ਗੁਹਾਟੀ (ਭਾਸ਼ਾ)- 'ਆਈ.ਐੱਸ.ਆਈ.ਐੱਸ. ਇੰਡੀਆ' ਦੇ ਮੁਖੀ ਹੈਰਿਸ ਫਾਰੂਕੀ ਅਤੇ ਉਸ ਦੇ ਇਕ ਸਹਾਇਕ ਨੂੰ ਬੰਗਲਾਦੇਸ਼ ਤੋਂ ਸਰਹੱਦ ਪਾਰ ਕਰ ਕੇ ਆਸਾਮ ਦੇ ਧੁਬਰੀ 'ਚ ਪਹੁੰਚਣ 'ਤੇ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਇਕ ਬਿਆਨ 'ਚ ਆਸਾਮ ਪੁਲਸ ਦੇ ਮੁਖੀ ਜਨਸੰਪਰਕ ਅਧਿਕਾਰੀ ਪ੍ਰਣਵਜੋਤੀ ਗੋਸਵਾਮੀ ਨੇ ਦੱਸਿਆ ਕਿ ਇਕ ਗੁਪਤ ਸੂਚਨਾ ਦੇ ਆਧਾਰ 'ਤੇ ਵਿਸ਼ੇਸ਼ ਕਾਰਜ ਫੋਰਸ (ਐੱਸ.ਟੀ.ਐੱਫ.) ਨੇ ਦੋਹਾਂ ਨੂੰ ਧਰਮਸ਼ਾਲਾ ਖੇਤਰ ਤੋਂ ਫੜਿਆ ਹੈ ਅਤੇ ਬਾਅਦ 'ਚ ਉਨ੍ਹਾਂ ਨੇ ਗੁਹਾਟੀ 'ਚ ਐੱਸ.ਟੀ.ਐੱਫ. ਦਫ਼ਤਰ ਲਿਆਂਦਾ।
ਇਹ ਵੀ ਪੜ੍ਹੋ : 2 ਭਰਾਵਾਂ ਨੇ ਕਾਰ ਨੂੰ ਬਣਾ ਦਿੱਤਾ 'ਹੈਲੀਕਾਪਟਰ', ਇਸ ਕਾਰਨ ਪੁਲਸ ਨੇ ਕਰ ਲਿਆ ਜ਼ਬਤ
ਉਨ੍ਹਾਂ ਕਿਹਾ,''ਉਨ੍ਹਾਂ ਦੋਹਾਂ ਦੀ ਪਛਾਣ ਪੱਕੀ ਹੈ ਅਤੇ ਇਹ ਪਾਇਆ ਗਿਆ ਹੈ ਕਿ ਦੋਸ਼ੀ ਹੈਰਿਸ ਫਾਰੂਕੀ ਉਰਫ਼ ਹੈਰਿਸ ਅਜ਼ਮਲ ਫਾਰੂਕੀ (ਦੇਹਰਾਦੂਨ ਦੇ ਚਕਰਾਤਾ ਦਾ ਵਾਸੀ) ਭਾਰਤ 'ਚ ਆਈ.ਐੱਸ.ਆਈ.ਐੱਸ. ਦਾ ਮੁਖੀ ਹੈ।'' ਉਨ੍ਹਾਂ ਕਿਹਾ ਕਿ ਉਸ ਦਾ ਸਾਥੀ ਅਤੇ ਪਾਨੀਪਤ ਵਾਸੀ ਅਨੁਰਾਗ ਸਿੰਘ ਉਰਫ਼ ਰੇਹਾਨ ਇਸਲਾਮ ਅਪਣਾ ਚੁੱਕਿਆ ਹੈ ਅਤੇ ਉਸ ਦੀ ਪਤਨੀ ਬੰਗਲਾਦੇਸ਼ੀ ਨਾਗਰਿਕ ਹੈ। ਬਿਆਨ 'ਚ ਕਿਹਾ ਗਿਆ ਹੈ,''ਦੋਹਾਂ ਦੇ ਮਨ 'ਚ ਕੱਟੜਪੰਥ ਭਰਿਆ ਪਿਆ ਹੈ ਅਤੇ ਉਹ ਭਾਰਤ 'ਚ ਆਈ.ਐੱਸ.ਆਈ.ਐੱਸ. ਦੇ ਉਤਸ਼ਾਹੀ ਨੇਤਾ ਮੈਂਬਰ ਹਨ। ਉਨ੍ਹਾਂ ਨੇ ਭਰਤੀ, ਅੱਤਵਾਦ ਦੇ ਵਿੱਤ ਪੋਸ਼ਣ ਅਤੇ ਭਾਰਤ 'ਚ ਵੱਖ-ਵੱਖ ਥਾਵਾਂ 'ਤੇ ਆਈ.ਈ.ਡੀ. ਦੇ ਮਾਰਫ਼ਤ ਅੱਤਵਾਦੀ ਹਰਕਤਾਂ ਨੂੰ ਅੰਜਾਮ ਦੇਣ ਦੀ ਸਾਜਿਸ਼ ਰਾਹੀਂ ਭਾਰਤ 'ਚ ਆਈ.ਐੱਸ.ਆਈ.ਐੱਸ. ਦੇ ਮਕਸਦ ਨੂੰ ਅੱਗੇ ਵਧਾਇਆ ਹੈ।'' ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਹਾਂ ਖ਼ਿਲਾਫ਼ ਐੱਨ.ਆਈ.ਏ., ਦਿੱਲੀ, ਏ.ਟੀ.ਐੱਸ. ਅਤੇ ਲਖਨਊ ਅਤੇ ਹੋਰ ਥਾਵਾਂ 'ਤੇ ਕਈ ਮਾਮਲੇ ਪੈਂਡਿੰਗ ਹਨ। ਉਨ੍ਹਾਂ ਕਿਹਾ,''ਆਸਾਮ ਦਾ ਐੱਸ.ਟੀ.ਐੱਫ. ਇਨ੍ਹਾਂ ਦੋਸ਼ੀਆਂ ਖ਼ਿਲਾਫ਼ ਅੱਗੇ ਦੀ ਕਾਨੂੰਨੀ ਕਾਰਵਾਈ ਲਈ ਉਨ੍ਹਾਂ ਨੂੰ ਐੱਨ.ਆਈ.ਏ. ਨੂੰ ਸੌਂਪ ਦੇਵੇਗਾ।''
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
NIA ਦਾ ਵੱਡਾ ਐਕਸ਼ਨ, ਬਲਵਿੰਦਰ ਕਤਲ ਕੇਸ 'ਚ ਦੋ ਮੁਲਜ਼ਮਾਂ ਦੀਆਂ ਜਾਇਦਾਦਾਂ ਕੁਰਕ, ਖਾਲਿਸਤਾਨ ਨਾਲ ਜੁੜੇ ਤਾਰ
NEXT STORY