ਨਵੀਂ ਦਿੱਲੀ- ਕਾਂਗਰਸ ਨੇ ਐਤਵਾਰ ਨੂੰ ਕੇਂਦਰ ਸਰਕਾਰ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਬੇਰੁਜ਼ਗਾਰੀ ਅਤੇ ਮਹਿੰਗਾਈ ‘ਮੋਦੀ ਸਰਕਾਰ ਦੇ ਦੋ ਭਰਾ’ ਹਨ। ਪਾਰਟੀ ਦੀ ‘ਮਹਿੰਗਾਈ ’ਤੇ ਹੱਲਾ ਬੋਲ’ ਰੈਲੀ ਸ਼ੁਰੂ ਹੋਣ ਤੋਂ ਪਹਿਲਾਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕੀਤਾ, ‘‘ਰਾਜਾ ਮਿੱਤਰਾਂ ਦੀ ਕਮਾਈ ’ਚ ਰੁੱਝਿਆ, ਪ੍ਰਜਾ ਮਹਿੰਗਾਈ ਤੋਂ ਪਰੇਸ਼ਾਨ, ਅੱਜ ਲੋਕਾਂ ਨੂੰ ਜ਼ਰੂਰਤ ਦਾ ਸਾਮਾਨ ਖਰੀਦਣ ਤੋਂ ਪਹਿਲਾਂ 10 ਵਾਰ ਸੋਚਨਾ ਪੈ ਰਿਹਾ ਹੈ। ਇਨ੍ਹਾਂ ਤਕਲੀਫ਼ਾਂ ਲਈ ਸਿਰਫ਼ ਪ੍ਰਧਾਨ ਮੰਤਰੀ ਜ਼ਿੰਮੇਵਾਰ ਹਨ।’’ ਉਨ੍ਹਾਂ ਨੇ ਕਿਹਾ ਕਿ ਅਸੀਂ ਮਹਿੰਗਾਈ ਖ਼ਿਲਾਫ਼ ਆਵਾਜ਼ਾਂ ਜੋੜਦੇ ਜਾਵਾਂਗੇ, ਰਾਜਾ ਨੂੰ ਸੁਣਨਾ ਹੀ ਪਵੇਗਾ।
ਓਧਰ ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਅੱਜ ਜਨਤਾ ਦੇ ਸਾਹਮਣੇ ਸਭ ਤੋਂ ਵੱਡੀ ਸਮੱਸਿਆ ਮਹਿੰਗਾਈ ਅਤੇ ਬੇਰੁਜ਼ਗਾਰੀ ਹੈ। ਅਸੀਂ 5 ਅਗਸਤ ਨੂੰ ਜ਼ੋਰਦਾਰ ਪ੍ਰਦਰਸ਼ਨ ਵੀ ਕੀਤਾ ਸੀ। ਅਸੀਂ ਇਸ ਰੈਲੀ ਤੋਂ ਅਸੰਵੇਦਨਸ਼ੀਲ ਮੋਦੀ ਸਰਕਾਰ ਨੂੰ ਸੰਦੇਸ਼ ਭੇਜਣਾ ਚਾਹੁੰਦੇ ਹਾਂ ਕਿ ਮਹਿੰਗਾਈ ਅਤੇ ਬੇਰੁਜ਼ਗਾਰੀ ਤੋਂ ਜਨਤਾ ਪਰੇਸ਼ਾਨ ਹੈ, ਇਸ ਦਾ ਹੱਲ ਕੱਢਿਆ ਜਾਣਾ ਚਾਹੀਦਾ ਹੈ।’’ ਉਨ੍ਹਾਂ ਨੇ ਦੋਸ਼ ਲਾਇਆ ਕਿ ਮਹਿੰਗਾਈ ਅਤੇ ਬੇਰੁਜ਼ਗਾਰੀ ਮੋਦੀ ਸਰਕਾਰ ਦੇ ਦੋ ਭਰਾ ਹਨ। ਉਸ ਦੇ ਦੋ ਹੋਰ ਭਰਾ ਈ. ਡੀ. (ਇਨਫੋਰਸਮੈਟ ਡਾਇਰੈਕਟੋਰੇਟ) ਅਤੇ ਸੀ. ਬੀ. ਆਈ. ਹਨ।
ਮਣੀਪੁਰ ਪਿਛੋਂ ਬਿਹਾਰ ਵੀ ਜੇ. ਡੀ. ਯੂ. ਤੋਂ ਮੁਕਤ ਹੋਵੇਗਾ : ਸੁਸ਼ੀਲ ਮੋਦੀ
NEXT STORY