ਨਵੀਂ ਦਿੱਲੀ - ਦਿੱਲੀ ਦੇ ਆਰ ਕੇ ਪੁਰਮ ਸੈਕਟਰ-6 ਸਥਿਤ ਗੁਰਦੁਆਰੇ ਵਿੱਚ 4 ਦਸੰਬਰ ਦੀ ਸਵੇਰੇ ਤਕਰੀਬਨ 8:30 ਵਜੇ ਗੁਰਦੁਆਰੇ ਦੇ ਦੋ ਗ੍ਰੰਥੀਆਂ ਵਿਚਾਲੇ ਵਿਵਾਦ ਦੌਰਾਨ ਇੱਕ ਦੀ ਮੌਤ ਹੋ ਗਈ। ਮ੍ਰਿਤਕ ਗ੍ਰੰਥੀ ਦੀ ਪਤਨੀ ਜ਼ਖ਼ਮੀ ਹੈ। ਦੱਸਿਆ ਜਾ ਰਿਹਾ ਹੈ ਕਿ ਰਵਿੰਦਰ ਸਿੰਘ ਅਤੇ ਦਰਸ਼ਨ ਸਿੰਘ ਵਿਚਾਲੇ ਉਸ ਸਮੇਂ ਲੜਾਈ ਹੋ ਗਈ ਜਦੋਂ ਦੋਵੇਂ ਕੀਰਤਨ/ਅਰਦਾਸ ਕਰ ਰਹੇ ਸਨ।
ਦਿੱਲੀ-NCR ਦੇ ਕਈ ਰਸਤੇ ਬੰਦ, ਟ੍ਰੈਫਿਕ ਪੁਲਸ ਨੇ ਜਾਰੀ ਕੀਤੀ ਐਡਵਾਇਜ਼ਰੀ
ਡੀ.ਸੀ.ਪੀ. ਮੁਤਾਬਕ ਰਵਿੰਦਰ ਸਿੰਘ ਅਤੇ ਦਰਸ਼ਨ ਸਿੰਘ ਵਿਚਾਲੇ ਅਰਦਾਸ ਦੌਰਾਨ ਮਾਮੂਲੀ ਗੱਲ ਨੂੰ ਲੈ ਕੇ ਲੜਾਈ ਹੋਈ, ਜਿਸ ਤੋਂ ਬਾਅਦ ਦਰਸ਼ਨ ਨੇ ਤਬਲੇ ਨਾਲ ਰਵਿੰਦਰ ਦੇ ਸਿਰ 'ਤੇ ਹਮਲਾ ਕੀਤਾ। ਰਵਿੰਦਰ ਦੇ ਸਿਰ ਤੋਂ ਖੂਨ ਵਗਣ ਲੱਗਾ। ਰਵਿੰਦਰ ਦੀ ਪਤਨੀ ਮਨਿੰਦਰ ਕੌਰ ਪਤੀ ਨੂੰ ਬਚਾਉਣ ਆਈ ਤਾਂ ਦਰਸ਼ਨ ਸਿੰਘ ਨੇ ਮਨਿੰਦਰ ਦੀ ਅੱਖ ਦੇ ਕੋਲ ਜ਼ੋਰਦਾਰ ਹਮਲਾ ਕੀਤਾ। ਇਸ ਵਿਵਾਦ ਵਿੱਚ ਰਵਿੰਦਰ ਜ਼ਖ਼ਮੀ ਹੋ ਗਿਆ ਸੀ, ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਇਲਾਜ਼ ਦੌਰਾਨ ਹਸਪਤਾਲ ਵਿੱਚ ਉਸ ਦੀ ਮੌਤ ਹੋ ਗਈ।
ਸਰਕਾਰ ਦੀ ਕਿਸਾਨਾਂ ਨੂੰ ਅਪੀਲ, ਬਜ਼ੁਰਗ ਤੇ ਔਰਤਾਂ ਨੂੰ ਵਾਪਸ ਭੇਜ ਦਿਓ ਘਰ
ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਸ ਟੀਮ ਮੌਕੇ 'ਤੇ ਪਹੁੰਚੀ। ਪੁਲਸ ਨੇ ਆਈ.ਪੀ.ਸੀ. ਦੀ ਧਾਰਾ 302 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਦੋਸ਼ੀ ਅਤੇ ਪੀੜਤ ਪਰਿਵਾਰ ਗੁਰਦੁਆਰੇ ਦੇ ਸਟਾਫ ਕੁਆਟਰ ਵਿੱਚ ਹੀ ਰਹਿੰਦੇ ਸਨ। ਪੁਲਸ ਦੋਸ਼ੀ ਦਰਸ਼ਨ ਦੀ ਗ੍ਰਿਫਤਾਰੀ ਲਈ ਤਲਾਸ਼ੀ ਮੁਹਿੰਮ ਚਲਾ ਰਹੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ 'ਚ ਦਿਓ ਜਵਾਬ।
ਦਿੱਲੀ-NCR ਦੇ ਕਈ ਰਸਤੇ ਬੰਦ, ਟ੍ਰੈਫਿਕ ਪੁਲਸ ਨੇ ਜਾਰੀ ਕੀਤੀ ਐਡਵਾਇਜ਼ਰੀ
NEXT STORY