ਬਿਹਾਰ—ਬਿਹਾਰ 'ਚ ਮਧੁਬਨੀ ਜ਼ਿਲੇ ਦੇ ਰਾਜਨਗਰ ਥਾਣਾ ਖੇਤਰ 'ਚ ਅੱਜ ਸੜਕ ਹਾਦਸੇ 'ਚ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਰਾਜਨਗਰ-ਮਧੁਬਨੀ ਮਾਰਗ 'ਤੇ ਅਮਾਦਾ ਬੇਲਹਵਾਰ ਪਿੰਡ ਨੇੜੇ ਇਕ ਬੇਕਾਬੂ ਬੱਸ ਨੇ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੂੰ ਕੁਚਲ ਦਿੱਤਾ, ਜਿਸ ਨਾਲ ਉਨ੍ਹਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਜੀਤੇਂਦਰ ਕੁਮਾਰ ਸ਼ਾਹ ਅਤੇ ਵੀਰੇਂਦਰ ਠਾਕੁਰ ਦੇ ਰੂਪ 'ਚ ਹੋਈ ਹੈ ਜੋ ਜ਼ਿਲੇ ਦੇ ਬਾਸੋਪੱਟੀ ਥਾਣਾ ਖੇਤਰ ਦੇ ਉਛਾਲ ਚਚਰਾਹਾ ਪਿੰਡ ਦੇ ਵਾਸੀ ਸੀ। ਸੂਤਰਾਂ ਨੇ ਦੱਸਿਆ ਕਿ ਦੋਨੋਂ ਵਿਅਕਤੀ ਮਧੁਬਨੀ ਸ਼ਹਿਰ ਤੋਂ ਆਪਣੇ ਘਰ ਆ ਰਹੇ ਸੀ। ਲਾਸ਼ਾਂ ਨੂੰ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਹੈ। ਹਾਦਸੇ ਦੇ ਬਾਅਦ ਬੱਸ ਚਾਲਕ ਬੱਸ ਲੈ ਕੇ ਫਰਾਰ ਹੋ ਗਿਆ। ਇਸ ਵਿਚਕਾਰ ਘਟਨਾ ਦੇ ਵਿਰੋਧ 'ਚ ਗੁੱਸੇ 'ਚ ਆਏ ਲੋਕਾਂ ਨੇ ਰਾਜਨਗਰ-ਮਧੁਬਨੀ ਮਾਰਗ ਨੂੰ ਘਟਨਾਸਥਾਨ ਨੇੜੇ ਜ਼ਾਮ ਕਰਕੇ ਕਰੀਬ 4 ਘੰਟੇ ਆਵਾਜਾਈ ਬੰਦ ਰਹੀ। ਪੁਲਸ ਨੇ ਲੋਕਾਂ ਨੂੰ ਸਮਝਾ ਕੇ ਜ਼ਾਮ ਖਤਮ ਕਰਵਾ ਦਿੱਤਾ ਹੈ।
ਇਸਰੋ ਦੇ ਸੈਟੇਲਾਈਟ ਨਾਲ ਭਾਰਤੀ ਫੌਜ ਮਜ਼ਬੂਤ, ਜ਼ਮੀਨ ਤੋਂ ਸਮੁੰਦਰ ਤੱਕ ਦੁਸ਼ਮਣਾਂ 'ਤੇ ਨਜ਼ਰ
NEXT STORY