ਗਵਾਲੀਅਰ— ਐੱਸ. ਪੀ. ਦਫਤਰ 'ਚ ਉਸ ਸਮੇਂ ਸਾਰੇ ਹੈਰਾਨ ਹੋ ਗਏ ਜਦੋਂ ਘਬਰਾਇਆ ਹੋਇਆ ਇਕ ਜੋੜਾ ਪਹੁੰਚਿਆਂ ਅਤੇ ਦੱਸਿਆ ਕਿ ਉਨ੍ਹਾਂ ਨੇ ਨਿਕਾਹ ਕਰ ਲਿਆ ਹੈ ਅਤੇ ਹੁਣ ਲੜਕੀ ਦੇ ਮਾਮੂ ਨੇ ਉਨ੍ਹਾਂ ਨੂੰ ਮਾਰਨ ਦੀ ਧਮਕੀ ਦਿੱਤੀ ਹੈ। ਲੜਕੀ ਨੇ ਦੱਸਿਆ ਕਿ ਉਸ ਦੇ ਮਾਮੇ ਨੇ ਉਸ ਤੋਂ ਦੁੱਗਣੀ ਉਮਰ ਦੇ ਨਜ਼ਦੀਦੀ ਰਿਸ਼ਤੇਦਾਰ ਨਾਲ ਵਿਆਹ ਤੈਅ ਕੀਤਾ ਸੀ। ਭਵਿੱਖ ਨੂੰ ਦੇਖਦੇ ਹੋਏ ਉਸ ਨੇ ਆਪਣੇ ਗੁਆਂਢੀ ਨਾਲ ਭੱਜ ਕੇ ਨਿਕਾਹ ਕਰ ਲਿਆ।
ਜਾਣਕਾਰੀ ਮੁਤਾਬਕ ਭਿੰਡ ਦੇ ਕਸਬੇ 'ਚ 19 ਸਾਲ ਦੀ ਸੁਮਾਇਲਾ ਬਾਨੋ ਆਪਣੀ ਮਾਂ ਨਾਲ ਮਾਮਾ ਦੇ ਘਰ ਰਹਿੰਦੀ ਸੀ। ਸੁਮਾਇਲਾ ਜਦੋਂ ਛੋਟੀ ਸੀ ਤਾਂ ਉਸ ਦੀ ਮਾਂ ਨੂੰ ਪਿਤਾ ਨੇ ਤਲਾਕ ਦੇ ਕੇ ਘਰੋਂ ਕੱਢ ਦਿੱਤਾ ਸੀ ਅਤੇ ਦੂਜਾ ਨਿਕਾਹ ਕਰ ਲਿਆ ਸੀ। ਉਸ ਸਮੇਂ ਮਾਂ ਆਪਣੇ ਭਰਾ ਨਾਲ ਮਾਤਾ-ਪਿਤਾ ਦੇ ਘਰ ਹੀ ਰਹਿ ਰਹੀ ਸੀ। ਸੁਮਾਇਲਾ ਮਾਮਾ ਦੇ ਘਰ ਰਹਿ ਕੇ ਹੀ ਪਲੀ ਹੈ। ਉਹ ਪੜਣਾ ਚਾਹੁੰਦੀ ਸੀ ਪਰ ਮਾਮੇ ਨੇ ਉਸ ਦੀ ਪੜ੍ਹਾਈ ਛੱਡਵਾ ਕੇ ਉਸ ਦੀ ਮੰਗਣੀ 40 ਸਾਲ ਦੇ ਨੇੜਲੇ ਰਿਸ਼ਤੇਦਾਰ ਨਾਲ ਕਰ ਦਿੱਤੀ। ਜਦੋਂ ਇਸ ਦਾ ਸੁਮਾਇਲਾ ਨੇ ਵਿਰੋਧ ਕੀਤਾ ਤਾਂ ਉਸ ਦਾ ਘਰੋਂ ਨਿਕਲਣਾ ਬੰਦ ਕਰਾ ਦਿੱਤਾ ਗਿਆ। ਇਸ ਦੌਰਾਨ ਗੁਆਂਢ 'ਚ ਰਹਿਣ ਵਾਲੇ ਰਹਿਮਾਨ ਸ਼ਾਹ ਨਾਲ ਉਸ ਨੂੰ ਹਮਦਰਦੀ ਮਿਲੀ ਅਤੇ ਦੋਹਾਂ ਨੂੰ ਪਿਆਰ ਹੋ ਗਿਆ।
ਦੋਹਾਂ ਦੇ ਸੰਬੰਧਾਂ ਦੀ ਖਬਰ ਸੁਮਾਇਲਾ ਦੇ ਮਾਮਾ ਨੂੰ ਲੱਗ ਗਈ, ਤਾਂ ਉਨ੍ਹਾਂ ਨੇ ਉਸ ਦੇ ਵਿਆਹ ਦੀ ਤਰੀਕ ਤੈਅ ਕਰ ਦਿੱਤੀ। ਆਖਰਕਾਰ ਸੁਮਾਇਲਾ ਅਤੇ ਰਹਿਮਾਨ 22 ਅਪ੍ਰੈਲ ਨੂੰ ਕਸਬੇ ਤੋਂ ਭੱਜ ਗਏ ਮੁਰੈਨਾ 'ਚ ਰਹਿਮਾਨ ਦੇ ਇਕ ਰਿਸ਼ਤੇਦਾਰ ਦੇ ਘਰ ਪਹੁੰਚੇ। ਸੁਮਾਇਲਾ ਅਤੇ ਰਹਿਮਾਨ ਨੇ ਉੱਥੇ ਨਿਕਾਹ ਕਰ ਲਿਆ ਅਤੇ ਕੁਝ ਦਿਨ ਮੁਰੈਨਾ 'ਚ ਹੀ ਲੁੱਕੇ ਰਹੇ। ਹਾਲ ਹੀ 'ਚ ਸੁਮਾਇਲਾ ਨੂੰ ਖਬਰ ਮਿਲੀ ਕਿ ਉਸ ਦੇ ਮਾਮਾ ਰਹਿਮਾਨ ਦੇ ਪਿਤਾ ਛੁੰਨਾ ਸ਼ਾਹ ਨਾਲ ਦੋਹਾਂ ਦੇ ਬਾਰੇ 'ਚ ਪੁੱਛਗਿੱਛ ਕਰ ਕੇ ਦਬਾਅ ਬਣਾ ਰਹੇ ਹਨ।
ਲੜਕੀ ਦੇ ਮਾਮਾ ਨੇ ਭਾਣਜੀ ਦੇ ਸਹੁਰੇ ਵਾਲਿਆਂ ਨੂੰ ਦਿੱਤੀ ਧਮਕੀ
ਸੁਮਾਇਲਾ ਦੇ ਮਾਮੂ ਨੇ ਰਹਿਮਾਨ ਦੇ ਪਿਤਾ ਛੁੰਨਾ ਸ਼ਾਹ ਨੂੰ ਧਮਕੀ ਦਿੱਤੀ ਹੈ ਕਿ ਰਹਿਮਾਨ ਤੋਂ ਵੱਖ ਕਰ ਕੇ ਸੁਮਾਇਲਾ ਉਨ੍ਹਾਂ ਨੂੰ ਸੌਂਪ ਦਿੱਤੀ ਜਾਵੇ, ਨਹੀਂ ਤਾਂ ਅੰਜਾਮ ਚੰਗਾ ਨਹੀਂ ਹੋਵੇਗਾ।
ਸੁਮਾਇਲਾ ਨੇ ਐੱਸ. ਪੀ. ਤੋਂ ਗੁਹਾਰ ਲਗਾਈ ਕਿ ਮਾਮੂ ਤੋਂ ਉਸ ਨੂੰ, ਉਸ ਦੇ ਪਤੀ ਨੂੰ ਅਤੇ ਉਸ ਦੇ ਸਹੁਰੇ ਨੂੰ ਖਤਰਾ ਹੈ, ਲਿਹਾਜ਼ਾ ਉਨ੍ਹਾਂ ਦੀ ਸੁਰੱਖਿਆ ਯਕੀਨੀ ਕੀਤੀ ਜਾਵੇ। ਭਿੰਡ ਐੱਸ. ਪੀ. ਅਨਿਲ ਸਿੰਘ ਕੁਸ਼ਵਾਹ ਨੇ ਮੌ ਕਸਬੇ ਪੁਲਿਸ ਸਟੇਸ਼ਨ ਦੇ ਟੀ.ਆਈ. ਨੂੰ ਹੁਕਮ ਦਿੱਤਾ ਹੈ ਕਿ ਮਾਮਲੇ 'ਚ ਜਾਂਚ-ਪੜਤਾਲ ਕੀਤੀ ਜਾਵੇ ਅਤੇ ਜੋੜੇ ਦੀ ਸੁਰੱਖਿਆ ਯਕੀਨੀ ਕੀਤੀ ਜਾਵੇ।
ਸੁਕਮਾ 'ਚ ਮੋਸਟ ਵਾਂਟੇਡ ਨਕਸਲੀਆਂ ਦੇ ਪੋਸਟਰ ਜਾਰੀ, ਪੁਲਸ ਨੇ ਰੱਖਿਆ ਲੱਖਾਂ ਦਾ ਇਨਾਮ (ਤਸਵੀਰਾਂ)
NEXT STORY