ਨਵੀਂ ਦਿੱਲੀ (ਨਵੋਦਿਆ ਟਾਈਮਜ਼)- ਦਿੱਲੀ ਤੋਂ ਇਕ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ 30 ਲੱਖ ਰੁਪਏ ਦਾ ਕਰਜ਼ਾ ਮੋੜਨ ਲਈ ਮਾਸੀ ਅਤੇ ਮਾਸੜ ਨੇ 6 ਸਾਲ ਦੀ ਬੱਚੀ ਨੂੰ ਅਗਵਾ ਕਰ ਲਿਆ। ਉਨ੍ਹਾਂ ਨੇ ਸਾਜ਼ਿਸ਼ ਤਹਿਤ ਮਲੇਸ਼ੀਆ ਦੇ ਨੰਬਰ ਦੀ ਵਰਤੋਂ ਕਰ ਕੇ ਵਾਇਸ ਮੈਸੇਜ ਰਾਹੀਂ ਫਿਰੌਤੀ ਦੀ ਮੰਗ ਕੀਤੀ। ਇਸ ਤੋਂ ਬਾਅਦ ਹਰਕਤ ’ਚ ਆਈ ਕੇਂਦਰੀ ਜ਼ਿਲ੍ਹਾ ਪੁਲਸ ਨੇ ਸਿਰਫ 72 ਘੰਟਿਆਂ ’ਚ ਬੱਚੀ ਨੂੰ ਸੁਰੱਖਿਅਤ ਬਰਾਮਦ ਕਰ ਲਿਆ ਅਤੇ ਮਾਮਲੇ ’ਚ 5 ਲੋਕਾਂ ਨੂੰ ਗ੍ਰਿਫਤਾਰ ਕਰ ਲਿਆ।
ਆਈ.ਪੀ. ਅਸਟੇਟ ਇਲਾਕੇ ਤੋਂ 27 ਅਗਸਤ ਦੀ ਰਾਤ ਨੂੰ 8.30 ਵਜੇ ਸਾਢੇ 6 ਸਾਲਾ ਬੱਚੀ ਉਸ ਸਮੇਂ ਲਾਪਤਾ ਹੋ ਗਈ ਸੀ, ਜਦੋਂ ਉਹ ਨੇੜੇ ਦੀ ਦੁਕਾਨ ਤੋਂ ਚਾਕਲੇਟ ਖਰੀਦਣ ਗਈ ਸੀ। ਸ਼ਾਮ ਨੂੰ ਜਦੋਂ 30 ਲੱਖ ਦੀ ਫਿਰੌਤੀ ਦਾ ਵਾਇਸ ਮੈਸੇਜ ਆਇਆ ਤਾਂ ਪੁਲਸ ਨੇ ਅਗਵਾ ਦਾ ਮਾਮਲਾ ਦਰਜ ਕਰ ਕੇ ਗੰਭੀਰਤਾ ਨਾਲ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ- ਆਸਮਾਨੋਂ 'ਕਾਲ' ਬਣ ਵਰ੍ਹਿਆ ਮੀਂਹ, ਪਾਠ ਕਰ ਰਹੇ ਵਿਅਕਤੀ 'ਤੇ ਡਿੱਗ ਗਈ ਘਰ ਦੀ ਛੱਤ, ਹੋ ਗਈ ਮੌਤ
ਪੁਲਸ ਨੇ 300 ਤੋਂ ਜ਼ਿਆਦਾ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਅਤੇ ਵਾਇਸ ਮੈਸੇਜ ਭੇਜਣ ਵਾਲੇ ਨੰਬਰ ਦੀ ਜਾਂਚ ਕੀਤੀ। ਇਸ ਮਾਮਲੇ ਦੇ ਤਾਰ ਬਿਹਾਰ ਦੇ ਸੀਤਾਮੜੀ ਨਾਲ ਜੁੜੇ ਮਿਲੇ। ਲੜਕੀ ਦੇ ਮਾਸੜ ਕ੍ਰਿਸ਼ਨ ਦੇ ਸੀਤਾਮੜੀ ਹੋਣ ਦਾ ਪਤਾ ਲੱਗਾ। ਜਦੋਂ ਉਸ ਕੋਲੋਂ ਪੁੱਛਗਿੱਛ ਕੀਤੀ ਗਈ ਤਾਂ ਸਾਹਮਣੇ ਆਇਆ ਕਿ ਉਸ ਦੀ ਪਤਨੀ ਸ਼ਾਹਿਦਾ ਚਾਕਲੇਟ ਦਾ ਝਾਂਸਾ ਦੇ ਕੇ ਬੱਚੀ ਨੂੰ ਆਪਣੇ ਨਾਲ ਲੈ ਗਈ ਸੀ ਤੇ ਕਰਜ਼ਾ ਮੋੜਨ ਲਈ ਉਨ੍ਹਾਂ ਨੇ ਬੱਚੀ ਨੂੰ ਅਗਵਾ ਕਰ ਕੇ ਫਿਰੌਤੀ ਮੰਗਣ ਦੀ ਯੋਜਨਾ ਬਣਾਈ ਸੀ।
ਇਹ ਵੀ ਪੜ੍ਹੋ- 'ਅੰਕਲ ਮੈਨੂੰ ਮੁਆਫ਼ ਕਰ ਦਿਓ...', 55 ਸਾਲਾ ਵਿਅਕਤੀ ਨੇ 6 ਸਾਲਾ ਬੱਚੀ ਨੂੰ ਘਰ ਸੱਦ ਕੇ ਕੀਤੀਆਂ ਅਸ਼ਲੀਲ ਹਰਕਤਾਂ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦੇਸ਼ ਦੀ ਪਹਿਲੀ ਡਬਲ ਡੇਕਰ ਟਰੇਨ 'ਚ ਯਾਤਰੀਆਂ ਨੂੰ ਮਿਲਣਗੀਆਂ ਖਾਸ ਸੁਵਿਧਾਵਾਂ, ਕੀਤੇ ਗਏ ਇਹ ਬਦਲਾਅ
NEXT STORY