ਗੁਰੂਗ੍ਰਾਮ - ਹਰਿਆਣਾ ਦੇ ਗੁਰੂਗ੍ਰਾਮ 'ਚ ਨਿਰਮਾਣ ਅਧੀਨ ਫਲਾਈ ਓਵਰ ਦੀ ਸਲੈਬ ਡਿੱਗ ਗਈ ਹੈ। ਇਹ ਹਾਦਸਾ ਸੋਹੰਦੜਾ ਰੋਡ 'ਤੇ ਵਾਪਰਿਆ। ਸੁਭਾਸ਼ ਚੌਕ ਤੋਂ ਭੋਂਡਸੀ ਤੱਕ ਐਲਿਵੇਟਿਡ ਫਲਾਈ ਓਵਰ ਬਣ ਰਿਹਾ ਹੈ। ਸ਼ੁਕਰ ਹੈ ਕਿ ਦੋਨਾਂ ਪਾਸੇ ਚੱਲ ਰਹੇ ਟ੍ਰੈਫਿਕ 'ਚ ਕੋਈ ਵੀ ਇਸ ਦੀ ਚਪੇਟ 'ਚ ਨਹੀਂ ਆਇਆ। ਹਾਲਾਂਕਿ, ਇਸ ਹਾਦਸੇ 'ਚ ਦੋ ਮਜ਼ਦੂਰ ਜ਼ਖ਼ਮੀ ਹੋ ਗਏ। ਗੁਰੂਗ੍ਰਾਮ ਪੁਲਸ ਦੇ ਨਾਲ-ਨਾਲ ਫਲਾਈ ਓਵਰ ਬਣਾਉਣ ਵਾਲੀ ਕੰਪਨੀ ਦੇ ਅਧਿਕਰੀ ਵੀ ਮੌਕੇ 'ਤੇ ਪਹੁੰਚ ਕੇ ਜਾਂਚ 'ਚ ਲੱਗ ਗਏ ਹਨ।
ਉਥੇ ਹੀ, ਡਿਪਟੀ ਸੀ.ਐੱਮ. ਦੁਸ਼ਪਾਰ ਚੌਟਾਲਾ ਨੇ ਦੱਸਿਆ ਕਿ ਸੋਹੰਦੜਾ ਰੋਡ 'ਤੇ ਐਲਿਵੇਟਿਡ ਕਾਰਿਡੋਰ ਦਾ ਇੱਕ ਸਲੈਬ ਡਿਗਿਆ। NHAI, ਐੱਸ.ਡੀ.ਐੱਮ. ਅਤੇ ਸਿਵਲ ਡਿਫੈਂਸ ਦੀ ਟੀਮ ਮੌਕੇ 'ਤੇ ਹੈ। ਇਹ ਹਾਦਸਾ ਰਾਤ 10 ਵਜੇ ਦੇ ਕਰੀਬ ਹੋਇਆ। ਪੁਲਸ ਨੇ ਪੁਸ਼ਟੀ ਕੀਤੀ ਕਿ ਇਸ ਘਟਨਾ 'ਚ ਦੋ ਮਜ਼ਦੂਰ ਜ਼ਖ਼ਮੀ ਹੋ ਗਏ। ਕਿਉਂਕਿ ਰਾਤ ਦਾ ਸਮਾਂ ਸੀ ਅਤੇ ਟ੍ਰੈਫਿਕ ਘੱਟ ਸੀ, ਇਸ ਵਜ੍ਹਾ ਨਾਲ ਵੱਡਾ ਹਾਦਸਾ ਵਾਪਰਨ ਤੋਂ ਟਲ ਗਿਆ। ਸੂਬਾ ਸਰਕਾਰ ਵੱਲੋਂ ਲਾਗੂ ਕੀਤੇ ਗਏ ਵੀਕੈਂਡ ਲਾਕਡਾਊਨ ਕਾਰਨ ਬਾਜ਼ਾਰ ਅਤੇ ਦਫ਼ਤਰ ਬੰਦ ਸਨ।
ACP ਅਮਨ ਯਾਦਵ ਨੇ ਕਿਹਾ ਕਿ ਸਲੈਬ ਡਿੱਗਣ ਦੇ ਕੁੱਝ ਹੀ ਮਿੰਟ ਬਾਅਦ ਉਨ੍ਹਾਂ ਨੂੰ ਜਾਣਕਾਰੀ ਮਿਲੀ। ਇਸ ਹਾਦਸੇ 'ਚ ਦੋ ਮਜ਼ਦੂਰ ਜ਼ਖ਼ਮੀ ਹੋ ਗਏ ਹਨ। ਉਨ੍ਹਾਂ ਨੂੰ ਇਲਾਜ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। 21.66 ਕਿਲੋਮੀਟਰ ਲੰਮੀ ਸੋਹੰਦੜਾ ਸੜਕ ਪ੍ਰਾਜੈਕਟ ਦਾ ਨਿਰਮਾਣ ਦੋ ਹਿੱਸਿਆਂ 'ਚ ਕੀਤਾ ਜਾ ਰਿਹਾ ਹੈ। ਪਹਿਲੇ ਹਿੱਸੇ 'ਚ ਸੁਭਾਸ਼ ਚੌਕ ਤੋਂ ਬਾਦਸ਼ਾਹਪੁਰ ਵਿਚਾਲੇ ਇੱਕ ਅੰਡਰਪਾਸ ਅਤੇ ਇੱਕ ਐਲਿਵੇਟਿਡ ਰੋਡ ਸ਼ਾਮਲ ਹੈ।
ਡੀ.ਸੀ.ਪੀ. ਨਿਕਿਤਾ ਸਿੰਘ ਨੇ ਕਿਹਾ ਕਿ ਨਿਰਮਾਣ ਅਧੀਨ ਫਲਾਈ ਓਵਰ ਦੇ ਡਿੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਪੂਰੇ ਇਲਾਕੇ ਨੂੰ ਘੇਰ ਲਿਆ ਗਿਆ ਹੈ। ਸ਼ੁਰੂਆਤੀ ਜਾਂਚ 'ਚ 2 ਲੋਕਾਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਸੀ ਪਰ ਇਸ ਦੀ ਤਫਤੀਸ਼ ਕੀਤੀ ਜਾ ਰਹੀ ਹੈ। ਜਿਕਰਯੋਗ ਹੈ ਕਿ ਗੁਰੂਗ੍ਰਾਮ 'ਚ ਫਲਾਈ ਓਵਰ ਡਿੱਗਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਹੀਰੋ ਹੋਂਡਾ ਫਲਾਈ ਓਵਰ ਦੀ ਸਲੈਬ ਡਿੱਗ ਗਈ ਸੀ।
ਕਾਉਂਟਡਾਉਨ ਸ਼ੁਰੂ: ਭਾਰਤ 'ਚ 73 ਦਿਨਾਂ 'ਚ ਆਵੇਗੀ ਕੋਰੋਨਾ ਵੈਕਸੀਨ, ਲੱਗੇਗਾ ਮੁਫਤ ਟੀਕਾ
NEXT STORY