ਨਵੀਂ ਦਿੱਲੀ— ਨਵੇਂ ਕੇਂਦਰੀ ਮੰਤਰੀ ਮੰਡਲ ਦੀ ਪਹਿਲੀ ਬੈਠਕ ਅੱਜ ਸ਼ਾਮ ਨੂੰ ਹੋਣ ਦੀ ਸੰਭਾਵਨਾ ਹੈ। ਅਧਿਕਾਰਕ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਹੁਣ ਕੋਈ ਨਿਰਧਾਰਿਤ ਏਜੰਡਾ ਨਹੀਂ ਹੈ ਅਤੇ ਇਸ 'ਚ ਸੰਸਦ ਦੇ ਸੈਸ਼ਨ ਦੀ ਸੰਭਾਵਤ ਤਾਰੀਖ ਤੈਅ ਕੀਤੀ ਜਾ ਸਕਦੀ ਹੈ।
ਵਿਰੋਧੀ ਦੀ ਸੈਂਟਰਲ ਹਾਲ 'ਚ ਬੈਠਕ ਅੱਜ
ਲੋਕ ਸਭਾ 'ਚ ਹੋਈ ਕਰਾਰੀ ਹਾਰ ਦੇ ਸਦਮੇ ਤੋਂ ਉਭਰੇ ਵਿਰੋਧੀ ਨੇ ਹੁਣ ਅੱਗੇ ਸੁਧਾਰ ਕਰਨ ਦੀ ਸ਼ੁਰੂਆਤ ਕਰ ਦਿੱਤੀ ਹੈ। ਇਕ ਪਾਸੇ ਜਿਥੇ ਵਿਰੋਧੀ ਆਪਣੇ ਖੇਮੇ 'ਚ ਹਾਰ ਕਾਰਨ ਮੰਥਨ 'ਚ ਲੱਗੇ ਹੋਏ ਹਨ। ਉਥੇ ਹੀ ਦੂਜੇ ਪਾਸੇ ਸੰਯੋਜਿਤ ਰੂਪ ਨਾਲ ਇਸ 'ਤੇ ਮੰਥਨ ਕਰਨ ਦੀ ਯੋਜਨਾ ਬਣਾਈ ਹੈ। ਅੱਜ ਸੰਸਦ ਦੇ ਸੈਂਟਰਲ ਹਾਲ 'ਚ ਵਿਰੋਧੀ ਬੈਠਕ ਕਰੇਗਾ।
ਅੱਜ ਰਿਟਾਇਰ ਹੋਣਗੇ ਨੇਵੀ ਫੌਜ ਮੁਖੀ ਐਡਮਿਰਲ ਸੁਨੀਲ ਲਾਂਬਾ
ਨੇਵੀ ਫੌਜ ਮੁਖੀ ਐਡਮਿਰਲ ਸੁਨੀਲ ਲਾਂਬਾ ਅੱਜ ਰਿਟਾਇਰ ਹੋ ਜਾਣਗੇ। ਉਹ ਚਾਰ ਦਹਾਕਿਆਂ 'ਤੋਂ ਆਪਣੀ ਸੇਵਾਵਾਂ ਨੇਵੀ ਫੌਜ 'ਚ ਦੇ ਰਹੇ ਸਨ। ਉਹ ਭਾਰਤੀ ਨੇਵੀ ਫੌਜ ਦੇ 23ਵੇਂ ਪ੍ਰਮੁੱਖ ਸਨ। ਐਡਮਿਰਲ ਲਾਂਬਾ ਨੈਸ਼ਨਲ ਡਿਫੈਂਸ ਅਕੈਡਮੀ-ਖੜਗਵਾਸਲਾ, ਡਿਫੈਂਸ ਸਰਵਿਸਿਸ ਸਟਾਫ ਕਾਲਜ-ਵੇਲਿੰਗਟਨ, ਕਾਲਜ ਆਫ ਡਿਫੈਂਸ ਮੈਨੇਜਮੈਂਟ-ਸਿਕੰਦਰਾਬਾਦ ਤੇ ਰਾਇਲ ਕਾਲਜ ਆਫ-ਡਿਫੈਂਸ ਸਟਡੀਜ-ਲੰਡਨ 'ਚ ਅਧਿਐਨ ਕੀਤਾ ਤੇ ਐਡਮਿਰਲ ਲਾਂਬਾ ਨੂੰ ਆਪਣੇ ਕਾਰਜਕਾਲ 'ਚ ਸਮੁੰਦਰ ਦੇ ਨਾਲ-ਨਾਲ ਸੰਚਾਲਨ, ਸਿਖਲਾਈ ਤੇ ਤਿੰਨਾਂ ਸੇਵਾਵਾਂ 'ਚ ਨਿਯੁਕਤੀ ਦੇ ਖੇਤਰ 'ਚ ਵਿਸ਼ਾਲ ਅਨੁਭਵ ਰਿਹਾ ਹੈ।
ਖੇਡ
ਅੱਜ ਹੋਣ ਵਾਲੇ ਮੁਕਾਬਲੇ
ਕ੍ਰਿਕਟ : ਪਾਕਿਸਤਾਨ ਬਨਾਮ ਵੈਸਟਇੰਡੀਜ਼ (ਵਿਸ਼ਵ ਕੱਪ -2019)
ਟੈਨਿਸ : ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ-2019
ਕਬੱਡੀ : ਇੰਡੋ ਇੰਟਰਨੈਸ਼ਨਲ ਪ੍ਰੀਮੀਅਰ ਕਬੱਡੀ ਲੀਗ-2019
ਅਪਾਹਿਜਾਂ ਤੋਂ ਰੋਡ ਟੈਕਸ ਵਸੂਲਣ 'ਤੇ HC ਵਲੋਂ ਪੰਜਾਬ ਸਰਕਾਰ ਤੇ ਟ੍ਰਾਂਸਪੋਰਟ ਕਮਿਸ਼ਨਰ ਨੂੰ ਜਾਰੀ ਨੋਟਿਸ
NEXT STORY