ਬਿਜਨੌਰ - ਬਰੇਲੀ ਦੇ ਭੋਜੀਪੁਰਾ ਥਾਣਾ ਖੇਤਰ ਦੇ ਕੋਡਮਪੁਰ ਪਿੰਡ ਤੋਂ ਗੰਗਾ ਜਲ ਇਕੱਠਾ ਕਰਨ ਲਈ ਹਰਿਦੁਆਰ ਜਾ ਰਹੇ ਮੋਟਰਸਾਈਕਲ ਸਵਾਰ ਦੋ ਕਾਂਵੜੀਏ ਦੀ ਨਹਿਰ ਵਿੱਚ ਡਿੱਗ ਜਾਣ ਦੀ ਸੂਚਨਾ ਮਿਲੀ ਹੈ, ਜਿਨ੍ਹਾਂ ਦੀ ਭਾਲ ਜਾਰੀ ਹੈ। ਪੁਲਸ ਨੇ ਸ਼ਨੀਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। ਐਡੀਸ਼ਨਲ ਪੁਲਸ ਸੁਪਰਡੈਂਟ ਸਿਟੀ ਸੰਜੀਵ ਵਾਜਪਾਈ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਦੇਰ ਰਾਤ ਨਜੀਬਾਬਾਦ 'ਚ ਵਾਪਰੀ ਹੈ, ਜਦੋਂ ਪ੍ਰਦੀਪ (20) ਅਤੇ ਸੁਰਿੰਦਰ ਗੰਗਾ ਜਲ ਇਕੱਠਾ ਕਰਨ ਲਈ ਮੋਟਰਸਾਈਕਲ 'ਤੇ ਉੱਤਰਾਖੰਡ ਦੇ ਹਰਿਦੁਆਰ ਜਾ ਰਹੇ ਸਨ।
ਇਹ ਵੀ ਪੜ੍ਹੋ - ਅੰਗਰੇਜ਼ੀ ਨਾ ਪੜ੍ਹ ਸਕਣ ਵਾਲੇ ਬਿਜਲੀ ਖਪਤਕਾਰਾਂ ਲਈ ਚੰਗੀ ਖ਼ਬਰ, ਹੁਣ ਹਿੰਦੀ 'ਚ ਆਵੇਗਾ ਬਿੱਲ
ਉਸ ਨੇ ਦੱਸਿਆ ਕਿ ਇਸ ਦੌਰਾਨ ਉਹ ਅਚਾਨਕ ਸਰਵਨਪੁਰ ਪੁਲ ’ਤੇ ਸਥਿਤ ਸਮੀਪੁਰ ਨਹਿਰ ਵਿੱਚ ਡਿੱਗ ਗਏ। ਪੁਲਸ ਨੇ ਦੱਸਿਆ ਕਿ ਦੋਵੇਂ ਮੋਟਰਸਾਈਕਲ ਸਵਾਰ ਹਰਿਦੁਆਰ ਜਾ ਰਹੇ ਕਾਂਵੜੀਏ ਦੇ ਸਮੂਹ ਦਾ ਹਿੱਸਾ ਸਨ। ਉਨ੍ਹਾਂ ਕਿਹਾ ਕਿ ਪੁਲਸ, ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨ.ਡੀ.ਆਰ.ਐੱਫ.) ਅਤੇ ਗੋਤਾਖੋਰ ਦੋਹਾਂ ਦੀ ਭਾਲ 'ਚ ਰੁੱਝੇ ਹੋਏ ਹਨ।
ਇਹ ਵੀ ਪੜ੍ਹੋ - ਰੱਖੜੀ ਤੋਂ ਪਹਿਲਾਂ ਭੈਣਾਂ ਨੂੰ ਮਿਲੇਗਾ ਵੱਡਾ ਤੋਹਫ਼ਾ, ਅੱਜ ਆਉਣਗੇ ਖਾਤਿਆਂ 'ਚ ਪੈਸੇ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?i
15 ਕਰੋੜ ਦੀ ਹੈਰੋਇਨ ਲੈ ਕੇ ਪਾਕਿਸਤਾਨ ਤੋਂ ਭਾਰਤ ਆਇਆ ਡਰੋਨ, BSF ਨੇ ਫੜਿਆ
NEXT STORY