ਨੈਸ਼ਨਲ ਡੈਸਕ — ਓਡੀਸ਼ਾ ਦੇ ਝਾਰਸੁਗੁਡਾ ਜ਼ਿਲ੍ਹੇ 'ਚ ਮਹਾਨਦੀ 'ਚ ਸ਼ੁੱਕਰਵਾਰ ਨੂੰ ਇਕ ਕਿਸ਼ਤੀ ਪਲਟਣ ਨਾਲ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ 7 ਲੋਕ ਅਜੇ ਵੀ ਲਾਪਤਾ ਹਨ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਕਿਸ਼ਤੀ 'ਚ ਕਰੀਬ 50 ਲੋਕ ਸਵਾਰ ਸਨ, ਜੋ ਕਿ ਪਾਥਰਸੇਨੀ ਕੁਡਾ ਤੋਂ ਬਾਰਗੜ੍ਹ ਜ਼ਿਲ੍ਹੇ ਦੇ ਬੰਜੀਪੱਲੀ ਜਾ ਰਹੇ ਸਨ।
ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਕਿਸ਼ਤੀ ਝਾਰਸੁਗੁਡਾ ਜ਼ਿਲ੍ਹੇ ਦੇ ਰੇਂਗਲੀ ਪੁਲਸ ਸਟੇਸ਼ਨ ਦੇ ਅਧੀਨ ਸ਼ਾਰਦਾ ਘਾਟ 'ਤੇ ਪਹੁੰਚਣ ਵਾਲੀ ਸੀ। ਉਨ੍ਹਾਂ ਕਿਹਾ ਕਿ ਸਥਾਨਕ ਮਛੇਰਿਆਂ ਨੇ 35 ਲੋਕਾਂ ਨੂੰ ਬਚਾਇਆ ਅਤੇ ਉਨ੍ਹਾਂ ਨੂੰ ਕਿਨਾਰੇ 'ਤੇ ਲਿਆਂਦਾ।
ਅਧਿਕਾਰੀ ਨੇ ਦੱਸਿਆ ਕਿ ਬਾਅਦ ਵਿੱਚ ਪੁਲਸ ਅਤੇ ਫਾਇਰ ਵਿਭਾਗ ਦੇ ਕਰਮਚਾਰੀਆਂ ਨੇ ਸੱਤ ਹੋਰ ਲੋਕਾਂ ਨੂੰ ਬਚਾਇਆ। ਉਨ੍ਹਾਂ ਕਿਹਾ ਕਿ ਸੱਤ ਹੋਰ ਲੋਕ ਅਜੇ ਵੀ ਲਾਪਤਾ ਹਨ ਅਤੇ ਉਨ੍ਹਾਂ ਦੀ ਭਾਲ ਲਈ ਮੁਹਿੰਮ ਚਲਾਈ ਜਾ ਰਹੀ ਹੈ। ਮੁੱਖ ਮੰਤਰੀ ਨਵੀਨ ਪਟਨਾਇਕ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ ਅਤੇ ਪੰਜ ਗੋਤਾਖੋਰ ਮੌਕੇ 'ਤੇ ਭੇਜੇ ਗਏ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪਾਕਿ ’ਤੇ PM ਮੋਦੀ ਦਾ ਵਿਅੰਗ, ਆਟੇ ਲਈ ਤਰਸ ਰਿਹੈ ਅੱਤਵਾਦ ਦਾ ਸਪਲਾਇਰ
NEXT STORY