ਨਵੀਂ ਦਿੱਲੀ— ਕੋਰੋਨਾ ਵਾਇਰਸ ਦਾ ਦੌਰ ਹੈ ਅਤੇ ਅਜਿਹੇ ਵਿਚ ਕਈ ਸਿੱਖਿਆਰਥੀ ਨੌਕਰੀ ਦੀ ਭਾਲ 'ਚ ਵੀ ਹਨ, ਕਿਉਂਕਿ ਤਾਲਾਬੰਦੀ ਦਾ ਅਸਰ ਹਰ ਵਰਗ 'ਤੇ ਪਿਆ ਹੈ। ਜੇਕਰ ਤੁਸੀਂ 10ਵੀਂ, 12ਵੀਂ ਜਾਂ ਬੀ. ਐੱਸ. ਸੀ. ਪਾਸ ਕਰ ਚੁੱਕੇ ਹੋ ਤਾਂ ਤੁਹਾਡੇ ਲਈ ਕੇਂਦਰ ਸਰਕਾਰ ਦੀ ਨੌਕਰੀ ਪਾਉਣ ਦਾ ਸੁਨਹਿਰੀ ਮੌਕਾ ਹੈ। ਕੇਂਦਰ ਸਰਕਾਰ ਦੀ ਕੰਪਨੀ ਯੂਰੇਨੀਅਮ ਕਾਰਪੋਰੇਸ਼ਨ ਆਫ਼ ਇੰਡੀਆ ਲਿਮਟਿਡ (ਯੂ. ਸੀ. ਆਈ. ਐੱਲ.) ਤੁਹਾਨੂੰ ਇਹ ਮੌਕਾ ਦੇ ਰਹੀ ਹੈ। ਯੂ. ਸੀ. ਆਈ. ਐੱਲ. ਨੇ ਕਈ ਅਹੁਦਿਆਂ 'ਤੇ ਭਰਤੀਆਂ ਕੱਢੀਆਂ ਹਨ। ਚੁਣੇ ਗਏ ਉਮੀਦਵਾਰਾਂ ਨੂੰ 50 ਹਜ਼ਾਰ ਰੁਪਏ ਪ੍ਰਤੀ ਮਹੀਨੇ ਦੀ ਤਨਖ਼ਾਹ ਦਿੱਤੀ ਜਾਵੇਗੀ।
ਚਾਹਨਵਾਨ ਅਤੇ ਇੱਛੁਕ ਉਮੀਦਵਾਰ ਨੋਟ ਕਰਨ ਲਈ ਬੇਨਤੀ ਦੀ ਪ੍ਰਕਿਰਿਆ ਮਈ ਤੋਂ ਹੀ ਜਾਰੀ ਹੈ। ਉਮੀਦਵਾਰ 22 ਜੁਲਾਈ 2020 ਤੱਕ ਅਪਲਾਈ ਕਰ ਸਕਦੇ ਹਨ। ਜੇਕਰ ਤੁਸੀਂ ਹੁਣ ਤੱਕ ਅਰਜ਼ੀ ਲਈ ਅਪਲਾਈ ਨਹੀਂ ਕੀਤਾ ਹੈ, ਤਾਂ ਤੁਹਾਨੂੰ ਇਕ ਹੋਰ ਮੌਕਾ ਮਿਲਿਆ ਹੈ।
ਅਹੁਦਿਆਂ ਦੀ ਗਿਣਤੀ—
ਗਰੈਜੂਏਟ ਆਪਰੇਸ਼ਨਲ ਟ੍ਰੇਨੀ (ਕੈਮੀਕਲ)- 4 ਅਹੁਦੇ
ਮਾਈਨਿੰਗ ਮੇਟ 'ਸੀ'- 52 ਅਹੁਦੇ
ਬਾਇਲਰ ਕਮ ਕੰਪ੍ਰੈਸਰ ਅਟੈਂਡੇਂਟ 'ਏ'— 3 ਅਹੁਦੇ
ਵਾਇੰਡਿੰਗ ਇੰਜਣ ਡਰਾਈਵਰ 'ਬੀ'- 14 ਅਹੁਦੇ
ਬਲਾਸਟਰ 'ਬੀ'- 4 ਅਹੁਦੇ
ਅਪ੍ਰੈਂਟਿਸ (ਮਾਈਨਿੰਗ ਮੇਟ)- 53 ਅਹੁਦੇ
ਅਪ੍ਰੈਂਟਿਸ (ਲੈਬ ਅਸਿਸਟੈਂਟ)- 6 ਅਹੁਦੇ
ਕੁੱਲ ਅਹੁਦਿਆਂ ਦੀ ਗਿਣਤੀ -136 ਅਹੁਦੇ
ਅਰਜ਼ੀ ਫ਼ੀਸ—
ਆਮ ਵਰਗ ਲਈ ਉਮੀਦਵਾਰਾਂ ਲਈ ਅਰਜ਼ੀ ਫੀਸ 500 ਰੁਪਏ ਹੈ। ਐੱਸ. ਸੀ, ਐੱਸ. ਟੀ, ਦਿਵਯਾਂਗ ਅਤੇ ਜਨਾਨੀ ਉਮੀਦਵਾਰਾਂ ਤੋਂ ਅਰਜ਼ੀ ਫ਼ੀਸ ਨਹੀਂ ਲਈ ਜਾਵੇਗੀ। ਅਰਜ਼ੀ ਫੀਸ ਦਾ ਭੁਗਤਾਨ ਡੇਬਿਟ ਕਾਰਡ, ਕ੍ਰੈਡਿਟ ਕਾਰਡ ਜਾਂ ਨੈੱਟ ਬੈਂਕਿੰਗ ਜ਼ਰੀਏ ਕਰ ਸਕਦੇ ਹਨ।
ਜ਼ਰੂਰੀ ਯੋਗਤਾਵਾਂ—
ਵੱਖ-ਵੱਖ ਅਹੁਦਿਆਂ ਲਈ ਸਿੱਖਿਅਕ ਯੋਗਤਾਵਾਂ ਅਤੇ ਉਮਰ ਹੱਦ ਵੱਖ-ਵੱਖ ਹਨ। 10ਵੀਂ ਪਾਸ/ 12ਵੀਂ ਪਾਸ/ਸਾਇੰਸ 'ਚ ਗਰੈਜੂਏਟ (ਬੀ. ਐੱਸ. ਸੀ.) ਇਸ ਨੌਕਰੀ ਲਈ ਬੇਨਤੀ ਕਰ ਸਕਦੇ ਹਨ।
ਉਮਰ ਹੱਦ—
ਵੱਧ ਤੋਂ ਵੱਧ ਉਮਰ ਹੱਦ ਅਹੁਦਿਆਂ ਮੁਤਾਬਕ 25 ਸਾਲ, 30 ਸਾਲ, 32 ਸਾਲ ਅਤੇ 35 ਸਾਲ ਤੈਅ ਕੀਤੀ ਗਈ ਹੈ। ਰਿਜ਼ਰਵਡ ਵਰਗਾਂ ਨੂੰ ਨਿਯਮਾਂ ਮੁਤਾਬਕ ਛੋਟ ਮਿਲੇਗੀ।
ਚੋਣ ਪ੍ਰਕਿਰਿਆ—
ਖਾਲੀ ਅਹੁਦਿਆਂ ਲਈ ਯੋਗ ਉਮੀਦਵਾਰਾਂ ਦੀ ਚੋਣ ਕੰਪਿਊਟਰ ਆਧਾਰਿਤ ਪ੍ਰੀਖਿਆ (ਸੀ. ਬੀ. ਟੀ.) ਜ਼ਰੀਏ ਕੀਤਾ ਜਾਵੇਗਾ। ਪ੍ਰੀਖਿਆ ਦੀ ਤਰੀਕ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ।
ਇੰਝ ਕਰੋ ਅਪਲਾਈ—
ਉਮੀਦਵਾਰਾਂ ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ http://www.ucil.gov.in/job.html 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ।
ਰਾਸ਼ਨ ਕਾਰਡ 'ਚ ਘਰ ਬੈਠੇ ਜੋੜੋ ਆਪਣੇ ਪਰਿਵਾਰ ਦੇ ਮੈਂਬਰਾਂ ਦੇ ਨਾਮ, ਜਾਣੋ ਕੀ ਹੈ ਤਰੀਕਾ
NEXT STORY