ਨਵੀਂ ਦਿੱਲੀ– ਯੂਕ੍ਰੇਨ ਦੀ ਜੰਗ ਤੋਂ ਬਾਅਦ ਭਾਰਤ ਪਰਤੇ ਵਿਦਿਆਰਥੀਆਂ ਲਈ ਚੰਗੀ ਖਬਰ ਹੈ। ਇਨ੍ਹਾਂ ਵਿਦਿਆਰਥੀਆਂ ਨੂੰ ਹੁਣ ਭਾਰਤ ’ਚ ਐੱਮ. ਬੀ. ਬੀ. ਐੱਸ. ਦੀ ਡਿਗਰੀ ਹਾਸਲ ਕਰਨ ਦਾ ਮੌਕਾ ਮਿਲੇਗਾ। ਹਾਲਾਂਕਿ ਇਹ ਮੌਕਾ ਸਿਰਫ ਇਕੋ ਵਾਰ ਮਿਲੇਗਾ। ਇਸ ਸਬੰਧੀ ਕੇਂਦਰ ਸਰਕਾਰ ਨੇ ਮੰਗਲਵਾਰ ਨੂੰ ਐਲਾਨ ਕੀਤਾ।
ਸਰਕਾਰ ਨੇ ਸੁਪਰੀਮ ਕੋਰਟ ਨੂੰ ਸੂਚਿਤ ਕਰਦੇ ਹੋਏ ਦੱਸਿਆ ਕਿ ਵਿਦਿਆਰਥੀਆਂ ਨੂੰ ਕਿਸੇ ਵੀ ਮੌਜੂਦਾ ਮੈਡੀਕਲ ਕਾਲਜ ਵਿਚ ਨਾਮਜ਼ਦਗੀ ਤੋਂ ਬਿਨਾਂ ਐੱਮ. ਬੀ. ਬੀ. ਐੱਸ. ਭਾਗ-1 ਤੇ ਭਾਗ-2 ਪਾਸ ਕਰਨ ਦਾ ਆਖਰੀ ਮੌਕਾ ਦਿੱਤਾ ਜਾਵੇਗਾ।
ਕੇਂਦਰ ਨੇ ਕਿਹਾ ਕਿ ਥਿਊਰੀ ਪ੍ਰੀਖਿਆ ਭਾਰਤੀ ਐੱਮ. ਬੀ. ਬੀ. ਐੱਸ. ਪ੍ਰੀਖਿਆ ਦੇ ਸਿਲੇਬਸ ’ਤੇ ਆਧਾਰਤ ਹੋਵੇਗੀ ਅਤੇ ਪ੍ਰੈਕਟੀਕਲ ਕੁਝ ਨਾਮਜ਼ਦ ਸਰਕਾਰੀ ਕਾਲਜਾਂ ’ਚ ਆਯੋਜਿਤ ਕੀਤੇ ਜਾਣਗੇ। ਯੂਕ੍ਰੇਨ ਤੋਂ ਭਾਰਤ ਪਰਤਣ ਵਾਲੇ ਵਿਦਿਆਰਥੀਆਂ ਨੂੰ ਕਿਸੇ ਵੀ ਮੌਜੂਦਾ ਮੈਡੀਕਲ ਕਾਲਜ ’ਚ ਨਾਮਜ਼ਦਗੀ ਤੋਂ ਬਿਨਾਂ ਐੱਮ. ਬੀ. ਬੀ. ਐੱਸ. ਫਾਈਨਲ ਭਾਗ-1 ਤੇ ਭਾਗ-2 ਪ੍ਰੀਖਿਆ (ਥਿਊਰੀ ਤੇ ਪ੍ਰੈਕਟੀਕਲ ਦੋਵੇਂ) ਪਾਸ ਕਰਨ ਦਾ ਸਿਰਫ ਇਕੋ ਮੌਕਾ ਦਿੱਤਾ ਜਾਵੇਗਾ।
ਖੜਗੇ ਨੇ PM 'ਤੇ 'ਭ੍ਰਿਸ਼ਟਾਚਾਰੀ ਭਜਾਓ ਮੁਹਿੰਮ' ਚਲਾਉਣ ਦਾ ਲਗਾਇਆ ਦੋਸ਼, ਕੀਤੇ ਇਹ ਸਵਾਲ
NEXT STORY