ਮੁੰਬਈ- ਮਹਾਰਾਸ਼ਟਰ 'ਚ ਸਰਕਾਰ ਡਿੱਗਣ ਤੋਂ ਬਾਅਦ ਵੀਰਵਾਰ ਨੂੰ 15 ਜ਼ਿਲ੍ਹਿਆਂ ਦੀਆਂ 238 ਗ੍ਰਾਮ ਪੰਚਾਇਤਾਂ 'ਚ ਆਮ ਚੋਣਾਂ ਲਈ ਵੋਟਿੰਗ ਹੋਈ। ਸ਼ੁੱਕਰਵਾਰ ਨੂੰ ਚੋਣਾਂ ਦੇ ਨਤੀਜੇ ਐਲਾਨ ਕੀਤੇ ਗਏ। ਸ਼ੁਰੂਆਤੀ ਰੁਝਾਨਾਂ 'ਚ ਸੋਲਾਪੁਰ ਜ਼ਿਲ੍ਹੇ ਦੀਆਂ 2 ਗ੍ਰਾਮ ਪੰਚਾਇਤਾਂ ਦੀਆਂ ਚੋਣਾਂ 'ਚ ਭਾਜਪਾ ਨੂੰ ਝਟਕਾ ਲੱਗਾ ਹੈ। ਸੋਲਾਪੁਰ ਦੀ ਚਿੰਚਪੁਰ ਗ੍ਰਾਮ ਪੰਚਾਇਤ 'ਚ ਸ਼ਿਵ ਸੈਨਾ ਦੇ ਊਧਵ ਠਾਕਰੇ ਦੇ ਖੇਪੇ ਦੇ ਸਾਰੇ ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਇੱਥੇ ਸ਼ਿਵ ਸੈਨਾ ਦੇ 7 'ਚੋਂ 7 ਉਮੀਦਵਾਰਾਂ ਨੇ ਜਿੱਤ ਹਾਸਲ ਕੀਤੀ ਹੈ। ਉੱਥੇ ਹੀ ਦੱਖਣੀ ਸੋਲਾਪੁਰ ਤਾਲੁਕਾ ਦੀ ਮੰਗੋਲੀ ਗ੍ਰਾਮ ਪੰਚਾਇਤ 'ਚ ਭਾਜਪਾ ਦੇ ਸੁਭਾਸ਼ ਦੇਸ਼ਮੁਖ ਨੂੰ ਵੱਡਾ ਝਟਕਾ ਲੱਗਾ ਹੈ। ਮੰਗੋਲੀ ਗ੍ਰਾਮ ਪੰਚਾਇਤ 'ਚ ਪਿਛਲੇ 15 ਸਾਲਾਂ ਤੋਂ ਸੁਭਾਸ਼ ਦੇਸ਼ਮੁਖ ਧਿਰ ਸੱਤਾ 'ਚ ਸੀ। ਹਾਲਾਂਕਿ ਇਸ ਸਾਲ ਮੰਗੋਲੀ ਗ੍ਰਾਮ ਪੰਚਾਇਤ ਦੀਆਂ 6 'ਚੋਂ ਇਕ ਸੀਟ ਸੁਭਾਸ਼ ਦੇਸ਼ਮੁਖ ਪੈਨਲ ਦੇ ਉਮੀਦਵਾਰ ਨੇ ਜਿੱਤੀ ਹੈ।
ਇਹ ਵੀ ਪੜ੍ਹੋ : ਸੁਤੰਤਰਤਾ ਦਿਹਾੜੇ ਤੋਂ ਪਹਿਲਾਂ ਦਿੱਲੀ ’ਚ ਹਥਿਆਰਾਂ ਦੀ ਸਪਲਾਈ ਕਰਨ ਵਾਲਾ ਗ੍ਰਿਫ਼ਤਾਰ, 12 ਪਿਸਤੌਲਾਂ ਬਰਾਮਦ
ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਅਗਵਾਈ 'ਚ ਸ਼ਿਵ ਸੈਨਾ ਦੇ 40 ਵਿਧਾਇਕਾਂ ਨੇ ਬਗਾਵਤ ਕੀਤੀ ਅਤੇ ਪਾਰਟੀ ਮੁਖੀ ਊਧਵ ਠਾਕਰੇ ਨੂੰ ਝਟਕਾ ਦਿੱਤਾ ਸੀ। ਇਸ ਤੋਂ ਬਾਅਦ ਆਦਿਤਿਆ ਠਾਕਰੇ ਨੇ ਔਰੰਗਾਬਾਦ 'ਚ ਵਫ਼ਾਦਾਰੀ ਯਾਤਰਾ ਕੱਢੀ ਸੀ, ਜਿਸ ਤੋਂ ਬਾਅਦ ਕਿਆਸ ਲਾਏ ਜਾ ਰਹੇ ਸਨ ਕਿ ਬਾਗੀ ਵਿਧਾਇਕਾਂ ਦਾ ਦਬਦਬਾ ਹਿਲੇਗਾ, ਹਾਲਾਂਕਿ ਗ੍ਰਾਮ ਪੰਚਾਇਤ ਚੋਣਾਂ 'ਚ ਇਹ ਬਾਗੀ ਆਪਣੇ ਗੜ੍ਹ ਨੂੰ ਸੁਰੱਖਿਅਤ ਰੱਖਣ 'ਚ ਸਫ਼ਲ ਰਹੇ। ਔਰੰਗਾਬਾਦ ਦੇ ਪਾਠਕ ਤਾਲੁਕਾ ਤੋਂ ਵਿਧਾਇਕ ਸੰਦੀਪਨ ਭੁਮਰੇ ਨੇ ਏਕਨਾਥ ਸ਼ਿੰਦੇ ਦੇ ਸਮੂਹ ਨੇ 7 ਗ੍ਰਾਮ ਪੰਚਾਇਤਾਂ 'ਚੋਂ 6 'ਚ ਜਿੱਤ ਹਾਸਲ ਕੀਤੀ ਹੈ। ਦੂਜੇ ਪਾਸੇ ਇਹ ਪਤਾ ਲੱਗਾ ਹੈ ਕਿ ਸ਼ਿੰਦੇ ਸਮੂਹ ਦੇ ਵਿਧਾਇਕ ਅਬਦੁੱਲ ਸਤਾਰ ਦਾ ਸਿਲੋਡ ਤਾਲੁਕਾ 'ਚ ਜੰਜਾਲਾ ਅਤੇ ਨਾਨੇਗਾਂਵ ਦੋਵੇਂ ਗ੍ਰਾਮ ਪੰਚਾਇਤਾਂ 'ਤੇ ਹਾਵੀ ਹੋਣਾ ਜਾਰੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਚਲਦੀ ਬੱਸ ਦੌਰਾਨ ਡਰਾਈਵਰ ਨੂੰ ਪਿਆ ਦਿਲ ਦਾ ਦੌਰਾ, ਮਰਨ ਤੋਂ ਪਹਿਲਾਂ ਬਚਾ ਲਈ 25 ਸਵਾਰੀਆਂ ਦੀ ਜਾਨ
NEXT STORY