ਰਾਏਬਰੇਲੀ (ਵਾਰਤਾ)- ਉੱਤਰ ਪ੍ਰਦੇਸ਼ 'ਚ ਰਾਏਬਰੇਲੀ ਦੇ ਗੁਰਬਕਸਗੰਜ ਇਲਾਕੇ 'ਚ ਬੁੱਧਵਾਰ ਸਵੇਰੇ ਤੇਜ਼ ਰਫ਼ਤਾਰ ਡੰਪਰ ਬੇਕਾਬੂ ਹੋ ਕੇ ਇਕ ਦੁਕਾਨ 'ਚ ਵੜ ਗਿਆ। ਜਿਸ 'ਚ 6 ਲੋਕਾਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ। ਪੁਲਸ ਸੂਤਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਘਟਨਾ ਸਵੇਰੇ ਕਰੀਬ 6 ਵਜੇ ਬਾਂਦਾ-ਬਹਿਰਾਈਚ ਰਾਜਮਾਰਗ 'ਤੇ ਖਗਈਆ ਖੇੜਾ ਪਿੰਡ ਨੇੜੇ ਹੋਈ, ਜਦੋਂ ਸੰਘਣੀ ਧੁੰਦ ਅਤੇ ਘੱਟ ਦ੍ਰਿਸ਼ਤਾ ਕਾਰਨ ਡੰਪਰ ਬੇਕਾਬੂ ਹੋ ਕੇ ਸੜਕ ਕਿਨਾਰੇ ਚਾਹ ਦੀ ਦੁਕਾਨ 'ਚ ਵੜ ਗਿਆ।
ਉਨ੍ਹਾਂ ਕਿਹਾ ਕਿ ਚਾਹ ਦੀ ਦੁਕਾਨ 'ਤੇ ਬੈਠੇ 10 ਲੋਕ ਡੰਪਰ ਦੀ ਲਪੇਟ 'ਚ ਆ ਗਏ, ਜਿਨ੍ਹਾਂ 'ਚੋਂ 6 ਦੀ ਮੌਕੇ 'ਤੇ ਹੀ ਮੌਤ ਹੋ ਗਈ। ਪੁਲਸ ਸੂਤਰਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਲਲਈ, ਲੱਲੂ, ਰਵਿੰਦਰ, ਵਰਿੰਦਾਵਨ ਅਤੇ ਸ਼ਿਵ ਮੋਹਨ ਵਜੋਂ ਹੋਈ ਹੈ। ਉਨ੍ਹਾਂ ਕਿਹਾ ਅਸ਼ੋਕ ਵਾਜਪੇਈ, ਰਾਮ ਪ੍ਰਕਾਸ਼ ਤਿਵਾੜੀ, ਦੀਪੇਂਦਰ ਲੋਧੀ ਅਤੇ ਸ਼ਰਵਨ ਲੋਧੀ ਨੂੰ ਘਟਨਾ 'ਚ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਇਸ ਵਿਚ, ਜ਼ਿਲ੍ਹਾ ਅਧਿਕਾਰੀ, ਪੁਲਸ ਸੁਪਰਡੈਂਟ ਅਤੇ ਰਾਜ ਮੰਤਰੀ ਦਿਨੇਸ਼ ਪ੍ਰਤਾਪ ਸਿੰਘ ਮੌਕੇ 'ਤੇ ਪਹੁੰਚੇ ਅਤੇ ਬਚਾਅ ਤੇ ਰਾਹਤ ਮੁਹਿੰਮ ਸ਼ੁਰੂ ਕੀਤੀ।
ਮੌਸਮ ਦਾ ਮਿਜਾਜ਼ ਵਿਗੜਨ ਨਾਲ ਜੋਸ਼ੀਮੱਠ 'ਚ ਕੜਾਕੇ ਦੀ ਠੰਡ, ਪੀੜਤਾਂ ਦੀ ਮੁਸ਼ਕਲਾਂ ਵਧੀਆਂ
NEXT STORY