ਨਵੀਂ ਦਿੱਲੀ- ਉੱਤਰ-ਪੂਰਬੀ ਦਿੱਲੀ ਦੇ ਖਜ਼ੂਰੀ ਖ਼ਾਸ ਇਲਾਕੇ 'ਚ 2 ਵਾਂਟੇਡ ਬਦਮਾਸ਼ ਪੁਲਸ ਨਾਲ ਮੁਕਾਬਲੇ 'ਚ ਮਾਰੇ ਗਏ। ਪੁਲਸ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਖਜ਼ੂਰੀ ਖ਼ਾਸ ਥਾਣਾ ਇੰਚਾਰਜ ਨੂੰ ਬੁੱਧਵਾਰ ਅਤੇ ਵੀਰਵਾਰ ਦੀ ਦਰਮਿਆਨੀ ਰਾਤ ਸ਼੍ਰੀ ਰਾਮ ਕਾਲੋਨੀ 'ਚ ਵਾਂਟੇਡ ਅਪਰਾਧੀਆਂ ਦੀ ਮੌਜੂਦਗੀ ਦੀ ਜਾਣਕਾਰੀ ਮਿਲੀ। ਪੁਲਸ ਡਿਪਟੀ ਕਮਿਸ਼ਨਰ (ਉੱਤਰ-ਪੂਰਬੀ ਦਿੱਲੀ) ਸੰਜੇ ਕੁਮਾਰ ਸੇਨ ਨੇ ਦੱਸਿਆ ਕਿ 2 ਦੋਸ਼ੀ ਆਮਿਰ ਖਾਨ ਅਤੇ ਰਮਜਾਨ ਘਨੀ ਆਬਾਦੀ ਵਾਲੇ ਖੇਤ ਸ਼੍ਰੀਰਾਮ ਕਾਲੋਨੀ ਦੀ ਇਕ ਇਮਾਰਤ ਦੀ ਦੂਜੀ ਮੰਜ਼ਲ 'ਚ ਇਕ ਕਮਰੇ 'ਚ ਲੁਕੇ ਹੋਏ ਸਨ। ਉਨ੍ਹਾਂ ਦੱਸਿਆ,''ਖਜ਼ੂਰੀ ਖ਼ਾਸ ਅਤੇ ਬੇਗਮਪੁਰ ਪੁਲਸ ਥਾਣਿਆਂ ਦੀਆਂ ਟੀਮਾਂ ਨੇ ਦੋਸ਼ੀਆਂ ਨੂੰ ਫੜਨ ਲਈ ਇਕ ਸਾਂਝੀ ਮੁਹਿੰਮ ਚਲਾਈ। ਜਦੋਂ ਸਾਡੀ ਟੀਮ ਹਾਦਸੇ ਵਾਲੀ ਜਗ੍ਹਾ ਪਹੁੰਚੀ ਅਤੇ ਦਰਵਾਜ਼ਾ ਖੋਲ੍ਹਣ ਲਈ ਕਿਹਾ ਤਾਂ ਉਨ੍ਹਾਂ ਨੇ ਅਜਿਹਾ ਕਰਨ ਦੀ ਬਜਾਏ ਧਮਕੀ ਦੇਣੀ ਸ਼ੁਰੂ ਕਰ ਦਿੱਤੀ।'' ਸੇਨ ਨੇ ਦੱਸਿਆ ਕਿ ਪੁਲਸ ਨੇ ਉਨ੍ਹਾਂ ਨੂੰ ਆਤਮਸਮਰਪਣ ਕਰਨ ਲਈ ਕਿਹਾ ਪਰ ਉਨ੍ਹਾਂ ਨੇ ਇਸ ਨੂੰ ਨਜ਼ਰਅੰਦਾਜ ਕਰਦੇ ਹੋਏ ਪੁਲਸ ਮੁਲਾਜ਼ਮਾਂ 'ਤੇ ਗੋਲੀ ਚਲਾ ਦਿੱਤੀ।
ਇਹ ਵੀ ਪੜ੍ਹੋ : ਮਾਸੂਮ ਪੁੱਤਰ ਪੜ੍ਹਾਈ 'ਚ ਨਹੀਂ ਦਿੰਦਾ ਸੀ ਧਿਆਨ, ਕਤਲ ਕਰ ਮਾਂ ਨੇ ਕੀਤੀ ਖ਼ੁਦਕੁਸ਼ੀ
ਪੁਲਸ ਡਿਪਟੀ ਕਮਿਸ਼ਨ ਨੇ ਦੱਸਿਆ ਕਿ ਨਾਲ ਦੇ ਕਮਰੇ 'ਚ ਰਹਿਣ ਵਾਲੇ ਪਰਿਵਾਰ ਸਮੇਤ ਇਮਾਰਤ ਦੇ ਹੋਰ ਲੋਕਾਂ ਨੂੰ ਉੱਥੋਂ ਬਾਹਰ ਕੱਢ ਲਿਆ ਗਿਆ। ਪੁਲਸ ਨੇ ਦੱਸਿਆ,''ਇਕ ਘੰਟੇ ਤੋਂ ਵੱਧ ਸਮਾਂ ਬੀਤਣ ਤੋਂ ਬਾਅਦ ਵੀ ਵਾਂਟੇਡ ਅਪਰਾਧੀਆਂ ਨੇ ਪੁਲਸ ਦੀ ਅਪੀਲ 'ਤੇ ਕੋਈ ਧਿਆਨ ਨਹੀਂ ਦਿੱਤਾ ਤਾਂ ਪੁਲਸ ਟੀਮ ਦਰਵਾਜ਼ਾ ਤੋੜ ਕੇ ਕਮਰੇ 'ਚ ਜਾ ਵੜੀ।'' ਇਸ ਦੌਰਾਨ ਦੋਸ਼ੀ ਨੇ ਅੰਦਰੋਂ ਗੋਲੀਬਾਰੀ ਸ਼ੁਰੂ ਕਰ ਦਿੱਤੀ ਤਾਂ ਪੁਲਸ ਨੇ ਆਤਮਰੱਖਿਆ 'ਚ ਗੋਲੀਆਂ ਚਲਈਆਂ। ਦੋਹਾਂ ਪਾਸਿਓਂ ਹੋਈ ਗੋਲੀਬਾਰੀ 'ਚ ਕਾਂਸਟੇਬਲ ਸਚਿਨ ਖੋਕਰ ਅਤੇ ਕਾਂਸਟੇਬਲ ਕਾਲਿਕ ਤੋਮਰ ਅਤੇ ਦੋਹਾਂ ਦੋਸ਼ੀਆਂ ਨੂੰ ਗੋਲੀ ਲੱਗੀ। ਸਾਰੇ ਜ਼ਖਮੀਆਂ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ ਪਰ ਦੋਹਾਂ ਦੋਸ਼ੀਆਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।'' ਦੋਸ਼ੀਆਂ ਕੋਲੋਂ 2 ਪਿਸਤੌਲਾਂ, ਚਾਰ ਕਾਰਤੂਸ, ਵੱਡੀ ਗਿਣਤੀ 'ਚ ਗੋਲੀ ਅਤੇ ਇਕ ਲੱਖ ਰੁਪਏ ਨਕਦੀ ਬਰਾਮਦ ਹੋਈ। ਪੁਲਸ ਨੇ ਦੱਸਿਆ ਕਿ ਗਾਜ਼ੀਆਬਾਦ ਦੇ ਲੋਨੀ ਦਾ ਵਾਸੀ ਖਾਨ 7 ਅਪਰਾਧਕ ਮਾਮਲਿਆਂ 'ਚ ਸ਼ਾਮਲ ਰਿਹਾ ਸੀ ਅਤੇ ਵਜ਼ੀਰਪੁਰ ਉਦਯੋਗਿਕ ਇਲਾਕੇ ਦਾ ਰਹਿਣ ਵਾਲਾ ਰਹਿਮਾਨ 5 ਅਪਰਾਧਕ ਮਾਮਲਿਆਂ 'ਚ ਸ਼ਾਮਲ ਸੀ। ਉਨ੍ਹਾਂ ਦੱਸਿਆ ਕਿ ਪੁਲਸ ਟੀਮ ਨਾਲ ਫੋਰੈਂਸਿਕ ਵਿਭਾਗ ਦੇ ਮਾਹਿਰਾਂ ਨੇ ਅੱਗੇ ਦੀ ਜਾਂਚ ਲਈ ਮੁਕਾਬਲੇ ਵਾਲੀ ਜਗ੍ਹਾ ਤੋਂ ਸਬੂਤ ਜਮ੍ਹਾ ਕੀਤੇ ਹਨ।
ਇਹ ਵੀ ਪੜ੍ਹੋ : ਹੈਰਾਨੀਜਨਕ : ਪੜ੍ਹਾਈ ਕਰਨ ਲਈ ਕਿਹਾ ਤਾਂ 15 ਸਾਲਾ ਧੀ ਨੇ ਮਾਂ ਨੂੰ ਦਿੱਤੀ ਰੂਹ ਕੰਬਾਊ ਮੌਤ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਕੇਂਦਰੀ ਗ੍ਰਹਿ ਸਕੱਤਰ ਅਜੇ ਕੁਮਾਰ ਭੱਲਾ ਨੂੰ ਮਿਲਿਆ ਇਕ ਸਾਲ ਦਾ ਸੇਵਾ ਵਿਸਥਾਰ
NEXT STORY