ਮੁੰਬਈ- ਮੁੰਬਈ 'ਚ ਇਕ ਵਿਸ਼ਾਲ ਹੋਰਡਿੰਗ ਡਿੱਗਣ ਵਾਲੀ ਥਾਂ 'ਤੇ ਮਲਬੇ ਹੇਠਾਂ ਦੋ ਲੋਕਾਂ ਦੀਆਂ ਲਾਸ਼ਾਂ ਦੇਖੀਆਂ ਗਈਆਂ ਹਨ। ਐੱਨ.ਡੀ.ਆਰ.ਐੱਫ ਦੇ ਇਕ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਦੇ 40 ਘੰਟਿਆਂ ਬਾਅਦ ਵੀ ਤਲਾਸ਼ੀ ਅਤੇ ਬਚਾਅ ਮੁਹਿੰਮ ਜਾਰੀ ਹੈ। ਉਨ੍ਹਾਂ ਨੇ ਦੱਸਿਆ ਕਿ ਰਾਤ ਨੂੰ ਲਾਸ਼ਾਂ ਦੇਖਿਆ ਗਈਆਂ ਪਰ ਅਜੇ ਤੱਕ ਬਾਹਰ ਨਹੀਂ ਕੱਢਿਆ ਜਾ ਸਕਿਆ। ਛੇੜਾ ਨਗਰ ਇਲਾਕੇ 'ਚ ਸਰਕਾਰੀ ਰੇਲਵੇ ਪੁਲਸ ਜੀ.ਆਰ.ਪੀ. ਦੀ ਜ਼ਮੀਨ 'ਤੇ ਸਥਿਤ ਪੈਟਰੋਲ ਪੰਪ ਨੇੜੇ ਲਗਾਇਆ ਹੋਰਡਿੰਗ ਸੋਮਵਾਰ ਨੂੰ ਧੂੜ ਭਰੀ ਹਨ੍ਹੇਰੀ ਅਤੇ ਬੇਮੌਸਮੀ ਬਰਸਾਤ ਕਾਰਨ ਡਿੱਗ ਗਿਆ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ।
ਜਾਣਕਾਰੀ ਅਨੁਸਾਰ ਬਚਾਅ ਦਲਾਂ ਨੇ ਡਿੱਗੇ ਹੋਰਡਿੰਗਾਂ ਹੇਠੋਂ 89 ਲੋਕਾਂ ਨੂੰ ਬਾਹਰ ਕੱਢਿਆ, ਜਿਨ੍ਹਾਂ 'ਚੋਂ 14 ਨੂੰ ਮ੍ਰਿਤਕ ਐਲਾਨ ਦਿੱਤਾ ਗਿਆ ਜਦਕਿ 75 ਹੋਰ ਜ਼ਖਮੀ ਹੋ ਗਏ। ਐੱਨ.ਡੀ.ਆਰ.ਐੱਫ ਦੇ ਸਹਾਇਕ ਕਮਾਡੈਂਟ ਨਿਖਿਲ ਮੁਧਲੇਕਰ ਨੇ ਬੁੱਧਵਾਰ ਨੂੰ ਦੱਸਿਆ ਅਸੀਂ ਡਿੱਗੇ ਹੋਏ ਹੋਰਡਿੰਗ ਦੇ ਹੇਠਾਂ ਦੋ ਲਾਸ਼ਾਂ ਨੂੰ ਦੇਖਿਆ ਹੈ ਪਰ ਸਾਨੂੰ ਲਾਸ਼ਾਂ ਤੱਕ ਪਹੁੰਚਣ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਥੋਂ ਲਾਸ਼ਾਂ ਕੱਢਣ ਲਈ ਕਿਸੇ ਵੀ ਵਿਅਕਤੀ ਨੂੰ ਰੇਂਗਣਾ ਪਵੇਗਾ। ਉਨ੍ਹਾਂ ਕਿਹਾ ਕਿ ਅਸੀਂ ਪਹਿਲਾਂ ਗਾਰਡਰ ਨੂੰ ਰਾਤ ਨੂੰ ਕੱਟ ਕੇ ਹਟਾਇਆ ਅਤੇ ਹੁਣ ਮਸ਼ੀਨਾਂ ਦੀ ਮਦਦ ਨਾਲ ਮਲਬਾ ਹਟਾ ਰਹੇ ਹਾਂ। ਉਨ੍ਹਾਂ ਕਿਹਾ ਕਿ ਐੱਨ.ਡੀ.ਆਰ.ਅੱਫ ਦੇ ਕਰਮਚਾਰੀ ਹੁਣ ਦੂਜਾ ਗਾਰਡਰ ਕੱਟਣਗੇ।
ਅਧਿਕਾਰੀ ਦੱਸਿਆ ਕਿ ਹਾਦਸੇ ਵਾਲੀ ਥਾਂ 'ਤੇ ਅਜਿਹੇ ਪੰਜ ਤੋਂ ਵੱਧ ਗਾਰਡਰ ਹਨ। ਉਨ੍ਹਾਂ ਕਿਹਾ ਕਿ ਗਾਰਡਰ ਹਟਾਉਣ ਤੋਂ ਬਾਅਦ ਪਤਾ ਲੱਗੇਗਾ ਕਿ ਕਿੰਨੇ ਲੋਕ ਅਜੇ ਵੀ ਉਥੇ ਦੱਬੇ ਹੋਏ ਹਨ। ਐੱਨ.ਡੀ.ਆਰ.ਐੱਫ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਖੋਜ ਅਤੇ ਬਚਾਅ ਮੁਹਿੰਮ ਦੌਰਾਨ ਘਾਟਕੋਪਰ 'ਚ ਘਟਨਾ ਵਾਲੀ ਥਾਂ 'ਤੇ ਮਾਮੂਲੀ ਅੱਗ ਲੱਗ ਗਈ ਜਿਸ 'ਤੇ ਉਥੇ ਤਾਇਨਾਤ ਫਾਇਰ ਬ੍ਰਿਗੇਡ ਕਰਮਚਾਰੀਆਂ ਨੇ ਤੇਜ਼ੀ ਨਾਲ ਕਾਬੂ ਪਾ ਲਿਆ।
ਦੇਸ਼ 'ਚ ਕੋਵਿਡ ਟੀਕਾਕਰਨ ਦਾ ਅੰਕੜਾ 220.68 ਕਰੋੜ ਤੋਂ ਪਾਰ
NEXT STORY