ਪਟਨਾ– ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਦੀ ਪਾਰਟੀ ਜਨਤਾ ਦਲ (ਯੂ) ਨੂੰ ਮਣੀਪੁਰ ’ਚ ਭਾਜਪਾ ਨੇ ਵੱਡਾ ਝਟਕਾ ਦਿੱਤਾ ਹੈ। ਜੇ. ਡੀ. ਯੂ. ਦੇ 6 ਵਿੱਚੋਂ 5 ਵਿਧਾਇਕ ਭਗਵਾ ਪਾਰਟੀ ਵਿੱਚ ਸ਼ਾਮਲ ਹੋ ਗਏ ਹਨ। ਇਸ ਸਿਆਸੀ ਘਟਨਾਚੱਕਰ ’ਤੇ ਰਾਜ ਸਭਾ ਦੇ ਮੈਂਬਰ ਅਤੇ ਬਿਹਾਰ ਭਾਜਪਾ ਦੇ ਸੀਨੀਅਰ ਨੇਤਾ ਸੁਸ਼ੀਲ ਮੋਦੀ ਨੇ ਕਿਹਾ ਹੈ ਕਿ ਅਰੁਣਾਚਲ ਪ੍ਰਦੇਸ਼ ਤੋਂ ਬਾਅਦ ਹੁਣ ਮਣੀਪੁਰ ਵੀ ਜੇ. ਡੀ. ਯੂ. ਤੋਂ ਆਜ਼ਾਦ ਹੋ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਉਕਤ ਸਾਰੇ ਵਿਧਾਇਕ ਐਨ. ਡੀ. ਏ. ’ਚ ਰਹਿਣਾ ਚਾਹੁੰਦੇ ਸਨ।
ਸੁਸ਼ੀਲ ਮੋਦੀ ਨੇ ਕਿਹਾ ਕਿ ਬਹੁਤ ਜਲਦੀ ਅਸੀਂ ਬਿਹਾਰ ’ਚ ਜੇ. ਡੀ. ਯੂ.-ਆਰ. ਜੇ. ਡੀ. ਗਠਜੋੜ ਨੂੰ ਤੋੜ ਕੇ ਜੇ. ਡੀ. ਯੂ . ਤੋਂ ਸੂਬੇ ਨੂੰ ਆਜ਼ਾਦ ਕਰ ਦੇਵਾਂਗੇ। ਉਨ੍ਹਾਂ ਨਿਤੀਸ਼ ਕੁਮਾਰ ’ਤੇ ਚੁਟਕੀ ਲੈਂਦਿਆਂ ਕਿਹਾ ਕਿ ਹੋਰਡਿੰਗ ਅਤੇ ਪੋਸਟਰ ਲਾ ਕੇ ਕੋਈ ਪੀ.ਐੱਮ. ਨਹੀਂ ਬਣ ਸਕਦਾ।
ਜੇ. ਡੀ. ਯੂ. ਦੇ ਰਾਸ਼ਟਰੀ ਪ੍ਰਧਾਨ ਰਾਜੀਵ ਰੰਜਨ ਸਿੰਘ ਉਰਫ ਲਲਨ ਸਿੰਘ ਨੇ ਸੁਸ਼ੀਲ ਕੁਮਾਰ ਮੋਦੀ ’ਤੇ ਵੱਡਾ ਹਮਲਾ ਕੀਤਾ ਹੈ। ਆਪਣੀ ਫੇਸਬੁੱਕ ਪੋਸਟ ਵਿੱਚ ਲਲਨ ਸਿੰਘ ਨੇ ਲਿਖਿਆ, ‘ਸੁਸ਼ੀਲ ਜੀ, ਤੁਹਾਨੂੰ ਯਾਦ ਦਿਵਾਉਣਾ ਚਾਹੁੰਦਾ ਹਾਂ ਕਿ ਜਨਤਾ ਦਲ (ਯੂ) ਨੇ ਅਰੁਣਾਚਲ ਅਤੇ ਮਣੀਪੁਰ ਦੋਵਾਂ ਵਿੱਚ ਭਾਜਪਾ ਨੂੰ ਹਰਾ ਕੇ ਸੀਟਾਂ ਜਿੱਤੀਆਂ ਹਨ, ਇਸ ਲਈ ਜੇ.ਡੀ. (ਯੂ) ਤੋਂ ਛੁਟਕਾਰਾ ਪਾਉਣ ਦਾ ਸੁਪਨਾ ਨਾ ਵੇਖੋ।’
ਮੋਦੀ ਸਰਕਾਰ ਖ਼ਿਲਾਫ਼ ਰਾਮਲੀਲਾ ਮੈਦਾਨ ’ਚ ਕਾਂਗਰਸ ਦੀ ‘ਮਹਿੰਗਾਈ ’ਤੇ ਹੱਲਾ ਬੋਲ ਰੈਲੀ’
NEXT STORY