ਠਾਣੇ- ਮਹਾਰਾਸ਼ਟਰ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਠਾਣੇ ’ਚ ਸਾਬਕਾ ਮੁੱਖ ਮੰਤਰੀ ਊਧਵ ਠਾਕਰੇ ਅਤੇ ਰਾਜ ਠਾਕਰੇ ਦੇ ਵਰਕਰਾਂ ’ਚ ਝੜਪ ਹੋ ਗਈ। ਇਸ ਦੌਰਾਨ ਊਧਵ ਦੇ ਕਾਫਲੇ ’ਤੇ ਗੋਹਾ, ਟਮਾਟਰ ਅਤੇ ਚੂੜੀਆਂ ਸੁੱਟੇ ਗਏ। ਪੁਲਸ ਨੇ ਮੌਕੇ ’ਤੇ ਪਹੁੰਚ ਕੇ ਮਨਸੇ ਦੇ 50 ਵਰਕਰਾਂ ਨੂੰ ਹਿਰਾਸਤ ’ਚ ਲੈ ਲਿਆ। ਦਰਅਸਲ ਇਕ ਦਿਨ ਪਹਿਲਾਂ 9 ਅਗਸਤ ਨੂੰ ਬੀਡ ’ਚ ਮਹਾਰਾਸ਼ਟਰ ਨਵ-ਨਿਰਮਾਣ ਸੈਨਾ (ਐੱਮ. ਐੱਨ. ਐੱਸ.) ਦੇ ਮੁਖੀ ਰਾਜ ਠਾਕਰੇ ਦੇ ਕਾਫ਼ਲੇ ’ਤੇ ਹਮਲਾ ਕੀਤਾ ਗਿਆ ਸੀ। ਇਸ ਦਾ ਬਦਲਾ ਲੈਣ ਲਈ ਉਨ੍ਹਾਂ ਦੇ ਸਮਰਥਕਾਂ ਨੇ ਊਧਵ ’ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ।
ਇਸ ਹਮਲੇ 'ਤੇ ਸੰਜੇ ਰਾਊਤ ਭੜਕ ਗਏ ਅਤੇ ਜੰਮ ਕੇ ਵਰ੍ਹੇ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਮਰਦ ਹੋ ਤਾਂ ਸਾਹਮਣੇ ਆਓ। ਲੁਕ ਕੇ ਵਾਰ ਕਿਉਂ ਕਰਦੇ ਹੋ। ਮਹਾਰਾਸ਼ਟਰ 'ਚ ਵਿਧਾਨ ਸਭਾ ਤੋਂ ਪਹਿਲਾਂ ਅਰਾਜਕਤਾ ਫੈਲਾਉਣ ਦਾ ਕੰਮ ਹੋ ਰਿਹਾ ਹੈ। ਰਾਤ ਦੇ ਹਨ੍ਹੇਰੇ ਵਿਚ ਕਾਫਲੇ 'ਤੇ ਹਮਲਾ ਕੀਤਾ ਗਿਆ, ਜੇਕਰ ਹਮਲਾ ਕਰਨ ਵਾਲੇ ਸਾਹਮਣੇ ਆਉਂਦੇ ਤਾਂ ਕੁਝ ਗਲਤ ਹੋ ਜਾਂਦਾ। ਤੁਹਾਡੇ ਘਰ ਵਿਚ ਵੀ ਬੱਚੇ ਹਨ, ਪਤਨੀ ਅਤੇ ਮਾਪੇ ਹਨ, ਉਨ੍ਹਾਂ ਦੀ ਚਿੰਤਾ ਕਰੋ। ਇਸ ਤਰ੍ਹਾਂ ਦਾ ਅਪਰਾਧ ਫਿਰ ਨਾ ਕਰੋ।
ਐਕਸ਼ਨ ਮੋਡ 'ਚ ਮਨੀਸ਼ ਸਿਸੋਦੀਆ, 'ਆਪ' ਆਗੂਆਂ ਦੀ ਸੱਦੀ ਮੀਟਿੰਗ
NEXT STORY