ਨਵੀਂ ਦਿੱਲੀ- ਸ਼ੌਰਿਆ ਚੱਕਰ ਨਾਲ ਸਨਮਾਨਤ ਕਾਮਰੇਡ ਬਲਵਿੰਦਰ ਸਿੰਘ ਸੰਧੂ ਦੇ ਕਤਲ ’ਚ ਰਾਸ਼ਟਰੀ ਜਾਂਚ ਏਜੰਸੀ (NIA) ਨੇ ਵੱਡੀ ਕਾਰਵਾਈ ਕੀਤੀ ਹੈ। NIA ਨੇ ਕਤਲ ਕੇਸ ਵਿਚ ਸ਼ਾਮਲ ਦੋ ਮੁਲਜ਼ਮਾਂ ਦੀਆਂ ਕਈ ਅਚੱਲ ਜਾਇਦਾਦਾਂ ਕੁਰਕ ਕਰ ਲਈਆਂ ਹਨ। ਬਿਆਨ ’ਚ ਕਿਹਾ ਗਿਆ ਹੈ ਕਿ ਪਾਬੰਦੀਸ਼ੁਦਾ ਖਾਲਿਸਤਾਨ ਲਿਬਰੇਸ਼ਨ ਫੋਰਸ (KLF) ਵੱਲੋਂ ਸੰਧੂ ਦੇ ਕਤਲ ਦੀ ਸਾਜ਼ਿਸ਼ ’ਚ ਸ਼ਾਮਲ ਦੋ ਮੁਲਜ਼ਮਾਂ ਦੀਆਂ ਕਈ ਜਾਇਦਾਦਾਂ ਕੁਰਕ ਕੀਤੀਆਂ ਗਈਆਂ ਹਨ।
ਇਹ ਵੀ ਪੜ੍ਹੋ- ਲੋਕ ਸਭਾ ਚੋਣਾਂ ਕਾਰਨ ਕਈ ਇਮਤਿਹਾਨਾਂ ਦੀਆਂ ਤਾਰੀਖ਼ਾਂ ਬਦਲੀਆਂ, ਵਿਦਿਆਰਥੀ ਪਰੇਸ਼ਾਨ
ਇਸ ’ਚ ਕਿਹਾ ਗਿਆ ਹੈ ਕਿ ਐੱਸ. ਏ. ਐੱਸ. ਨਗਰ (ਮੋਹਾਲੀ) ਵਿਖੇ NIA ਦੀ ਵਿਸ਼ੇਸ਼ ਅਦਾਲਤ ਦੇ ਹੁਕਮਾਂ ’ਤੇ ਕਾਰਵਾਈ ਕਰਦਿਆਂ ਅੱਤਵਾਦ ਰੋਕੂ ਏਜੰਸੀ ਨੇ ਪਿੰਡ ਪੀਰਨ ਬਾਗ ਅਤੇ ਪਿੰਡ ਸਲੀਮਪੁਰ ਅਰਾਈਆਂ ਦੀਆਂ ਜਾਇਦਾਦਾਂ ਕੁਰਕ ਕੀਤੀਆਂ ਹਨ। ਇਹ ਜਾਇਦਾਦਾਂ ਜ਼ਿਲ੍ਹਾ ਗੁਰਦਾਸਪੁਰ ਦੇ ਰਹਿਣ ਵਾਲੇ ਮੁਲਜ਼ਮ ਗੁਰਵਿੰਦਰ ਸਿੰਘ ਉਰਫ਼ ਬਾਬਾ ਦੇ ਨਾਂਅ ’ਤੇ ਹਨ।
ਇਹ ਵੀ ਪੜ੍ਹੋ- ਸਾਲ 1951 ਤੋਂ ਲੈ ਕੇ ਹੁਣ ਤੱਕ 71 ਹਜ਼ਾਰ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ, ਜਾਣੋ ਕਿੱਥੇ ਹੁੰਦਾ ਹੈ ਰਾਸ਼ੀ ਦਾ ਇਸਤੇਮਾਲ
ਬਿਆਨ ਅਨੁਸਾਰ ਜ਼ਿਲ੍ਹਾ ਤਰਨਤਾਰਨ ਦੇ ਵਸਨੀਕ ਹਰਬਿੰਦਰ ਸਿੰਘ ਉਰਫ਼ ਪਿੰਦਰ ਉਰਫ਼ ਢਿੱਲੋਂ ਦੇ ਨਾਂ ’ਤੇ ਪਿੰਡ ਜੀਓਬਾਲਾ ਦੀ ਜ਼ਮੀਨ ਵੀ ਕੁਰਕ ਕੀਤੀ ਗਈ ਹੈ। NIA ਦੀ ਜਾਂਚ ਵਿਚ ਪਤਾ ਲੱਗਾ ਹੈ ਕਿ ਹਰਬਿੰਦਰ ਸਿੰਘ ਨੇ ਆਪਣੇ ਇਕ ਸਹਿਯੋਗੀ ਨਾਲ ਮਿਲ ਕੇ ਭਾਰਤ ਅਤੇ ਵਿਦੇਸ਼ੀ ਵਿਚ KLF ਮੈਂਬਰਾਂ ਦੀ ਸਾਜਿਸ਼ ਤਹਿਤ ਬਲਵਿੰਦਰ ਸਿੰਘ ਸੰਧੂ ਦੀ ਰਿਹਾਇਸ਼ੀ ਦੀ ਟੋਹ ਲੈਣ ਵਿਚ ਦੋਸ਼ੀ ਇੰਦਰਜੀਤ ਸਿੰਘ ਦੀ ਮਦਦ ਕੀਤੀ ਸੀ। NIA ਨੇ ਕਿਹਾ ਕਿ ਗੁਰਵਿੰਦਰ ਸਿੰਘ ਉਰਫ਼ ਬਾਬਾ ਕਤਲ ਵਿਚ ਇਸਤੇਮਾਲ ਕੀਤੇ ਗਏ ਹਥਿਆਰਾਂ ਦੀ ਸਪਲਾਈ ਵਿਚ ਸ਼ਾਮਲ ਸੀ। ਮਾਮਲਾ ਪਹਿਲਾਂ 16 ਅਕਤੂਬਰ 2020 ਨੂੰ ਤਰਨਤਾਰਨ ਦੇ ਭਿਖੀਵਿੰਡ ਪੁਲਸ ਥਾਣੇ ਵਿਚ ਦਰਜ ਕੀਤਾ ਗਿਆ ਸੀ। NIA ਨੇ 26 ਜਨਵਰੀ 2021 ਨੂੰ ਮਾਮਲਾ ਆਪਣੇ ਹੱਥਾਂ ਵਿਚ ਲਿਆ ਸੀ।
ਇਹ ਵੀ ਪੜ੍ਹੋ- ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਲਈ ਨੋਟੀਫ਼ਿਕੇਸ਼ਨ ਕੀਤੀ ਜਾਰੀ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਭਾਰਤ ’ਚ ਵੱਧ ਰਹੀ ਅਸਮਾਨਤਾ, ਦੇਸ਼ ਦੇ ਇਕ ਫੀਸਦੀ ਅਮੀਰ ਬਣੇ 40 ਫੀਸਦੀ ਜਾਇਦਾਦ ਦੇ ਮਾਲਕ
NEXT STORY