ਜੰਮੂ/ਸ੍ਰੀਨਗਰ (ਅਰੁਣ) – ਪਹਿਲਗਾਮ ਅੱਤਵਾਦੀ ਹਮਲੇ ਦੇ ਮੁੱਖ ਸ਼ੱਕੀ ਸਮੇਤ ਲਸ਼ਕਰ-ਏ-ਤੋਇਬਾ ਦੇ 2 ਅੱਤਵਾਦੀਆਂ ਦੇ ਘਰਾਂ ਵਿਚ ਰੱਖੇ ਧਮਾਕਾਖੇਜ ਸਮੱਗਰੀ ਵਿਚ ਧਮਾਕਾ ਹੋਣ ਜਾਣ ਕਾਰਨ ਦੋਵੇਂ ਘਰ ਢਹਿ-ਢੇਰੀ ਹੋ ਗਏ। ਇਹ ਘਟਨਾ 24 ਅਤੇ 25 ਅਪ੍ਰੈਲ ਦੀ ਅੱਧੀ ਰਾਤ ਉਸ ਸਮੇਂ ਹੋਈ ਜਦੋਂ ਸੁਰੱਖਿਆ ਫੋਰਸਾਂ ਵਲੋਂ ਦੱਖਣੀ ਕਸ਼ਮੀਰ ਦੇ ਬਿਜਬਹੇੜਾ ਅਤੇ ਤ੍ਰਾਲ ਖੇਤਰਾਂ ਵਿਚ ਸਥਿਤ ਅੱਤਵਾਦੀਆਂ ਆਦਿਲ ਹੁਸੈਨ ਠੋਕਰ ਅਤੇ ਆਸਿਫ ਸ਼ੇਖ ਦੇ ਘਰਾਂ ਦੀ ਤਲਾਸ਼ੀ ਲਈ ਜਾ ਰਹੀ ਸੀ।
ਅਧਿਕਾਰੀਆਂ ਨੇ ਦਾਅਵਾ ਕੀਤਾ ਕਿ ਤਲਾਸ਼ੀ ਮੁਹਿੰਮ ਦੌਰਾਨ ਰਿਹਾਇਸ਼ੀ ਕੰਪਲੈਕਸਾਂ ਵਿਚ ਧਮਾਕਾਖੇਜ਼ ਸਮੱਗਰੀ ਪਾਏ ਜਾਣ ਕਾਰਨ ਸੁਰੱਖਿਆ ਫੋਰਸਾਂ ਨੇ ਘਰਾਂ ਵਿਚ ਰਹਿਣ ਵਾਲਿਆਂ ਦੇ ਨਾਲ-ਨਾਲ ਗੁਆਂਢੀਆਂ ਨੂੰ ਵੀ ਸੁਰੱਖਿਅਤ ਸਥਾਨ ’ਤੇ ਪਹੁੰਚਾਇਆ। ਅਧਿਕਾਰੀਆਂ ਨੇ ਦੱਸਿਆ ਕਿ ਧਮਾਕਿਆਂ ਵਿਚ ਦੋਵੇਂ ਘਰ ਪੂਰੀ ਤਰ੍ਹਾਂ ਨਾਲ ਨਸ਼ਟ ਹੋ ਗਏ।
ਵੱਡਾ ਹਾਦਸਾ! ‘ਰੋਪਵੇਅ’ ਟਰਾਲੀ ਡਿੱਗੀ, ਭਾਜਪਾ ਆਗੂਆਂ ਸਮੇਤ 6 ਜ਼ਖਮੀ
NEXT STORY