ਤਨੋਡੀਆ (ਭਾਸ਼ਾ)– ਕਾਂਗਰਸ ਆਗੂ ਰਾਹੁਲ ਗਾਂਧੀ ਦਾ ਸ਼ੁੱਕਰਵਾਰ ਨੂੰ ਮੱਧ ਪ੍ਰਦੇਸ਼ ਦੇ ਅਗਰ ਮਾਲਵਾ ਜ਼ਿਲੇ ’ਚ ਪਾਰਟੀ ਦੀ ‘ਭਾਰਤ ਜੋੜੋ ਯਾਤਰਾ’ ਦੌਰਾਨ ਕੁੱਤਿਆਂ ਦੇ ਇਕ ਜੋੜੇ ਨੇ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ। ਕਾਂਗਰਸ ਨੇਤਾ ਦੀਆਂ ਯਾਤਰਾ ਦੌਰਾਨ ਦੀਆਂ ਕੁਝ ਖ਼ੂਬਸੂਰਤ ਤਸਵੀਰਾਂ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਇਸ ਨੂੰ ਕਾਂਗਰਸ ਨੇ ਆਪਣੇ ਅਧਿਕਾਰਤ ਟਵਿਟਰ ਹੈਂਡਲ ਤੋਂ ਟਵੀਟ ਵੀ ਕੀਤਾ ਹੈ।
6 ਸਾਲ ਪੁਰਾਣੇ ਲੈਬਰਾਡੋਰ ਨਸਲ ਦੇ ਕੁੱਤਿਆਂ ਦਾ ਮਾਲਕ ਸਰਵ ਮਿੱਤਰ ਨਾਚਨ ਰਾਹੁਲ ਦਾ ਸਵਾਗਤ ਕਰਨ ਲਈ ਆਪਣੇ ਪਾਲਤੂ ਜਾਨਵਰਾਂ ਨਾਲ ਤਨੋਡੀਆ ਕਸਬੇ ਪਹੁੰਚੇ।
ਇੱਥੇ ਜਾਨਵਰ ਲੀਜੋ ਅਤੇ ਰੇਕਸੀ ਨੇ ਯਾਤਰਾ ਦੇ ਚਾਹ ਬ੍ਰੇਕ ਦੌਰਾਨ ‘ਚਲੇ ਕਦਮ ਜੁੜੇ ਵਤਨ ਅਤੇ ਨਫਰਤ ਛੋਡੋ, ਭਾਰਤ ਜੋੜੋ’ ਦੇ ਸੰਦੇਸ਼ ਨਾਲ ਫੁੱਲਾਂ ਦਾ ਗੁਲਦਸਤਾ ਭੇਂਟ ਕਰ ਕੇ ਰਾਹੁਲ ਗਾਂਧੀ ਦਾ ਸਵਾਗਤ ਕੀਤਾ। ਇੰਦੌਰ ਨਿਵਾਸੀ ਨਾਚਨ ਨੇ ਕਿਹਾ, ‘‘ਅਸੀਂ ਯਾਤਰਾ ਲਈ ਕੁਝ ਵੱਖਰਾ ਕਰਨਾ ਚਾਹੁੰਦੇ ਸੀ। ਅਸੀਂ ਕੁੱਤਿਆਂ ਨੂੰ ਗਾਂਧੀ ਨੂੰ ਗੁਲਦਸਤੇ ਸੌਂਪਣ ਦੀ ਸਿਖਲਾਈ ਦਿੱਤੀ।ਰਾਹੁਲ ਗਾਂਧੀ ਨੇ ਨਾ ਸਿਰਫ਼ ਲੀਜੋ ਅਤੇ ਰੇਕਸੀ ਤੋਂ ਗੁਲਦਸਤੇ ਲਏ ਸਗੋਂ ਇਸ ਮੌਕੇ ਉਨ੍ਹਾਂ ਨਾਲ ਫੋਟੋਆਂ ਖਿਚਵਾਉਣ ਲਈ ਪੋਜ਼ ਵੀ ਦਿੱਤੇ।
ਵੱਡੀ ਖ਼ਬਰ : ਗੈਂਗਸਟਰ ਰਾਜੂ ਨੂੰ ਸ਼ਰੇਆਮ ਮਾਰੀ ਗੋਲੀ, ਲਾਰੈਂਸ ਬਿਸ਼ਨੋਈ ਗੈਂਗ ਦੇ ਗੁਰਗੇ ਨੇ ਲਈ ਕਤਲ ਦੀ ਜ਼ਿੰਮੇਵਾਰੀ
NEXT STORY