helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
TUE, MAR 11, 2025
ਘਰੋਂ ਨਿਕਲਣ ਤੋਂ ਪਹਿਲਾਂ ਪੜ੍ਹ ਲਓ ਇਹ ਖ਼ਬਰ,...
ਸ਼ੇਅਰ ਬਾਜ਼ਾਰ : ਸੈਂਸੈਕਸ 400 ਤੋਂ ਵਧ ਅੰਕ ਡਿੱਗਿਆ...
MP ਅੰਮ੍ਰਿਤਪਾਲ ਸਿੰਘ ਨੂੰ ਮਿਲੇਗੀ 54 ਦਿਨ ਦੀ...
ਸੋਨਾ ਸਮੱਗਲਿੰਗ ਦਾ ਮਾਮਲਾ : ਅਦਾਕਾਰਾ ਰਾਨਿਆ ਰਾਓ...
ਪੰਜਾਬ
ਮਨੋਰੰਜਨ
Photos
Videos
ਨਵੀਂ ਦਿੱਲੀ- ਰੂਸ ਅਤੇ ਯੂਕ੍ਰੇਨ ਵਿਚਾਲੇ ਹਾਲਾਤ ਤਣਾਅਪੂਰਨ ਬਣੇ ਹੋਏ ਹਨ। ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦੇ ਐਲਾਨ ਮਗਰੋਂ ਜੰਗ ਸ਼ੁਰੂ ਹੋ ਗਈ ਹੈ। ਰੂਸ ਵਲੋਂ ਹਮਲਾਵਰ ਰਵੱਈਆ ਜਾਰੀ ਰੱਖਣ ਕਾਰਨ ਵੱਡੀ ਗਿਣਤੀ ’ਚ ਭਾਰਤੀ ਅਜੇ ਵੀ ਯੂਕ੍ਰੇਨ ਵਿਚ ਫਸੇ ਹੋਏ ਹਨ ਅਤੇ ਉਹ ਸੁਰੱਖਿਅਤ ਵਾਪਸ ਆਉਣ ਦੀ ਸਰਕਾਰ ਨੂੰ ਗੁਹਾਰ ਲਾ ਰਹੇ ਹਨ। ਇਕ ਦਿਨ ਪਹਿਲਾਂ 240 ਦੇ ਕਰੀਬ ਭਾਰਤੀ ਸੁਰੱਖਿਅਤ ਦੇਸ਼ ਪਰਤੇ ਸਨ। ਅੱਜ ਯਾਨੀ ਕਿ ਵੀਰਵਾਰ ਨੂੰ 182 ਹੋਰ ਭਾਰਤੀ ਨਾਗਰਿਕ ਵਿਸ਼ੇਸ਼ ਜਹਾਜ਼ ਜ਼ਰੀਏ ਨਵੀਂ ਦਿੱਲੀ ਪੁੱਜੇ। ਅਨੁਮਾਨ ਇਹ ਲਾਇਆ ਜਾ ਰਿਹਾ ਹੈ ਕਿ ਸੈਂਕੜੇ ਦੀ ਗਿਣਤੀ ਵਿਚ ਅਜੇ ਵੀ ਭਾਰਤੀ ਉੱਥੇ ਫਸੇ ਹੋਏ ਹਨ।
ਇਹ ਵੀ ਪੜ੍ਹੋ: ਯੂਕ੍ਰੇਨ 'ਤੇ ਰੂਸ ਦਾ ਹਮਲਾ, ਬਾਈਡੇਨ ਅਤੇ ਟਰੂਡੋ ਨੇ ਦਿੱਤੀ ਤਿੱਖੀ ਪ੍ਰਤੀਕਿਰਿਆ
ਭਾਰਤ ’ਚ ਯੂਕ੍ਰੇਨ ਇੰਟਰਨੈਸ਼ਨਲ ਏਅਰ ਲਾਈਨਜ਼ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਯੂਕ੍ਰੇਨ ਇੰਟਰਨੈਸ਼ਨਲ ਏਅਰ ਲਾਈਨਜ਼ ਦੀ ਇਕ ਸਪੈੱਸ਼ਲ ਫਲਾਈਟ ਵਿਦਿਆਰਥੀਆਂ ਸਮੇਤ 182 ਭਾਰਤੀ ਨਾਗਰਿਕਾਂ ਨਾਲ ਅੱਜ ਸਵੇਰੇ 7:45 ਵਜੇ ਕੀਵ ਤੋਂ ਦਿੱਲੀ ਹਵਾਈ ਅੱਡੇ ਲੈਂਡ ਹੋਈ। ਇਸ ਦਰਮਿਆਨ ਯੂਕ੍ਰੇਨ ਨੇ ਦੇਸ਼ ਦੇ ਅੰਦਰ ਨਾਗਰਿਕ ਜਹਾਜ਼ਾਂ ਦੀ ਉਡਾਣ ’ਤੇ ਪਾਬੰਦੀ ਲਾ ਦਿੱਤੀ ਹੈ। ਏਅਰ ਇੰਡੀਆ ਦੀ ਫਲਾਈਟ AI1947 ਯੂਕ੍ਰੇਨ ਦੇ ਕੀਵ ਵਿਚ NOTAM (ਨੋਟਿਸ ਟੂ ਏਅਰ ਮਿਸ਼ਨ) ਕਾਰਨ ਦਿੱਲੀ ਵਾਪਸ ਆ ਰਹੀ ਹੈ।
ਇਹ ਵੀ ਪੜ੍ਹੋ: ਪੁਤਿਨ ਨੇ ਪੂਰਬੀ ਯੂਕ੍ਰੇਨ 'ਚ ਫੌਜੀ ਕਾਰਵਾਈ ਦਾ ਕੀਤਾ ਐਲਾਨ, ਦੂਜੇ ਦੇਸ਼ਾਂ ਨੂੰ ਦਿੱਤੀ ਚੇਤਾਵਨੀ
ਇਸ ਦਰਮਿਆਨ ਯੂਕ੍ਰੇਨ ਤੋਂ ਵਾਪਸ ਭਾਰਤ ਆਉਣ ਵਾਲੇ MBBS ਦੇ ਇਕ ਵਿਦਿਆਰਥੀ ਨੇ ਦੱਸਿਆ ਕਿ ਯੂਕ੍ਰੇਨ ’ਚ ਹਾਲਾਤ ਵਿਗੜਦੇ ਜਾ ਰਹੇ ਹਨ। ਯੂਕ੍ਰੇਨ ਦੇ ਬਾਰਡਰ ਇਲਾਕਿਆਂ ’ਚ ਹਾਲਾਤ ਜ਼ਿਆਦਾ ਖਰਾਬ ਹਨ। ਭਾਰਤੀ ਵਿਦਿਆਰਥੀ ਹੁਣ ਜ਼ਿਆਦਾ ਗਿਣਤੀ ’ਚ ਆ ਰਹੇ ਹਨ। ਰੈਸਕਿਊ ਫਲਾਈਟਾਂ ਦੀ ਗਿਣਤੀ ਵਧ ਰਹੀ ਹੈ। ਏਅਰ ਇੰਡੀਆ ਵੀ ਭਾਰਤੀ ਮੂਲ ਦੇ ਲੋਕਾਂ ਨੂੰ ਵਾਪਸ ਲਿਆਉਣ ’ਚ ਜੁੱਟੀ ਹੋਈ ਹੈ। ਇਸ ਤੋਂ ਪਹਿਲਾਂ ਯੂਕ੍ਰੇਨ ਅਤੇ ਰੂਸ ਵਿਚਾਲੇ ਤਣਾਅ ਕਾਰਨ ਏਅਰ ਇੰਡੀਆ ਦਾ ਜਹਾਜ਼ ਪੂਰਬੀ ਯੂਰਪੀਅਨ ਦੇਸ਼ ਤੋਂ ਕਰੀਬ 240 ਭਾਰਤੀਆਂ ਨੂੰ ਲੈ ਕੇ ਮੰਗਲਵਾਰ ਰਾਤ ਦਿੱਲੀ ਹਵਾਈ ਅੱਡੇ ਉਤਰਿਆ। ਇਸ ਫਲਾਈਟ ਨੇ ਕੀਵ ’ਚ ਬੋਰੀਸਿਪਲ ਕੌਮਾਂਤਰੀ ਹਵਾਈ ਅੱਡੇ ਤੋਂ ਸ਼ਾਮ ਕਰੀਬ 6 ਵਜੇ ਭਾਰਤੀ ਸਮੇਂ ਅਨੁਸਾਨ ਉਡਾਣ ਭਰੀ ਸੀ।
ਇਹ ਵੀ ਪੜ੍ਹੋ: ਰੂਸ ਵੱਲੋਂ ਯੂਕ੍ਰੇਨ ਖ਼ਿਲਾਫ਼ ਜੰਗ ਦਾ ਆਗਾਜ਼, ਪੂਰੇ ਘਟਨਾਕ੍ਰਮ ਦੀ ਜਾਣੋ Live Updates
ਹਰਿਆਣਾ ’ਚ 4.07 ਤੇ ਪੰਜਾਬ ’ਚ 4.75 ਲੱਖ ਫਰਜ਼ੀ ਰਾਸ਼ਨ ਕਾਰਡ ਰੱਦ, UP ’ਚ 1.70 ਕਰੋੜ ਤੋਂ ਵੀ ਵੱਧ
Stories You May Like
ਪੰਜਾਬ 'ਚ 14 ਮਾਰਚ ਲਈ ਹੋ ਗਿਆ ਵੱਡਾ ਐਲਾਨ, ਵੱਡੀ ਮੁਸੀਬਤ 'ਚ ਪੈ ਸਕਦੇ ਨੇ ਲੋਕ...
ਪੰਜਾਬ 'ਚ ਇਸ ਖ਼ਤਰਨਾਕ ਬੀਮਾਰੀ ਨੂੰ ਲੈ ਕੇ ਸਿਹਤ ਮਹਿਕਮਾ ਚੌਕਸ, ਐਡਵਾਈਜ਼ਰੀ ਕਰ...
ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ, ਹੋਣ ਜਾ ਰਿਹਾ ਬਦਲਾਅ, ਇਨ੍ਹਾਂ ਦਿਨਾਂ...
ਗਾਜ਼ਾ ਦੀ ਬਿਜਲੀ ਸਪਲਾਈ ਕੱਟਣਾ ਇਜ਼ਰਾਈਲ ਵੱਲੋਂ 'ਸਸਤਾ ਬਲੈਕਮੇਲ'
ਰੋਹਿਤ ਸ਼ਰਮਾ ਨੇ ਤੋੜਿਆ 18 ਸਾਲ ਪੁਰਾਣਾ ਰਿਕਾਰਡ, ਇਸ ਖਿਡਾਰੀ ਨੂੰ ਪਛਾੜ ਬਣੇ ਨੰਬਰ...
ਸੀਰੀਆ ਕਤਲੇਆਮ : ਅੰਤਰਿਮ ਰਾਸ਼ਟਰਪਤੀ ਨੇ ਜਵਾਬਦੇਹੀ ਦੀ ਖਾਧੀ ਸਹੁੰ
ਅੰਤਿਮ ਸੰਸਕਾਰ ਦੌਰਾਨ ਚਿਖਾ ਛੱਡ ਕੇ ਭੱਜੇ ਲੋਕ, ਪਈਆਂ ਭਾਜੜਾਂ
ਰੂਸ ਦੀ ਕਾਰਵਾਈ, ਕੱਢ 'ਤੇ ਦੋ ਬ੍ਰਿਟਿਸ਼ ਡਿਪਲੋਮੈਟ
13 ਹਵਾਈ ਅੱਡਿਆਂ 'ਤੇ ਇੱਕ ਦਿਨ 'ਚ ਹਜ਼ਾਰਾਂ ਉਡਾਣਾਂ ਰੱਦ
ਅਧਿਐਨ 'ਚ ਦਾਅਵਾ, ਤੰਬਾਕੂ ਕਾਨੂੰਨਾਂ 'ਚ ਖਾਮੀਆਂ ਕਾਰਨ ਬੱਚੇ ਹੋ ਰਹੇ ਕਮਜ਼ੋਰ
ਭਾਰਤ ਸਰਕਾਰ ਨੇ ਵਿਦੇਸ਼ਾਂ 'ਚ ਬੈਠੇ ਨਕਲੀ ਟਰੈਵਲ ਏਜੰਟਾਂ ਨੂੰ ਨੱਥ ਪਾਉਣ ਲਈ ਕਸਿਆ...
Punjab: ਮਾਪਿਆਂ ਦੇ ਇਕਲੌਤੇ ਸੋਹਣੇ-ਸੁਨੱਖੇ ਪੁੱਤ ਦੀ ਸੜਕ ਹਾਦਸੇ 'ਚ ਮੌਤ, ਨਹੀਂ...
ਇਜ਼ਰਾਈਲ ਇਨ੍ਹਾਂ ਲੋਕਾਂ ਨੂੰ ਜਾਰੀ ਕਰੇਗਾ ਵਰਕ ਪਰਮਿਟ
ਪਾਕਿਸਤਾਨੀ ਜੇਲ੍ਹਾਂ ਤੋਂ 21 ਅਫਗਾਨ ਕੈਦੀ ਰਿਹਾਅ
ਪੰਜਾਬ ਤੋਂ ਵੱਡੀ ਖ਼ਬਰ: ਇੰਡੀਆ ਦੇ ਟਰਾਫੀ ਜਿੱਤਣ ਮਗਰੋਂ ਗੋਲ਼ੀਆਂ ਨਾਲ ਕੰਬਿਆ ਇਹ...
ਅਮਰੀਕਾ ਨਾਲ ਵਾਰਤਾ ਕਰਨ ਲਈ ਈਰਾਨ ਤਿਆਰ!
6.4 ਦੀ ਤੀਬਰਤਾ ਦੇ ਭੂਚਾਲ ਨਾਲ ਕੰਬਿਆ ਟਾਪੂ
ਉੱਤਰੀ ਕੋਰੀਆ ਨੇ ਦਾਗੀਆਂ ਕਈ ਬੈਲਿਸਟਿਕ ਮਿਜ਼ਾਈਲਾਂ
Subscribe Now!