ਨਵੀਂ ਦਿੱਲੀ— ਸਖਤ ਮਿਹਨਤ, ਕੁਝ ਵੱਖਰਾ ਕਰ ਗੁਜਰਨ ਦਾ ਜਨੂੰਨ ਇਨਸਾਨ ਨੂੰ ਆਮ ਤੋਂ ਖਾਸ ਬਣਾਉਂਦਾ ਹੈ। ਇਸ ਵਾਰ ਕੁਝ ਅਜਿਹਾ ਹੀ ਕਰ ਦਿਖਾਇਆ ਇਨ੍ਹਾਂ ਦੋ ਵਿਦਿਆਰਥੀਆਂ ਨੇ। ਇੰਡੀਅਨ ਸਕੂਲ ਸਰਟੀਫਿਕੇਟ (ਆਈ. ਐੱਸ. ਸੀ.) ਦੀ ਪ੍ਰੀਖਿਆ 'ਚ ਬੰਗਲੌਰ ਦੀ ਵਿਭਾ ਸਵਾਮੀਨਾਥਨ ਅਤੇ ਕੋਲਕਾਤਾ ਦੇ ਦੇਵਾਂਗ ਕੁਮਾਰ ਅਗਰਵਾਲ ਨੇ 100 ਫੀਸਦੀ ਅੰਕ ਹਾਸਲ ਕਰ ਕੇ ਰਿਕਾਰਡ ਕਾਇਮ ਕੀਤਾ ਹੈ।
ਕੀ ਕਹਿਣਾ ਹੈ ਇਨ੍ਹਾਂ ਵਿਦਿਆਰਥੀਆਂ ਦਾ—
ਪਹਿਲੇ ਨੰਬਰ 'ਤੇ ਰਹਿਣ ਵਾਲੀ ਵਿਭਾ ਦੱਸਦੀ ਹੈ ਕਿ ਉਸ ਨੇ 12ਵੀਂ ਜਮਾਤ ਦੀ ਸ਼ੁਰੂਆਤ ਵਿਚ ਹੀ ਕਾਨੂੰਨ ਦੀ ਪੜ੍ਹਾਈ ਕਰਨ ਦਾ ਫੈਸਲਾ ਲੈ ਲਿਆ ਸੀ। ਮੇਰੇ ਲਈ ਲੋਕਾਂ ਨਾਲ ਕੰਮ ਕਰਨ ਅਤੇ ਇਹ ਸਮਝਣ ਕਿ ਕਿਵੇਂ ਉਹ ਨੀਤੀਆਂ ਅਤੇ ਸਿਸਟਮ ਨਾਲ ਜੁੜਦੇ ਹਨ, ਇਹ ਜਾਣਨਾ ਜ਼ਰੂਰੀ ਸੀ। ਉੱਥੇ ਹੀ ਦੇਵਾਂਗ ਕੁਮਾਰ ਅਗਰਵਾਲ ਜੋ ਕਿ ਵਿਗਿਆਨ ਦਾ ਵਿਦਿਆਰਥੀ ਹੈ। ਉਸ ਦਾ ਕਹਿਣਾ ਹੈ ਕਿ ਖੁਦ ਦੀ ਮਿਹਨਤ 'ਤੇ ਵਿਸ਼ਵਾਸ ਅਤੇ ਸਿੱਖਿਆ ਦੇਣ ਵਾਲਾ ਸਾਡੇ ਲਈ ਮਹੱਤਵਪੂਰਨ ਹਨ। ਇਨ੍ਹਾਂ ਵਿਦਿਆਰਥੀਆਂ ਦਾ ਕਹਿਣਾ ਹੈ ਕਿ ਉਹ ਸੰਗੀਤ, ਕਿਤਾਬਾਂ ਪੜ੍ਹਨ ਅਤੇ ਤੈਰਾਕੀ ਕਰਨ ਦਾ ਸ਼ੌਕ ਵੀ ਰੱਖਦੇ ਹਨ ਪਰ ਉਨ੍ਹਾਂ ਨੇ ਆਪਣੀ ਪੜ੍ਹਾਈ ਨਾਲ ਕਿਸੇ ਤਰ੍ਹਾਂ ਦਾ ਕਦੇ ਵੀ ਸਮਝੌਤਾ ਨਹੀਂ ਕੀਤਾ। ਦੇਵਾਂਗ ਦਾ ਕਹਿਣਾ ਹੈ ਕਿ ਮੇਰੀ ਇਕੋ-ਇਕ ਸਲਾਹ ਹੈ ਕਿ ਹਰ ਰੋਜ਼ ਸਖਤ ਮਿਹਨਤ ਕਰੋ ਅਤੇ ਆਪਣੇ ਟੀਚੇ ਵੱਲ ਵਧਦੇ ਜਾਓ। ਦੱਸਣਯੋਗ ਹੈ ਕਿ ਆਈ. ਐੱਸ. ਸੀ. ਦੀ ਪ੍ਰੀਖਿਆ 'ਚ 86,713 ਵਿਦਿਆਰਥੀ ਸ਼ਾਮਲ ਹੋਏ, ਜਿਸ 'ਚੋਂ 96.5 ਫੀਸਦੀ ਪਾਸ ਹੋਏ। ਦੱਸਣਯੋਗ ਹੈ ਕਿ ਆਈ. ਐੱਸ. ਸੀ. ਦੇ 12ਵੀਂ ਦੇ ਨਤੀਜੇ ਮੰਗਲਵਾਰ ਨੂੰ ਐਲਾਨੇ ਗਏ, ਜਿਸ 'ਚ ਦੋਹਾਂ ਵਿਦਿਆਰਥੀਆਂ ਨੇ 100 ਫੀਸਦੀ ਅੰਕ ਹਾਸਲ ਕੀਤੇ ਹਨ।
ਮਜ਼ਬੂਤ ਸਰਕਾਰ ਕਾਰਨ ਦੁਨੀਆ 'ਚ ਭਾਰਤ ਦਾ ਡੰਕਾ : PM ਮੋਦੀ
NEXT STORY