ਆਂਧਰਾ ਪ੍ਰਦੇਸ਼- ਸੋਸ਼ਲ ਮੀਡੀਆ 'ਤੇ ਇੰਨੀ ਦਿਨੀਂ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ 'ਚ ਇਕ ਸਬ ਇੰਸਪੈਕਟਰ ਬੀਬੀ ਦੀ ਬਹਾਦਰੀ ਦੇਖ ਤੁਸੀਂ ਵੀ ਹੈਰਾਨ ਰਹਿ ਜਾਵੋਗੇ। ਦਰਅਸਲ ਪੇਂਡੂ ਇਲਾਕੇ 'ਚ ਇਕ ਲਾਵਾਰਸ ਲਾਸ਼ ਨੂੰ ਹਰ ਕੋਈ ਛੂਹਣ ਤੋਂ ਘਬਰਾ ਰਿਹਾ ਸੀ, ਉਸ ਸਮੇਂ ਇਕ ਸਬ ਇੰਸਪੈਕਟਰ ਬੀਬੀ ਨਾ ਸਿਰਫ਼ ਉਸ ਲਾਸ਼ ਨੂੰ ਮੋਢੇ 'ਤੇ ਚੁੱਕ ਕੇ 2 ਕਿਲੋਮੀਟਰ ਤੱਕ ਪੈਦਲ ਤੁਰੀ, ਸਗੋਂ ਉਸ ਦਾ ਅੰਤਿਮ ਸੰਸਕਾਰ ਵੀ ਆਪਣੇ ਹੱਥੀਂ ਕੀਤਾ। ਇਹ ਮਾਮਲਾ ਆਂਧਰਾ ਪ੍ਰਦੇਸ਼ ਦਾ ਦੱਸਿਆ ਜਾ ਰਿਹਾ ਹੈ।
ਦਰਅਸਲ ਸਬ ਇੰਸਪੈਕਟਰ ਬੀਬੀ ਕੋਟੁਰੂ ਸਿਰੀਸ਼ਾ ਨੂੰ ਇਕ ਡਿਊਟੀ ਦੌਰਾਨ ਲਾਵਾਰਸ ਲਾਸ਼ ਦੀ ਸੂਚਨਾ ਮਿਲੀ, ਜਿਸ ਦੀ ਮਦਦ ਲਈ ਕੋਈ ਵੀ ਸਾਹਮਣੇ ਨਹੀਂ ਆ ਰਿਹਾ ਸੀ। ਉਨ੍ਹਾਂ ਨੇ ਸਥਾਨਕ ਲੋਕਾਂ ਨੂੰ ਬੇਨਤੀ ਕੀਤੀ ਕਿ ਮ੍ਰਿਤਕ ਦੇ ਸਰੀਰ ਨੂੰ ਉੱਥੋਂ ਹਟਾਉਣ 'ਚ ਮਦਦ ਕਰਨ। ਜਦੋਂ ਕੋਈ ਵੀ ਇਸ ਲਈ ਅੱਗੇ ਨਹੀਂ ਆਇਆ ਤਾਂ ਖ਼ੁਦ ਸਬ ਇੰਸਪੈਕਟਰ ਸਿਰੀਸ਼ਾ ਨੇ ਹੀ ਮੋਰਚਾ ਸੰਭਾਲਿਆ। ਅੰਤ 'ਚ ਪੁਲਸ ਕਰਮੀ ਬੀਬੀ ਨੇ ਲਾਸ਼ ਆਪਣੇ ਮੋਢਿਆਂ 'ਤੇ ਚੁੱਕ ਲਈ। ਇਸ ਲਈ ਕਿਸੇ ਟਰੱਸਟ ਨੇ ਉਨ੍ਹਾਂ ਦੀ ਮਦਦ ਨਹੀਂ ਕੀਤੀ। ਇਸ ਤੋਂ ਬਾਅਦ ਮੇਕਸ਼ਿਫਟ ਸਟ੍ਰੈਚਰ ਦੀ ਮਦਦ ਨਾਲ ਲਾਸ਼ ਨੂੰ ਲੈ ਕੇ 2 ਕਿਲੋਮੀਟਰ ਦਾ ਸਫ਼ਰ ਵੀ ਤੈਅ ਕੀਤਾ। ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੁੰਦੇ ਹੀ ਹਰ ਕੋਈ ਉਨ੍ਹਾਂ ਦੀ ਤਾਰੀਫ਼ ਕਰ ਰਿਹਾ ਹੈ।
ਕਾਨੂੰਨ ਵਾਪਸੀ ਦੀ ਮੰਗ 'ਤੇ ਕੀਤੀ ਕਿਲ੍ਹੇਬੰਦੀ, ਗੱਦੀ ਵਾਪਸੀ ਦੀ ਗੱਲ ’ਤੇ ਕੀ ਕਰੋਗੇ: ਰਾਕੇਸ਼ ਟਿਕੈਤ
NEXT STORY