ਉਜੈਨ (ਭਾਸ਼ਾ)- ਮੱਧ ਪ੍ਰਦੇਸ਼ ਦੇ ਉਜੈਨ ਦੇ ਪ੍ਰਸਿੱਧ ਮਹਾਕਾਲੇਸ਼ਵਰ ਮੰਦਰ ਨੂੰ ਇਕ ਸਤੰਬਰ 2021 ਤੋਂ 15 ਸਤੰਬਰ 2022 ਤੱਕ ਰਿਕਾਰਡ 81 ਕਰੋੜ ਰੁਪਏ ਤੋਂ ਵੱਧ ਦੀ ਆਮਦਨ ਹੋਈ ਹੈ, ਜੋ ਪਿਛਲੇ ਸਾਲ ਇਸ ਮਿਆਦ ਦੌਰਾਨ ਹੋਈ ਆਮਦਨ ਤੋਂ ਦੁੱਗਣੀ ਤੋਂ ਵੱਧ ਹੈ। ਇਹ ਆਮਦਨ ਸ਼ਰਧਾਲੂਆਂ ਵੱਲੋਂ ਚੜ੍ਹਾਏ ਜਾਣ ਵਾਲੇ ਚੜ੍ਹਾਵੇ ਅਤੇ ਹੋਰ ਵਸਤੂਆਂ ਤੋਂ ਹੋਈ ਹੈ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਮਹਾਕਾਲੇਸ਼ਵਰ ਮੰਦਰ ਭਗਵਾਨ ਸ਼ਿਵ ਦੇ 12 ਜਯੋਤਿਰਲਿੰਗਾਂ 'ਚੋਂ ਇਕ ਹੈ ਅਤੇ ਇਸ ਮੰਦਰ ਦੇ ਸਾਰੇ ਪ੍ਰਬੰਧ ਜ਼ਿਲ੍ਹਾ ਅਧਿਕਾਰੀ ਦੀ ਪ੍ਰਧਾਨਗੀ 'ਚ ਮਹਾਕਾਲੇਸ਼ਵਰ ਮੰਦਰ ਪ੍ਰਬੰਧ ਕਮੇਟੀ ਵਲੋਂ ਸ਼ਰਧਾਲੂਆਂ ਵਲੋਂ ਕੀਤੇ ਜਾਣ ਵਾਲੇ ਦਾਨ ਨਾਲ ਸੰਚਾਲਿਤ ਕੀਤੇ ਜਾਂਦੇ ਹਨ।
ਇਹ ਵੀ ਪੜ੍ਹੋ : ਸਿੱਖ ਵਫ਼ਦ ਨੇ ਦਸਤਾਰ ਸਜਾ ਕੇ PM ਮੋਦੀ ਨੂੰ ਕੀਤਾ ਸਨਮਾਨਤ, ਲੰਮੀ ਉਮਰ ਲਈ ਕੀਤੀ ਅਰਦਾਸ
ਮਹਾਕਾਲੇਸ਼ਵਰ ਮੰਦਰ ਪ੍ਰਬੰਧ ਕਮੇਟੀ ਦੇ ਪ੍ਰਸ਼ਾਸਕ ਗਣੇਸ਼ ਧਾਕੜ ਨੇ ਦੱਸਿਆ ਕਿ ਮੰਦਰ ਪ੍ਰਬੰਧਨ ਕਮੇਟੀ ਨੂੰ ਇਕ ਸਤੰਬਰ, 2021 ਤੋਂ ਲੈ ਕੇ 15 ਸਤੰਬਰ 2022 ਤੱਕ ਵੱਖ-ਵੱਖ ਸਰੋਤਾਂ ਤੋਂ 81,00,71,006 ਰੁਪਏ ਦੀ ਕੁੱਲ ਆਮਦਨ ਹੋਈ ਹੈ, ਜਿਨ੍ਹਾਂ 'ਚ ਸ਼ਰਧਾਲੂਆਂ ਤੋਂ ਦਾਨ 'ਚ ਪ੍ਰਾਪਤ ਰਾਸ਼ੀ, ਲੱਡੂ ਪ੍ਰਸ਼ਾਦ ਦੀ ਵਿਕਰੀ ਤੋਂ ਹੋਈ ਆਦਮਨ ਅਤੇ ਧਰਮਸ਼ਾਲਾ ਤੋਂ ਪ੍ਰਾਪਤ ਆਮਦਨ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਸ਼ਰਧਾਲੂਆਂ ਵਲੋਂ ਦਾਨ ਪੇਟੀਆਂ ਤੋਂ ਪ੍ਰਾਪਤ ਰਾਸ਼ੀ 53.30 ਕਰੋੜ ਰੁਪਏ ਹੈ, ਜਦੋਂ ਕਿ ਲੱਡੂ ਪ੍ਰਸ਼ਾਦ ਦੀ ਵਿਕਰੀ ਤੋਂ ਪ੍ਰਾਪਤ ਰਾਸ਼ੀ 27.25 ਕਰੋੜ ਰੁਪਏ ਅਤੇ ਧਰਮਸ਼ਾਲਾ ਤੋਂ ਪ੍ਰਾਪਤ ਆਮਦਨ 45.25 ਕਰੋੜ ਰੁਪਏ ਸ਼ਾਮਲ ਹੈ। ਧਾਕੜ ਨੇ ਦੱਸਿਆ ਕਿ ਇਕ ਸਤੰਬਰ 2020 ਤੋਂ 30 ਅਗਸਤ 2021 ਤੱਕ ਮਹਾਕਾਲੇਸ਼ਵਰ ਮੰਦਰ ਦੀ 40,45,49,665 ਰੁਪਏ ਦੀ ਕੁੱਲ ਆਮਦਨ ਹੋਈ ਸੀ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
CM ਕੇਜਰੀਵਾਲ ਅੱਜ ਗੁਜਰਾਤ ਦੌਰੇ ’ਤੇ, ਵਡੋਦਰਾ ’ਚ ਕਰਨਗੇ ‘ਟਾਊਨ ਹਾਲ’ ਬੈਠਕ
NEXT STORY