ਜੋਸ਼ੀਮੱਠ- ਤਰੇੜਾਂ ਪੈਣ ਕਾਰਨ ਕਹਿਰ ਮਚਾ ਰਹੇ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੇ ਜੋਸ਼ੀਮੱਠ 'ਚ ਬੁੱਧਵਾਰ ਨੂੰ ਮੌਸਮ ਦਾ ਮਿਜਾਜ਼ ਵਿਗੜਨ ਕਾਰਨ ਕੜਾਕੇ ਦੀ ਠੰਡ ਨੇ ਪੀੜਤਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਜੋਸ਼ੀਮੱਠ 'ਚ ਸਵੇਰ ਤੋਂ ਹੀ ਬੱਦਲ ਛਾਏ ਹੋਏ ਹਨ ਅਤੇ ਉੱਚੀਆਂ ਪਹਾੜੀਆਂ 'ਤੇ ਹਲਕੀ ਬਰਫਬਾਰੀ ਸ਼ੁਰੂ ਹੋ ਗਈ ਹੈ, ਜਿਸ ਕਾਰਨ ਇਲਾਕੇ 'ਚ ਠੰਡੀਆਂ ਹਵਾਵਾਂ ਚੱਲ ਰਹੀਆਂ ਹਨ। ਪਿਛਲੇ ਕੁਝ ਦਿਨਾਂ ਦੇ ਮੁਕਾਬਲੇ ਠੰਡਕ ਮਹਿਸੂਸ ਹੋ ਰਹੀ ਹੈ।
ਇਹ ਵੀ ਪੜ੍ਹੋ- ਜੋਸ਼ੀਮਠ 'ਚ ਆਫ਼ਤ; ਖੌਫ਼ ਅਜਿਹਾ ਕਿ ਘਰ ਛੱਡ ਖੁੱਲ੍ਹੇ ਆਸਮਾਨ ਹੇਠ ਰਹਿਣ ਨੂੰ ਮਜਬੂਰ ਹੋਏ ਲੋਕ
ਮੌਸਮ ਦੇ ਇਸ ਬਦਲਦੇ ਮਿਜਾਜ਼ ਨੇ ਜੋਸ਼ੀਮੱਠ ਦੇ ਆਫ਼ਤ ਪੀੜਤਾਂ ਦੀ ਚਿੰਤਾ ਹੋਰ ਵਧਾ ਦਿੱਤੀ ਹੈ। ਮੌਸਮ ਵਿਭਾਗ ਨੇ ਅਗਲੇ ਕੁਝ ਘੰਟਿਆਂ 'ਚ ਚਮੋਲੀ ਅਤੇ ਹੋਰ ਹਿੱਸਿਆਂ 'ਚ ਵੀ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਜੋਸ਼ੀਮੱਠ 'ਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਖ਼ਤਰੇ ਵਾਲੇ ਖੇਤਰਾਂ ਦੀ ਪਛਾਣ ਕੀਤੀ ਗਈ ਹੈ, ਜਿਸ 'ਚ ਘਰਾਂ ਦੇ ਵਿਹੜਿਆਂ ਅਤੇ ਕਮਰਿਆਂ ਤੋਂ ਇਲਾਵਾ ਆਲੇ-ਦੁਆਲੇ ਦੀ ਧਰਤੀ 'ਚ ਵੀ ਤਰੇੜਾਂ ਨਜ਼ਰ ਆ ਰਹੀਆਂ ਹਨ ਅਤੇ ਕਈ ਇੰਚ ਚੌੜੀਆਂ ਡੂੰਘੀਆਂ ਤਰੇੜਾਂ ਹਨ।
ਇਹ ਵੀ ਪੜ੍ਹੋ- ਤਬਾਹੀ ਦੇ ਕੰਢੇ 'ਤੇ ਹੈ 'ਬਦਰੀਨਾਥ ਦਾ ਦੁਆਰ' ਜੋਸ਼ੀਮਠ, ਘਰਾਂ ਅਤੇ ਸੜਕਾਂ 'ਤੇ ਆਈਆਂ ਤਰੇੜਾਂ (ਤਸਵੀਰਾਂ)
ਪੀੜਤਾਂ ਦਾ ਕਹਿਣਾ ਹੈ ਕਿ ਜੋਸ਼ੀਮੱਠ 'ਚ ਮੀਂਹ ਪੈਣ ਕਾਰਨ ਇਨ੍ਹਾਂ ਤਰੇੜਾਂ ਰਾਹੀਂ ਪਾਣੀ ਧਰਤੀ ਦੇ ਅੰਦਰ ਜਾਣ ਕਾਰਨ ਸਮੱਸਿਆ ਹੋਰ ਵਧ ਜਾਵੇਗੀ। ਰਾਹਤ ਅਤੇ ਬਚਾਅ 'ਚ ਲੱਗੇ ਸੂਬਾ ਸਰਕਾਰ ਦੇ ਅਧਿਕਾਰੀ ਪਿਛਲੇ ਦੋ ਦਿਨਾਂ ਤੋਂ ਖਤਰਨਾਕ ਐਲਾਨੇ ਗਏ ਦੋ ਹੋਟਲ 'ਮਲਾਰੀ ਇਨ' ਅਤੇ 'ਹੋਟਲ ਮਾਊਂਟ ਵਿਊ' ਨੂੰ ਢਾਹੁਣ ਦੀ ਯੋਜਨਾ ਬਣਾ ਰਹੇ ਹਨ ਪਰ ਅਜੇ ਤੱਕ ਇਮਾਰਤ ਮਾਲਕਾਂ ਨੂੰ ਭਰੋਸੇ 'ਚ ਲੈਣ 'ਚ ਕਾਮਯਾਬ ਨਹੀਂ ਹੋ ਸਕੇ ਹਨ। ਪੀੜਤ ਦਵਿੰਦਰ ਸਿੰਘ ਅਨੁਸਾਰ ਪਿਛਲੇ ਇਕ ਹਫ਼ਤੇ ਤੋਂ ਜ਼ਮੀਨ ਵਿਚ ਪਈਆਂ ਤਰੇੜਾਂ ਨੂੰ ਭਰਨ ਲਈ ਯਤਨ ਸ਼ੁਰੂ ਕੀਤੇ ਜਾ ਸਕਦੇ ਸਨ ਪਰ ਉਹ ਵੀ ਨਹੀਂ ਹੋ ਸਕਿਆ।
ਇਹ ਵੀ ਪੜ੍ਹੋ- ਜੋਸ਼ੀਮਠ 'ਚ ਜ਼ਮੀਨ ਧੱਸਣ ਦਾ ਮਾਮਲਾ; SC ਨੇ ਕਿਹਾ- ਹਰ ਅਹਿਮ ਮਾਮਲੇ ਨੂੰ ਸਾਡੇ ਕੋਲ ਲਿਆਉਣਾ ਜ਼ਰੂਰੀ ਨਹੀਂ
ਓਧਰ ਲੋਕ ਨਿਰਮਾਣ ਵਿਭਾਗ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਮਾਹਰਾਂ ਵੱਲੋਂ ਮੀਂਹ ਤੋਂ ਪਹਿਲਾਂ ਇਨ੍ਹਾਂ ਤਰੇੜਾਂ ਨੂੰ ਭਰਨ ਦੀ ਸਲਾਹ ਦਿੱਤੀ ਜਾ ਰਹੀ ਹੈ ਅਤੇ ਇਨ੍ਹਾਂ ਤਰੇੜਾਂ ਅਤੇ ਟੋਇਆਂ ਨੂੰ ਭਰਨ ਦੇ ਨਾਲ-ਨਾਲ ਜਾਨੀ-ਮਾਲੀ ਸੁਰੱਖਿਆ ਲਈ ਖਤਰੇ ਵਾਲੀਆਂ ਇਮਾਰਤਾਂ ਨੂੰ ਹਟਾਉਣਾ ਬਹੁਤ ਜ਼ਰੂਰੀ ਦੱਸਿਆ ਹੈ। ਜੇਕਰ ਮੌਸਮ ਦਾ ਪੈਟਰਨ ਵਿਗੜਦਾ ਹੈ ਤਾਂ ਠੰਡ ਅਤੇ ਬਰਸਾਤ ਦੇ ਨਾਲ ਇਸ ਆਫਤਗ੍ਰਸਤ ਇਲਾਕੇ 'ਚ ਰਹਿਣ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਹੋਰ ਵਧ ਜਾਣਗੀਆਂ।
ਕੁੱਤੇ ਦੇ ਭੌਂਕਣ ਨੂੰ ਲੈ ਕੇ 2 ਪੱਖਾਂ ਵਿਚਾਲੇ ਹਿੰਸਕ ਝੜਪ, ਇਕ ਦੀ ਮੌਤ, 5 ਲੋਕ ਜ਼ਖ਼ਮੀ
NEXT STORY