ਆਬੂ ਧਾਬੀ/ਨਵੀਂ ਦਿੱਲੀ (ਬਿਊਰੋ)— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਅਹੁਦੇ ਦੀ ਸਹੁੰ ਚੁੱਕ ਕੇ ਆਪਣੇ ਦੂਜੇ ਕਾਰਜਕਾਲ ਦੀ ਸ਼ੁਰੂਆਤ ਕੀਤੀ। ਉੱਧਰ ਸੰਯੁਕਤ ਅਰਬ ਅਮੀਰਾਤ ਭਾਰਤ ਨਾਲ ਆਪਣੀ ਦੋਸਤੀ ਦਾ ਜਸ਼ਨ ਮਨਾ ਰਿਹਾ ਸੀ। ਰਾਜਧਾਨੀ ਆਬੂ ਧਾਬੀ ਦੇ ਆਈਕੌਨਿਕ ਐਡਨਾਕ ਗਰੁੱਪ ਦਾ ਟਾਵਰ ਭਾਰਤ ਅਤੇ ਆਬੂ ਧਾਬੀ ਦੇ ਝੰਡੇ ਵਿਚ ਰੰਗਿਆ ਦਿੱਸਿਆ।
ਇਸ ਦੌਰਾਨ ਨਾ ਸਿਰਫ ਦੋਵੇਂ ਦੇਸ਼ਾਂ ਦਾ ਝੰਡਾ ਸਗੋਂ ਪੀ.ਐੱਮ. ਮੋਦੀ ਅਤੇ ਯੂ.ਏ.ਈ. ਦੇ ਸ਼ੇਖ ਮੁਹੰਮਦ ਬਿਨ ਜਾਏਦ ਦਾ ਪੋਟਰੇਟ ਵੀ ਦਿੱਸਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂ.ਏ.ਈ. ਵਿਚ ਭਾਰਤੀ ਰਾਜਦੂਤ ਨਵਦੀਪ ਸੂਰੀ ਨੇ ਕਿਹਾ,''ਇਹ ਸੱਚੀ ਦੋਸਤੀ ਹੈ। ਪ੍ਰ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿੱਥੇ ਦੂਜੇ ਕਾਰਜਕਾਲ ਦੀ ਸਹੁੰ ਚੁੱਕੀ, ਆਈਕੌਨਿਕ ਐਡਨਾਕ ਗਰੁੱਪ ਟਾਵਰ ਭਾਰਤ ਤੇ ਯੂ.ਏ.ਈ. ਦੇ ਝੰਡਿਆਂ ਅਤੇ ਮੋਦੀ ਤੇ ਸ਼ੇਖ ਮੁਹੰਮਦ ਬਿਨ ਜਾਏਦ ਦੇ ਪੋਟਰੇਟ ਨਾਲ ਰੋਸ਼ਨ ਹੋ ਗਿਆ।''
ਮੋਦੀ ਸਰਕਾਰ 2.0 ਦੀ ਪਹਿਲੀ ਕੈਬਨਿਟ ਮੀਟਿੰਗ ਅੱਜ (ਪੜ੍ਹੋ 31 ਮਈ ਦੀਆਂ ਖਾਸ ਖਬਰਾਂ)
NEXT STORY