ਉਤਰਾਖੰਡ— ਇਥੋਂ ਦੇ ਤੀਰਥ ਨਗਰ 'ਚ ਸੀਮੇਂਟ ਨਾਲ ਲੱਦੇ ਹੋਏ ਟਰੱਕ ਦੀ ਬ੍ਰੇਕ ਫੇਲ ਹੋਣ ਕਾਰਨ ਭਿਆਨਕ ਹਾਦਸਾ ਵਾਪਰ ਗਿਆ, ਜਿਸ ਦੌਰਾਨ 2 ਲੋਕਾਂ ਦੀ ਮੌਤ ਹੋ ਗਈ ਅਤੇ 5 ਲੋਕ ਜ਼ਖਮੀ ਹੋ ਗਏ। ਜਿਸ ਤੋਂ ਬਾਅਦ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ 'ਚ ਦਾਖਲ ਕਰਵਾ ਦਿੱਤਾ ਗਿਆ। ਗੰਭੀਰ ਰੂਪ 'ਚ ਜ਼ਖਮੀ 2 ਲੋਕਾਂ ਨੂੰ ਦੂਨ ਰੈਫਰ ਕੀਤਾ ਗਿਆ ਹੈ। ਹਾਦਸਾ ਇਥੋਂ ਦੇ ਰੇਲਵੇ ਸਟੇਸ਼ਨ ਤੋਂ ਪੁਰਾਣਾ ਬੱਸ ਅੱਡੇ ਵੱਲ ਜਾਣ ਵਾਲੇ ਰਸਤੇ 'ਤੇ ਵਾਪਰਿਆ। ਹਾਦਸਾ ਮੰਗਲਵਾਰ ਉਸ ਸਮੇਂ ਵਾਪਰਿਆਂ ਜਦੋਂ ਤੇਜ਼ ਰਫਤਾਰ ਟਰੱਕ ਬੇਕਾਬੂ ਹੋ ਗਿਆ। ਜਿਸ ਦੌਰਾਨ ਬੇਕਾਬੂ ਟਰੱਕ 3 ਵਾਹਨਾਂ ਨਾਲ ਜਾ ਟਕਰਾਇਆ, ਜੋ ਹਾਦਸੇ ਦਾ ਸ਼ਿਕਾਰ ਹੋ ਗਏ। ਹਾਦਸਾਗ੍ਰਸਤ ਵਾਹਨਾਂ ਅੱਗੇ ਸੀਮੇਂਟ ਨਾਲ ਭਰਿਆ ਇਕ ਟਰੱਕ ਖੜ੍ਹਾ ਜਿਸ ਕਾਰਨ ਉਨ੍ਹਾਂ ਨੂੰ ਕਿਸੇ ਪਾਸੇ ਜਾਣ ਦਾ ਰਸਤਾ ਨਹੀਂ ਮਿਲਿਆ। ਇਸ ਕਾਰਨ 2 ਕਾਰਾਂ ਤੇ ਇਕ ਸਕੂਟਰ ਦੋਵਾਂ ਟਰੱਕਾਂ 'ਚ ਫਸ ਗਏ ਅਤੇ ਉਨ੍ਹਾਂ ਦੇ ਪਰਖੱਚੇ ਉਡ ਗਏ।
ਅਹਿਮਦਾਬਾਦ : ਕਰਿਆਨਾ ਸਟੋਰ 'ਚ ਲੱਗੀ ਅੱਗ, ਬੱਚੇ ਸਣੇ 4 ਲੋਕਾਂ ਦੀ ਮੌਤ
NEXT STORY