ਕੋਝੀਕੋਡ – ਉੱਤਰੀ ਕੇਰਲ ਜ਼ਿਲੇ ’ਚ ਸੱਤਾਧਾਰੀ ਮਾਰਕਸਵਾਦੀ ਪਾਰਟੀ ਦੀ ਇਕ ਮਹਿਲਾ ਸਹਿਯੋਗੀ ਨਾਲ ਕਥਿਤ ਤੌਰ ’ਤੇ ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਪਾਰਟੀ ਦੇ 2 ਸਥਾਨਕ ਨੇਤਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਦੋਸ਼ੀਆਂ ਦੀ ਪਛਾਣ ਪੀ. ਪੀ. ਬਾਬੂਰਾਜ ਤੇ ਟੀ. ਪੀ. ਲਿਜੇਸ਼ ਦੇ ਰੂਪ ’ਚ ਹੋਈ ਹੈ। ਦੋਵਾਂ ਨੂੰ ਜਬਰ-ਜ਼ਨਾਹ, ਸ਼ਿਕਾਇਤਕਰਤਾ ਔਰਤ ਦੇ ਘਰ ’ਚ ਘੁਸਪੈਠ ਤੇ ਧਮਕੀ ਦੇਣ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ ਹੈ। ਸ਼ਿਕਾਇਤ ਕਰਨ ਵਾਲੀ ਔਰਤ ਮਾਕਪਾ ਦੀ ਵਡਾਕਰਾ ਸ਼ਾਖਾ ਕਮੇਟੀ ਦੀ ਮੈਂਬਰ ਹੈ।
ਇਹ ਵੀ ਪੜ੍ਹੋ- ਤੇਲੰਗਾਨਾ: ਹਰ ਦਲਿਤ ਪਰਿਵਾਰ ਨੂੰ 10 ਲੱਖ ਦੀ ਆਰਥਿਕ ਮਦਦ ਦਾ ਐਲਾਨ
ਕੋਝੀਕੋਡ ਦੇ ਪੁਲਸ ਸੁਪਰਡੈਂਟ ਨੇ ਦੱਸਿਆ ਕਿ ਦੋਵਾਂ ਨੂੰ ਸੋਮਵਾਰ ਸਵੇਰੇ ਗ੍ਰਿਫਤਾਰ ਕੀਤਾ ਗਿਆ। ਪੀੜਤਾ ਵਿਆਹੁਤਾ ਤੇ 2 ਬੱਚਿਆਂ ਦੀ ਮਾਂ ਹੈ। ਉਸ ਦਾ ਦੋਸ਼ ਹੈ ਕਿ 3 ਮਹੀਨੇ ਪਹਿਲਾਂ ਬਾਬੂਰਾਜ ਉਸ ਦੇ ਘਰ ’ਚ ਜ਼ਬਰੀ ਦਾਖਲ ਹੋਇਆ ਤੇ ਉਸ ਨਾਲ ਜਬਰ-ਜ਼ਨਾਹ ਕੀਤਾ। ਇਸ ਤੋਂ ਬਾਅਦ ਉਸ ਨੇ ਧਮਕੀਆਂ ਦੇ ਕੇ ਉਸ ਦਾ ਕਈ ਵਾਰ ਸਰੀਰਕ ਸ਼ੋਸ਼ਣ ਕੀਤਾ। ਇਸੇ ਤਰ੍ਹਾਂ ਲਿਜੇਸ਼ ਵੀ ਕਰਦਾ ਰਿਹਾ। ਦੋਵਾਂ ਤੋਂ ਤੰਗ ਆ ਕੇ ਔਰਤ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ।
ਇਹ ਵੀ ਪੜ੍ਹੋ- ਫਲ ਵੇਚ ਰਹੀ ਸੀ 5ਵੀਂ ਕਲਾਸ ਦੀ ਬੱਚੀ, ਸ਼ਖਸ ਨੇ ਸਵਾ ਲੱਖ ਰੁਪਏ 'ਚ ਖਰੀਦੇ 12 ਅੰਬ
ਮੀਡੀਆ ’ਚ ਆਈਆਂ ਖਬਰਾਂ ਅਨੁਸਾਰ ਪਾਰਟੀ ਦੇ ਨੇਤਾਵਾਂ ਨੇ ਮਾਮਲੇ ’ਚ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਪੀੜਤਾ ਨੇ ਇਹ ਗੱਲ ਨਹੀਂ ਮੰਨੀ ਤੇ ਪੁਲਸ ’ਚ ਸ਼ਿਕਾਇਤ ਦੇ ਦਿੱਤੀ। ਪਾਰਟੀ ਸੂਤਰਾਂ ਨੇ ਦੱਸਿਆ ਕਿ ਦੋਵੇਂ ਨੇਤਾਵਾਂ ਨੂੰ ਪਾਰਟੀ ’ਚੋਂ ਕੱਢ ਦਿੱਤਾ ਗਿਆ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਉੱਤਰਾਖੰਡ ਹਾਈ ਕੋਰਟ ਨੇ ਚਾਰ ਧਾਮ ਯਾਤਰਾ ’ਤੇ ਰੋਕ ਲਗਾਈ
NEXT STORY