ਵੈੱਬ ਡੈਸਕ- ਇੰਟਰਨੈੱਟ ਅਤੇ ਸੋਸ਼ਲ ਮੀਡੀਆ ਦੇ ਯੁੱਗ ਵਿੱਚ ਰੋਜ਼ਾਨਾ ਅਜਿਹੀਆਂ ਵੀਡੀਓ ਸਾਹਮਣੇ ਆਉਂਦੀਆਂ ਹਨ ਜੋ ਦਰਸ਼ਕਾਂ ਨੂੰ ਹੈਰਾਨ ਕਰ ਦਿੰਦੀਆਂ ਹਨ। ਇੱਕ ਅਜਿਹੀ ਹੀ ਹੈਰਾਨ ਕਰਨ ਵਾਲੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਸੜਕ 'ਤੇ ਖੜ੍ਹੀ ਇੱਕ ਲੈਂਬੋਰਗਿਨੀ ਕਾਰ ਦਿਖਾਈ ਦੇ ਰਹੀ ਹੈ ਅਤੇ ਅਚਾਨਕ ਦੋ ਭੂਤਰੇ ਸਾਨ੍ਹ ਆਉਂਦੇ ਹਨ ਜਿਨ੍ਹਾਂ 'ਚੋਂ ਇਕ ਸਾਨ੍ਹ ਲੈਂਬੋਰਗਿਨੀ ਕਾਰ ਉੱਤੇ ਚੜ੍ਹ ਕੇ ਉਸ ਉਸ ਦਾ ਕਚੂੰਬਰ ਕੱਢ ਦਿੰਦਾ ਹੈ। ਇਸ ਦ੍ਰਿਸ਼ ਨੂੰ ਦੇਖ ਕੇ ਬਹੁਤ ਸਾਰੇ ਲੋਕ ਸਵਾਲ ਕਰ ਰਹੇ ਹਨ ਕਿ ਇਹ ਵੀਡੀਓ ਕਿੱਥੋਂ ਦੀ ਹੈ ਅਤੇ ਕੀ ਸਾਨ੍ਹ ਨੇ ਸੱਚਮੁੱਚ ਇੰਨੀ ਮਹਿੰਗੀ ਕਾਰ ਦਾ ਇਹ ਹਾਲ ਕੀਤਾ ਹੈ?
ਵੀਡੀਓ ਵਿੱਚ ਕੀ ਦਿਖਾਇਆ ਗਿਆ ਹੈ?
ਸੋਸ਼ਲ ਮੀਡੀਆ ਪਲੇਟਫਾਰਮ ਐਕਸ 'ਤੇ @KarishmaAziz_ ਅਕਾਊਂਟ ਦੁਆਰਾ ਸਾਂਝੀ ਕੀਤੀ ਗਈ ਵੀਡੀਓ 'ਚ ਸੜਕ 'ਤੇ ਖੜ੍ਹੀ ਇੱਕ ਚਮਕਦਾਰ ਸਪੋਰਟਸ ਕਾਰ ਦਿਖਾਈ ਦੇ ਰਹੀ ਹੈ। ਉਧਰੋਂ ਦੋ ਭੂਤਰੇ ਸਾਨ੍ਹ ਤੇਜ਼ੀ ਨਾਲ ਇਸ ਵੱਲ ਵਧਦੇ ਹਨ। ਇੱਕ ਸਾਨ੍ਹ ਕਾਰ ਦੇ ਉੱਪਰ ਛਾਲ ਮਾਰਦਾ ਹੈ, ਜਿਸ ਨਾਲ ਵਿੰਡਸ਼ੀਲਡ, ਬੋਨਟ ਅਤੇ ਛੱਤ ਨੂੰ ਕਾਫ਼ੀ ਨੁਕਸਾਨ ਪਹੁੰਚਦਾ ਹੈ। ਦੇਖਣ 'ਚ ਇਹ ਵੀਡੀਓ ਇੰਨੀ ਅਸਲੀ ਲੱਗਦੀ ਹੈ ਕਿ ਪਹਿਲੀ ਵਾਰ ਇਸਨੂੰ ਦੇਖਣ ਵਾਲਾ ਕੋਈ ਵੀ ਇਸਨੂੰ ਸੱਚ ਮੰਨ ਲਵੇਗਾ।
ਰਿਵਰਸ ਸਰਚ ਨੇ ਕੀਤਾ ਵੀਡੀਓ ਦੀ ਸੱਚਾਈ ਦਾ ਖੁਲਾਸਾ
ਹੈਰਾਨੀ ਦੀ ਗੱਲ ਹੈ ਕਿ ਇਹ ਸਨਸਨੀਖੇਜ਼ ਵੀਡੀਓ ਬਿਲਕੁਲ ਵੀ ਅਸਲੀ ਨਹੀਂ ਹੈ। ਇਸਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਤਕਨਾਲੋਜੀ ਦੀ ਵਰਤੋਂ ਕਰਕੇ ਬਣਾਇਆ ਗਿਆ ਸੀ। ਵੀਡੀਓ ਦੀ ਪੁਸ਼ਟੀ ਕਰਨ ਲਈ ਇੱਕ ਰਿਵਰਸ ਇਮੇਜ ਸਰਚ ਨੇ ਇਸਦੀ ਅਸਲ ਪ੍ਰਕਿਰਤੀ ਦਾ ਖੁਲਾਸਾ ਕੀਤਾ। ਇਹ ਵੀਡੀਓ ਇੰਸਟਾਗ੍ਰਾਮ 'ਤੇ @aikalaakari ਅਤੇ @imagineart.creators ਵਰਗੇ ਅਕਾਊਂਟਸ 'ਤੇ ਵੀ ਉਪਲੱਬਧ ਹੈ। ਦੋਵੇਂ ਅਕਾਊਂਟਸ AI ਜਨਰੇਟਿਡ ਵੀਡੀਓ ਬਣਾਉਣ ਲਈ ਜਾਣੇ ਜਾਂਦੇ ਹਨ।
ਯੂਜ਼ਰਜ਼ ਦੀਆਂ ਮਿਲੀਆਂ-ਜੁਲੀਆਂ ਪ੍ਰਤੀਕਿਰਿਆਵਾਂ
ਹਾਲਾਂਕਿ, ਸੱਚਾਈ ਦੇ ਸਾਹਮਣੇ ਆਉਣ ਤੋਂ ਪਹਿਲਾਂ ਬਹੁਤ ਸਾਰੇ ਉਪਭੋਗਤਾਵਾਂ ਨੇ ਇਸਨੂੰ ਅਸਲੀ ਮੰਨਦੇ ਹੋਏ ਪ੍ਰਤੀਕਿਰਿਆਵਾਂ ਦਿੱਤੀਆਂ
ਇੱਕ ਉਪਭੋਗਤਾ ਨੇ ਟਿੱਪਣੀ ਕੀਤੀ, "AI ਬੇਕਾਬੂ ਹੋ ਰਿਹਾ ਹੈ। ਇਹ ਦਰਸਾਉਂਦਾ ਹੈ ਕਿ ਭਾਰਤੀ AI ਦੀ ਵਰਤੋਂ ਕਿਵੇਂ ਕਰਦੇ ਹਨ।"
ਇੱਕ ਹੋਰ ਉਪਭੋਗਤਾ ਨੇ ਮਜ਼ਾਕ ਵਿੱਚ ਕਿਹਾ, "ਜਦੋਂ ਘੋੜੇ ਦੀ ਤਾਕਤ ਸਾਨ੍ਹ ਦੀ ਤਾਕਤ ਨਾਲ ਮਿਲਦੀ ਹੈ।"
ਜਾਇਦਾਦ ਦੇ ਲਾਲਚ 'ਚ ਹੈਵਾਨ ਬਣਿਆ ਪੋਤਾ, ਦਾਦੇ ਨੂੰ ਮਾਰ'ਤੀ ਗੋਲੀ
NEXT STORY