ਸੁਲਤਾਨਪੁਰ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਸੁਲਤਾਨਪੁਰ ਜ਼ਿਲ੍ਹੇ ਦੇ ਲੰਬੂਆ ਕੋਤਵਾਲੀ ਖੇਤਰ 'ਚ ਮੰਗਲਵਾਰ ਸਵੇਰੇ ਵਾਰਾਣਸੀ-ਲਖਨਊ ਹਾਈਵੇਅ 'ਤੇ ਇਕ ਮਿੰਨੀ ਬੱਸ ਦੇ ਖੱਡ 'ਚ ਡਿੱਗਣ ਕਾਰਨ ਡਰਾਈਵਰ ਸਮੇਤ ਦੋ ਲੋਕਾਂ ਦੀ ਮੌਤ ਹੋ ਗਈ ਅਤੇ 9 ਹੋਰ ਜ਼ਖਮੀ ਹੋ ਗਏ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਲਖਨਊ ਤੋਂ ਇਕ ਲਾਸ਼ ਲੈ ਕੇ ਅੰਤਿਮ ਸੰਸਕਾਰ ਲਈ ਵਾਰਾਣਸੀ ਜਾ ਰਹੀ ਮਿੰਨੀ ਬੱਸ ਮੰਗਲਵਾਰ ਸਵੇਰੇ ਲਖਨਊ-ਵਾਰਾਣਸੀ ਰਾਸ਼ਟਰੀ ਰਾਜਮਾਰਗ 'ਤੇ ਲੰਬੂਆ ਕੋਤਵਾਲੀ ਖੇਤਰ ਦੇ ਪਟਖੌਲੀ ਪਿੰਡ ਦੇ ਕੋਲ ਰਸਤੇ 'ਚ ਅਚਾਨਕ ਬਲਦ ਦੀ ਲਪੇਟ 'ਚ ਆਉਣ ਕਾਰਨ ਪਲਟ ਗਈ। ਪੁਲਸ ਨੇ ਦੱਸਿਆ ਕਿ ਬੱਸ 'ਚ ਡਰਾਈਵਰ ਸਮੇਤ 11 ਲੋਕ ਸਵਾਰ ਸਨ, ਜਿਨ੍ਹਾਂ 'ਚ ਲਖਨਊ ਦੇ ਦੀਨਦਿਆਲ ਨਗਰ ਦੇ ਰਹਿਣ ਵਾਲੇ ਰਾਜੇਂਦਰ ਅਵਸਥੀ (55) ਅਤੇ ਬਹਿਰਾਇਚ ਜ਼ਿਲੇ ਦੇ ਜਰਵਾਲ ਥਾਣਾ ਅਧੀਨ ਕਰਮੁਲਾਪੁਰ ਨਿਵਾਸੀ ਓਮਕਾਰ ਨਾਥ ਯਾਦਵ (45) ਦੀ ਮੌਤ ਹੋ ਗਈ ਅਤੇ ਹੋਰ 9 ਲੋਕ ਜ਼ਖਮੀ ਹੋ ਗਏ।
ਲੰਬੂਆ ਦੇ ਥਾਣਾ ਇੰਚਾਰਜ ਏ.ਕੇ. ਸਿੰਘ ਨੇ ਦੱਸਿਆ ਕਿ ਲਖਨਊ-ਵਾਰਾਣਸੀ ਮਾਰਗ 'ਤੇ ਲੰਬੂਆ ਬਾਈਪਾਸ ਨੇੜੇ ਅਚਾਨਕ ਬਲਦ ਆਉਣ ਨਾਲ ਮਿੰਨੀ ਬੱਸ ਪਲਟ ਗਈ ਅਤੇ ਇਸ ਹਾਦਸੇ 'ਚ ਡਰਾਈਵਰ ਸਮੇਤ 2 ਲੋਕਾਂ ਦੀ ਮੌਤ ਹੋ ਗਈ। ਜ਼ਖਮੀ 9 ਲੋਕਾਂ 'ਚ 4 ਦੀ ਹਾਲਤ ਗੰਭੀਰ ਹੈ, ਜਿਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ ਸੁਲਤਾਨਪੁਰ 'ਚ ਦਾਖ਼ਲ ਕੀਤਾ ਗਿਆ ਹੈ। ਮੁੱਖ ਮੈਡੀਕਲ ਅਧਿਕਾਰੀ (ਸੀ.ਐੱਮ.ਓ.) ਡਾ. ਡੀ.ਕੇ. ਤ੍ਰਿਪਾਠੀ ਨੇ ਦੱਸਿਆ ਕਿ ਜ਼ਖ਼ਮੀਆਂ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਸਿਹਤ ਵਿਭਾਗ ਦੀ ਟੀਮ ਹਾਦਸੇ 'ਚ ਜ਼ਖਮੀਆਂ ਦਾ ਇਲਾਜ ਕਰ ਰਹੀ ਹੈ।
‘ਜਾਹਿਲ ਲੋਕ ਚੱਲਦੀਆਂ-ਫਿਰਦੀਆਂ ਲਾਸ਼ਾਂ ਹਨ’, ਬਾਗੀ ਵਿਧਾਇਕਾਂ ’ਤੇ ਸੰਜੇ ਰਾਊਤ ਦਾ ਤੰਜ਼
NEXT STORY