ਚੰਡੀਗੜ੍ਹ — ਸ਼ੁੱਕਰਵਾਰ ਦੇ ਦਿਨ ਆਪਣੇ ਵੋਕੇਸ਼ਨਲ ਸਿਖਲਾਈ ਕੇਂਦਰ ਚੋਂ ਨਿਕਲੀਆਂ ਦੋ ਨੌਜਵਾਨ ਬੱਚੀਆਂ ਦੇ ਭੇਦਭਰੀ ਹਾਲਤ 'ਚ ਗਾਇਬ ਹੋ ਜਾਣ ਦੀ ਸੂਚਨਾ ਮਿਲੀ ਹੈ। ਉਨ੍ਹਾਂ ਬੱਚੀਆਂ ਦੇ ਬੈਗ ਅਤੇ ਜੁੱਤੀਆਂ ਐਤਵਾਰ ਦੀ ਸਵੇਰ ਨੂੰ ਮਹਿਉੱਲਾ ਪਿੰਡ ਦੀ ਨਹਿਰ ਦੇ ਨੇੜਿਓਂ ਬਰਾਮਦ ਕੀਤੀਆਂ ਗਈਆਂ ਹਨ ਪਰ ਬੱਚੀਆਂ ਦੀ ਕੋਈ ਜਾਣਕਾਰੀ ਨਹੀਂ ਮਿਲੀ। ਹਰਿਆਣਾ ਪੁਲਸ ਦੀ ਟੀਮ ਨਹਿਰ 'ਚੋਂ ਬੱਚੀਆਂ ਦੀਆਂ ਲਾਸ਼ਾਂ ਦੀ ਭਾਲ ਕਰ ਰਹੀ ਹੈ। ਇਸ ਦੇ ਨਾਲ ਹੀ ਪੁਲਸ ਬੱਚੀਆਂ ਦੇ ਮੋਬਾਈਲ ਦੀ ਡਿਟੇਲ ਵੀ ਕੱਢਵਾ ਰਹੀ ਹੈ।
ਜਾਣਕਾਰੀ ਅਨੁਸਾਰ ਸਵਿਤਾ ਅਤੇ ਪਰੀਨਿਤਾ ਚਚੇਰੀਆਂ ਭੈਣਾਂ ਹਨ ਅਤੇ ਸਾਂਝੇ ਪਰਿਵਾਰ 'ਚ ਪਿੰਡ ਖਾਂਬਰਾ ਕਲਾਂ 'ਚ ਰਹਿੰਦੀਆਂ ਹਨ। ਇਨ੍ਹਾਂ ਦਾ ਪਰਿਵਾਰ ਖੇਤੀਬਾੜੀ ਦਾ ਕੰਮ ਕਰਦਾ ਹੈ। ਪਰੀਨਿਤਾ ਦੇ ਪਿਤਾ ਦੀ ਬਹੁਤ ਸਮਾਂ ਪਹਿਲਾਂ ਹੀ ਮੌਤ ਹੋ ਚੁੱਕੀ ਹੈ।
12ਵੀਂ ਜਮਾਤ ਪਾਸ ਕਰਨ ਤੋਂ ਬਾਅਦ ਦੋਵੇਂ ਭੈਣਾਂ ਵੋਕੇਸ਼ਨਲ ਕੋਰਸ ਕਰਨ ਲਈ ਘਰੋਂ ਨਿਕਲੀਆਂ ਸਨ। ਦੋਵੇਂ ਫਹਿਤਾਬਾਦ ਦੇ ਮਹਿਲਾ ਅਤੇ ਬਾਲ ਵਿਕਾਸ ਕੇਂਦਰ ਵਿਚ ਕੰਪਿਊਟਰ ਤਕਨੀਸ਼ੀਅਨ ਅਤੇ ਬਿਊਟੀ ਪਾਰਲਰ ਦੇ ਕੋਰਸ ਦੀ ਟ੍ਰੈਨਿੰਗ ਲੈ ਰਹੀਆਂ ਸਨ।
ਪੁਲਸ ਨੂੰ ਲਾਪਤਾ ਲੜਕੀਆਂ ਬਾਰੇ ਐਤਵਾਰ ਦੀ ਸਵੇਰ ਨੂੰ ਜਾਣਕਾਰੀ ਮਿਲੀ ਜਦੋਂ ਪਿੰਡ ਵਾਲਿਆਂ ਨੂੰ ਨਹਿਰ ਦੇ ਕੋਲੋਂ ਉਨ੍ਹਾਂ ਦਾ ਸਮਾਨ ਮਿਲਿਆ।
ਪਿੰਡ ਵਾਲਿਆਂ ਨੇ ਪੁਲਸ ਨੂੰ ਜਾਣਕਾਰੀ ਦਿੱਤੀ ਕਿ ਉਨ੍ਹਾਂ ਨੇ ਸ਼ਨੀਵਾਰ ਸ਼ਾਮ ਦੋਵਾਂ ਨੂੰ ਰੇਲ ਪਟੜੀਆਂ ਦੇ ਕੋਲ ਦੇਖਿਆ ਸੀ। ਪਿੰਡ ਵਾਲਿਆਂ ਨੇ ਦੱਸਿਆ ਕਿ ਉਹ ਪਿੰਡ ਭੱਟੂ ਕਲਾਂ ਵਾਲੇ ਪਾਸਿਓਂ ਆਈਆਂ ਸਨ।
ਪਿੰਡ ਭੱਟੂ ਕਲਾਂ ਦੇ ਐੱਸ.ਐੱਚ.ਓ. ਰਣਧੀਰ ਸਿੰਘ ਨੇ ਦੱਸਿਆ ਕਿ , ' ਲੜਕੀਆਂ ਦੇ ਸਮਾਨ ਦੀ ਚੈਕਿੰਗ ਦੌਰਾਨ ਸਾਨੂੰ ਇਕ ਪਛਾਣ ਪੱਤਰ ਮਿਲਿਆ ਸੀ, ਜਿਸ ਦੇ ਅਧਾਰ 'ਤੇ ਲੜਕੀਆਂ ਦੇ ਪਰਿਵਾਰ ਵਾਲਿਆਂ ਨੂੰ ਸੁਚਿਤ ਕੀਤਾ ਗਿਆ। ਇਸ ਤੋਂ ਬਾਅਦ ਲੜਕੀਆਂ ਦੇ ਲਾਪਤਾ ਹੋਣ ਦੀ ਜਾਣਕਾਰੀ ਮਿਲੀ ਜਿਸ ਤੋਂ ਬਾਅਦ ਲੜਕੀਆਂ ਦੀ ਭਾਲ ਲਈ ਗੋਤਾਖੋਰਾਂ ਨੂੰ ਲਗਾਇਆ ਗਿਆ ਹੈ। ਜਾਂਚ ਦੌਰਾਨ ਇਹ ਵੀ ਪਤਾ ਲੱਗਾ ਹੈ ਕਿ ਲੜਕੀਆਂ ਨੇ 1:30 ਵਜੇ ਆਪਣਾ ਸਿਖਲਾਈ ਕੇਂਦਰ ਛੱਡ ਦਿੱਤਾ ਸੀ। ਜਿਵੇਂ ਕਿ ਲੜਕੀਆਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ, ਹੁਣ ਪੁਲਸ ਨੇ ਸਿੰਚਾਈ ਵਿਭਾਗ ਨੂੰ ਨਹਿਰ 'ਚ ਪਾਣੀ ਦਾ ਵਹਾਓ ਘੱਟ ਕਰ ਲਈ ਕਿਹਾ ਹੈ। ਪਾਣੀ ਦਾ ਪੱਧਰ ਹੇਠਾਂ ਲਿਆਉਣ ਲਈ 24 ਤੋਂ 36 ਘੰਟਿਆਂ ਦਾ ਸਮਾਂ ਲੱਗੇਗਾ।
ਕੇਜਰੀਵਾਲ ਦਾ ਦਾਅਵਾ, 2019 'ਚ ਭਾਜਪਾ ਨੂੰ 215 ਤੋਂ ਵੀ ਘੱਟ ਸੀਟਾਂ ਮਿਲਣਗੀਆਂ
NEXT STORY