ਬੈਂਗਲੁਰੂ- ਲੋਕ ਸਭਾ ਚੋਣਾਂ 'ਚ ਵੱਡੇ ਪੈਮਾਨੇ 'ਤੇ ਪੈਸੇ ਖਰਚ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜਿਸ ਨੂੰ ਰੋਕਣ ਲਈ ਚੋਣ ਕਮਿਸ਼ਨ ਵਲੋਂ ਲਗਾਤਾਰ ਕਦਮ ਚੁੱਕੇ ਜਾ ਰਹੇ ਹਨ। ਇਸੇ ਕੜੀ 'ਚ ਬੇਲਾਰੀ ਦੀ ਪੁਲਸ ਨੇ ਵੱਡੀ ਕਾਰਵਾਈ ਕਰਦੇ ਹੋਏ 5 ਕਰੋੜ 60 ਲੱਖ ਨਕਦ, ਤਿੰਨ ਕਿਲੋ ਸੋਨਾ, 130 ਕਿਲੋ ਗਹਿਣੇ ਅਤੇ ਚਾਂਦੀ ਜ਼ਬਤ ਕੀਤੀ ਹੈ। ਜਾਣਕਾਰੀ ਅਨੁਸਾਰ ਜ਼ਬਤ ਕੀਤੇ ਗਏ ਸੋਨੇ ਅਤੇ ਚਾਂਦੀ ਦੀ ਕੀਮਤ ਕੁੱਲ 7 ਕਰੋੜ 6 ਲੱਖ ਰੁਪਏ ਹੈ।
ਇਹ ਆਪਰੇਸ਼ਨ ਬੇਲਾਰੀ ਦੀ ਬਰੂਸ ਟਾਊਨ ਪੁਲਸ ਨੇ ਕੀਤਾ ਹੈ, ਇਸ 'ਚ ਮੁੱਖ ਰੂਪ ਨਾਲ ਹਵਾਲਾ ਦਾ ਪੈਸਾ ਸ਼ਾਮਲ ਹੈ। ਇਹ ਪੈਸੇ ਕਾਂਬਲੀ ਬਜ਼ਾਰ 'ਚ ਹੇਮਾ ਜਿਊਲਰਜ਼ ਦੇ ਮਾਲਕ ਨਰੇਸ਼ ਦੇ ਘਰੋਂ ਮਿਲੇ ਅਤੇ ਦੋਸ਼ੀ ਨਰੇਸ਼ ਨੂੰ ਹਿਰਾਸਤ 'ਚ ਲੈ ਕੇ ਪੁੱਛ-ਗਿੱਛ ਕੀਤੀ ਜਾ ਰਹੀ ਹੈ। ਪੁਲਸ ਨੇ ਕਰਨਾਟਕ ਪੁਲਸ ਐਕਟ ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਬੇਲਾਰੀ ਦੇ ਐੱਸ.ਪੀ. ਰੰਜੀਤ ਕੁਮਾਰ ਬੰਡਾਰੂ ਅਨੁਸਾਰ, ਇਹ ਪੈਸਾ ਨਰੇਸ਼ ਸੋਨੀ ਦਾ ਹੈ। ਪੁਲਸ ਨੇ ਕਿਹਾ ਕਿ ਸਾਨੂੰ ਹਵਾਲਾ ਲੈਣ-ਦੇਣ ਦਾ ਸ਼ੱਕ ਹੈ। ਕੇਪੀ ਐਕਟ ਦੀ ਧਾਰਾ 98 ਦੇ ਅਧੀਨ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਆਈ.ਟੀ. ਵਿਭਾਗ ਨੂੰ ਜਾਣਕਾਰੀ ਉਪਲੱਬਧ ਕਰਵਾਈ ਜਾਵੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਲੂ ਦੀ ਲਪੇਟ 'ਚ ਦੇਸ਼ ਦੇ 8 ਸੂਬੇ, ਜਾਣੋ IMD ਦੀ ਭਵਿੱਖਬਾਣੀ, ਆਉਣ ਵਾਲੇ ਦਿਨਾਂ 'ਚ ਕਿਵੇਂ ਦਾ ਰਹੇਗਾ ਮੌਸਮ
NEXT STORY