ਮੇਰਠ- ਮਾਫੀਆ ਤੋਂ ਨੇਤਾ ਬਣੇ ਅਤੀਕ ਅਹਿਮਦ ਦੀ ਭੈਣ ਉਸ ਦੇ ਪਤੀ ਅਖਲਾਕ ਦਾ ਘਰ ਕੁਰਕ ਕਰ ਲਿਆ ਹੈ। ਇਕ ਅਧਿਕਾਰੀ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਖਲਾਕ ਅਤੇ ਉਸ ਦੀ ਪਤਨੀ ਆਇਸ਼ਾ ਨੂਰੀ ਫਰਵਰੀ 'ਚ ਪ੍ਰਯਾਗਰਾਜ 'ਚ ਹੋਏ ਉਮੇਸ਼ ਪਾਲ ਕਤਲ ਕੇਸ 'ਚ ਸਹਿ-ਦੋਸ਼ੀ ਹਨ। ਸਾਲ 2005 ਦੇ ਬਹੁਜਨ ਸਮਾਜ ਪਾਰਟੀ (ਬਸਪਾ) ਦੇ ਵਿਧਾਇਕ ਰਾਜੂ ਪਾਲ ਕਤਲ ਕੇਸ ਦੇ ਮੁੱਖ ਗਵਾਹ ਪਾਲ ਦੀ 24 ਫਰਵਰੀ ਨੂੰ ਪ੍ਰਯਾਗਰਾਜ 'ਚ ਦਿਨ ਦਿਹਾੜੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਪਾਲ ਦੇ ਕਤਲ ਤੋਂ ਬਾਅਦ ਪੁਲਸ ਨੇ ਉਸ ਦੀ ਪਤਨੀ ਦੀ ਸ਼ਿਕਾਇਤ 'ਤੇ ਅਹਿਮਦ, ਉਸ ਦੇ ਭਰਾ ਅਸ਼ਰਫ, ਉਸ ਦੇ ਪਰਿਵਾਰਕ ਮੈਂਬਰਾਂ ਅਤੇ ਹੋਰਾਂ ਖਿਲਾਫ ਮਾਮਲਾ ਦਰਜ ਕੀਤਾ ਸੀ।
ਸ਼ਨੀਵਾਰ ਨੂੰ ਪ੍ਰਯਾਗਰਾਜ ਦੇ ਧੂਮਨਗੰਜ ਥਾਣੇ ਦੀ ਪੁਲਸ ਟੀਮ ਨੇ ਨੌਚੰਦੀ ਦੇ ਭਵਾਨੀ ਨਗਰ ਇਲਾਕੇ 'ਚ ਸਥਿਤ ਨੂਰੀ ਅਤੇ ਅਖਲਾਕ ਦੇ ਦੋ ਮੰਜ਼ਿਲਾ ਘਰ ਨੂੰ ਕੁਰਕ ਕੀਤਾ, ਜਿਸ 'ਚ ਮਹਿੰਗਾ ਸਾਮਾਨ ਗਾਇਬ ਸੀ। ਨੌਚੰਦੀ ਦੇ ਇੰਸਪੈਕਟਰ ਸੁਬੋਧ ਸਕਸੈਨਾ ਨੇ ਦੱਸਿਆ ਕਿ ਕੁਰਕੀ ਦੌਰਾਨ ਘਰ 'ਚੋਂ ਫਰਿੱਜ, ਵਾਸ਼ਿੰਗ ਮਸ਼ੀਨ, ਪੁਰਾਣਾ ਸੋਫਾ ਅਤੇ ਕੁਝ ਭਾਂਡੇ ਮਿਲੇ ਹਨ, ਜਿਨ੍ਹਾਂ ਦੀ ਕੀਮਤ ਕਰੀਬ 1 ਲੱਖ ਰੁਪਏ ਹੈ ਅਤੇ ਇਸ ਦਾ ਜ਼ਿਕਰ ਪੁਲਸ ਡਾਇਰੀ 'ਚ ਵੀ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਉਮੇਸ਼ ਪਾਲ ਕਤਲ ਕਾਂਡ ਦਾ ਮੁੱਖ ਮੁਲਜ਼ਮ ਗੁੱਡੂ ਮੁਸਲਿਮ ਕਤਲ ਤੋਂ ਬਾਅਦ ਇਸ ਘਰ 'ਚ ਰਹਿ ਰਿਹਾ ਸੀ ਅਤੇ ਅਖ਼ਲਾਕ ਨੇ ਉਸ ਦੀ ਆਰਥਿਕ ਮਦਦ ਵੀ ਕੀਤੀ ਸੀ। ਅਖਲਾਕ ਨੂੰ ਸਪੈਸ਼ਲ ਟਾਸਕ ਫੋਰਸ (ਐੱਸ.ਟੀ.ਐੱਫ.) ਨੇ 2 ਅਪ੍ਰੈਲ ਨੂੰ ਗ੍ਰਿਫਤਾਰ ਕੀਤਾ ਸੀ, ਜਦਕਿ ਨੂਰੀ ਅਜੇ ਫਰਾਰ ਹੈ।
ਸਕਸੈਨਾ ਨੇ ਕਿਹਾ ਕਿ ਜਾਇਦਾਦ ਕੁਰਕ ਕਰਨ ਦੀ ਕਾਰਵਾਈ ਅਦਾਲਤ ਦੇ ਹੁਕਮਾਂ 'ਤੇ ਕੀਤੀ ਗਈ ਹੈ। 15 ਅਪ੍ਰੈਲ ਨੂੰ ਜਦੋਂ ਪੁਲਸ ਮੁਲਾਜ਼ਮ 2005 ਦੇ ਕਤਲ ਕੇਸ ਦੇ ਦੋਸ਼ੀ ਅਹਿਮਦ ਨੂੰ ਮੈਡੀਕਲ ਜਾਂਚ ਲਈ ਪ੍ਰਯਾਗਰਾਜ ਦੇ ਇਕ ਮੈਡੀਕਲ ਕਾਲਜ 'ਚ ਲੈ ਜਾ ਰਹੇ ਸਨ ਤਾਂ ਤਿੰਨ ਮੀਡੀਆ ਕਰਮੀਆਂ ਨੇ ਅਹਿਮਦ ਅਤੇ ਅਸ਼ਰਫ਼ ਨੂੰ ਨੇੜਿਓਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਅਹਿਮਦ ਦੀ ਪਤਨੀ ਸ਼ਾਇਸਤਾ ਪਰਵੀਨ ਅਜੇ ਫਰਾਰ ਹੈ, ਉਸ ਦਾ ਬੇਟਾ 13 ਅਪ੍ਰੈਲ ਨੂੰ ਇਕ ਮੁਕਾਬਲੇ 'ਚ ਮਾਰਿਆ ਗਿਆ ਸੀ।
ਗ੍ਰਹਿ ਮੰਤਰੀ ਦੱਸਣ, PoK ਨੂੰ ਕਦੋਂ ਭਾਰਤ ਦੇ ਕੰਟਰੋਲ 'ਚ ਲਿਆਉਣਗੇ: ਅਧੀਰ ਰੰਜਨ
NEXT STORY