ਸ਼੍ਰੀਨਗਰ—ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ 'ਚ ਦੋ ਦਿਨ ਪਹਿਲਾਂ ਸੁਰੱਖਿਆ ਬਲਾਂ ਦੇ ਨਾਲ ਮੁਕਾਬਲੇ 'ਚ ਹਿਜ਼ਬੁੱਲ ਮਜਾਹਿਦੀਨ ਦੇ ਅੱਤਵਾਦੀਆਂ ਦੇ ਮਾਰੇ ਜਾਣ ਦੇ ਬਾਅਦ ਸੁਰੱਖਿਆ ਕਾਰਨ ਨਾਲ ਦੱਖਣੀ ਕਸ਼ਮੀਰ 'ਚ ਦੋ ਦਿਨ ਤੋਂ ਬੰਦ ਟਰੇਨ ਸੇਵਾਵਾਂ ਨੂੰ ਅੱਜ ਫਿਰ ਬਹਾਲ ਕਰ ਦਿੱਤਾ ਗਿਆ। ਉੱਤਰ ਕਸ਼ਮੀਰ 'ਚ ਕੱਲ੍ਹ ਹੀ ਟਰੇਨ ਸੇਵਾ ਬਹਾਲ ਕਰ ਦਿੱਤੀ ਗਈ। ਇੱਥੇ ਕਸ਼ਮੀਰ ਆਰਥਿਕ ਗਠਜੋੜ ਅਤੇ ਵਪਾਰੀਆਂ ਦੇ ਸ਼ੋਪੀਆ ਅਤੇ ਗੰਦੇਰਬਲ 'ਚ ਸੁਰੱਖਿਆ ਬਲਾਂ ਦੀ ਕਾਰਵਾਈ 'ਚ ਨਾਗਰਿਕਾਂ ਦੀ ਮੌਤ ਦੇ ਵਿਰੋਧ 'ਚ ਹੜਤਾਲ ਦੇ ਮੱਦੇਨਜ਼ਰ ਸੁਰੱਖਿਆ ਕਾਰਨਾਂ ਕਰਕੇ ਸ਼ੁਕਰਵਾਰ ਨੂੰ ਟਰੇਨ ਸੇਵਾ ਮੁਲਤਵੀ ਕਰ ਦਿੱਤੀ ਗਈ ਸੀ। ਵੱਖਵਾਦੀਆਂ ਨੇ ਵੀ ਇਨ੍ਹਾਂ ਨਾਗਰਿਕਾਂ ਦੀ ਮੌਤ ਦੇ ਵਿਰੋਧ 'ਚ ਸ਼ੁਕਰਵਾਰ ਦੀ ਨਮਾਜ ਦੇ ਬਾਅਦ ਵਿਰੋਧ ਪ੍ਰਦਰਸ਼ਨ ਦੀ ਅਪੀਲ ਕੀਤੀ ਸੀ। ਰੇਲਵੇ ਦੇ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਦੱਖਣੀ ਕਸ਼ਮੀਰ 'ਚ ਅੱਜ ਟਰੇਨ ਸੇਵਾ ਬਹਾਲ ਕਰ ਦਿੱਤੀ ਗਈ ਹੈ। ਦੱਖਣੀ ਕਸ਼ਮੀਰ 'ਚ ਬੜਗਾਮ-ਸ਼੍ਰੀਨਗਰ-ਅਨੰਤਨਾਗ-ਕਾਜੀਗੁੰਡ ਤੋਂ ਜੰਮੂ 'ਚ ਬਨਿਹਾਲ ਦੇ ਲਈ ਟਰੇਨਾਂ ਨਿਰਧਾਰਤ ਸਮੇਂ 'ਤੇ ਚੱਲਣਗੀਆਂ।
ਵਿਆਹ ਕਰਨ ਤੋਂ ਲੜਕੀ ਨੇ ਕੀਤਾ ਇਨਕਾਰ ਤਾਂ ਵਿਅਕਤੀ ਨੇ ਬੰਧਕ ਬਣਾ ਕੇ ਕੀਤਾ 13 ਦਿਨਾਂ ਤੱਕ ਬਲਾਤਕਾਰ
NEXT STORY