ਸ਼੍ਰੀਨਗਰ (ਵਾਰਤਾ)- ਜੰਮੂ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ 'ਚ ਸੁਰੱਖਿਆ ਫ਼ੋਰਸਾਂ ਨੇ ਲਸ਼ਕਰ-ਏ-ਤੋਇਬਾ ਦੇ 2 ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ 'ਚ ਇਕ ਔਰਤ ਵੀ ਸ਼ਾਮਲ ਹੈ। ਪੁਲਸ ਨੇ ਮੰਗਲਵਾਰ ਨੂੰ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀਆਂ ਦੇ ਖ਼ੁਲਾਸੇ 'ਤੇ ਹਥਿਆਰ ਅਤੇ ਗੋਲਾ ਬਾਰੂਦ ਵੀ ਬਰਾਮਦ ਕੀਤਾ ਗਿਆ ਹੈ। ਪੁਲਸ ਨੇ ਦੱਸਿਆ ਕਿ ਭਰੋਸੇਯੋਗ ਸੂਚਨਾ ਦੇ ਆਧਾਰ 'ਤੇ ਬਾਰਾਮੂਲਾ ਪੁਲਸ, ਫ਼ੌਜ 29 ਰਾਸ਼ਟਰੀ ਰਾਈਫ਼ਲ (ਆਰ.ਆਰ.) ਅਤੇ ਹਥਿਆਰਬੰਦ ਸਰਹੱਦੀ ਫ਼ੋਰਸ ਦੀ ਦੂਜੀ ਬਟਾਲੀਅਨ ਦੇ ਸੰਯੁਕਤ ਫ਼ੋਰਸਾਂ ਨੇ ਪੱਟਨ ਇਲਾਕੇ 'ਚ ਇਕ ਅੱਤਵਾਦੀ ਮਾਡਿਊਲ ਦਾ ਕੀਤਾ ਪਰਦਾਫਾਸ਼।
ਉਨ੍ਹਾਂ ਦੱਸਿਆ ਕਿ ਲਸ਼ਕਰ ਦੇ ਗ੍ਰਿਫ਼ਤਾਰ ਅੱਤਵਾਦੀਆਂ ਦੀ ਪਛਾਣ ਪਾਰ ਮੋਹੱਲਾ ਪੱਟਨ ਵਾਸੀ ਫਾਰੂਖ ਅਹਿਦਮ ਪਾਰਾ ਅਤੇ ਚਿੰਕੀਪੋਰਾ, ਸੋਪੋਰ ਵਾਸੀ ਸਾਇਮਾ ਬਸ਼ੀਰ ਵਜੋਂ ਕੀਤੀ ਗਈ ਹੈ। ਅੱਤਵਾਦੀਆਂ ਕੋਲੋਂ ਇਕ ਪਿਸਤੌਲ, ਪਿਸਤੌਲ ਦੀਆਂ 2 ਮੈਗਜ਼ੀਨ, ਪਿਸਤੌਲ ਦੇ 5 ਰਾਊਂਡ, 5 ਆਈ.ਈ.ਡੀ. ਅਤੇ ਕਰੀਬ 2 ਕਿਲੋਗ੍ਰਾਮ ਦਾ ਇਕ ਰਿਮੋਟ ਕੰਟਰੋਲ ਨਾਲ ਚੱਲਣ ਵਾਲੇ ਸ਼ਕਤੀਸ਼ਾਲੀ ਵਿਸਫ਼ੋਟਕ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁੱਛ-ਗਿੱਛ 'ਚ ਗ੍ਰਿਫ਼ਤਾਰ ਕੀਤੇ ਗਏ ਅੱਤਵਾਦੀਆਂ ਨੇ ਖੁਲਾਸਾ ਕੀਤਾ ਕਿ ਉਹ ਦੋਵੇਂ ਵੂਸਨ ਪੱਟਨ ਦੇ ਇਕ ਸਰਗਰਮ ਲਸ਼ਕਰ ਅੱਤਵਾਦੀ ਆਬਿਦ ਕਊਮ ਲੋਨ ਦੇ ਸਹਿਯੋਗੀਆਂ ਵਜੋਂ ਕੰਮ ਕਰ ਰਹੇ ਸਨ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
UP ਰੋਡਵੇਜ਼ ਬੱਸਾਂ ਦਾ ਸਫ਼ਰ ਹੋਇਆ ਮਹਿੰਗਾ, ਹੁਣ ਇੰਨਾ ਦੇਣਾ ਹੋਵੇਗਾ ਕਿਰਾਇਆ
NEXT STORY