ਚੇਨਈ– ਚੇਨਈ ਸ਼ਹਿਰ ’ਚ ਕਈ ਥਾਵਾਂ ’ਤੇ ਮੋਲ੍ਹੇਧਾਰ ਮੀਂਹ ਤੋਂ ਬਾਅਦ ਕਰੰਟ ਲੱਗਣ ਕਾਰਨ 3 ਲੋਕਾਂ ਦੀ ਮੌਤ ਹੋ ਗਈ ਹੈ। ਉਥੇ ਹੀ ਅੰਨਾ ਨਾਗਾਟੋ ਇਲਾਕੇ ’ਚ ਵੀ.ਆਰ. ਮਾਲ ਦੀ ਛੱਤ ਦਾ ਇਕ ਹਿੱਸਾ ਵੀ ਟੁੱਟ ਕੇ ਡਿੱਗ ਗਿਆ। ਮੀਂਹ ਦੇ ਚਲਦੇ ਸੜਕਾਂ ਅਤੇ ਹੇਠਲੇ ਇਲਾਕਿਆਂ ’ਚ ਪਾਣੀ ਭਰ ਗਿਆ ਹੈ। ਸੜਕਾਂ ’ਤੇ ਪਾਣੀ ਭਰਨ ਤੋਂ ਬਾਅਦ ਮਾਊਂਟ ਰੋਡ ਸਮੇਤ ਕਈ ਇਲਾਕਿਆਂ ’ਚ ਘੰਟਿਆਂ ਤਕ ਟ੍ਰੈਫਿਕ ਜਾਮ ਰਿਹਾ। ਭਾਰੀ ਮੀਂਹ ਚੇਮਬ੍ਰਾਮਬੱਕਮ ਡੈਮ ਤੋਂ 1000 ਕਿਊਸੇਟ ਪਾਣੀ ਵੀ ਛੱਡਿਆ ਗਿਆ ਹੈ ਜਿਸ ਤੋਂ ਬਾਅਦ ਚੇਨਣੀ ’ਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ।
ਇਹ ਵੀ ਪੜ੍ਹੋ– ਦੇਸ਼ ’ਚ ਓਮੀਕਰੋਨ ਦਾ ਅੰਕੜਾ 1430 ਤੋਂ ਪਾਰ, ਬੀਤੇ 24 ਘੰਟਿਆਂ ’ਚ ਕੋਰੋਨਾ ਨਾਲ 406 ਮੌਤਾਂ
ਕਰੰਟ ਦੀ ਚਪੇਟ ’ਚ ਆ ਕੇ ਮਰਨ ਵਾਲਿਆਂ ਦੀ ਪਛਾਣ ਓਟੇਰੀ ਦੇ 70 ਸਾਲ ਦੇ ਤਮੀਲਾਰਾਸੀ, ਮਾਇਲਾਪੁਰ ਦੇ 13 ਸਾਲ ਦੇ ਇਕ ਲੜਕੇ ਅਤੇ ਪੁਲੀਆਂਥੋਪ ਇਲਾਕੇ ’ਚ ਰਹਿਣ ਵਾਲੀ ਯੂ.ਪੀ. ਦੀ 45 ਸਾਲ ਦੀ ਬੀਬੀ ਦੇ ਰੂਪ ’ਚ ਹੋਈ ਹੈ। ਦੱਸਿਆ ਜਾ ਰਿਹਾ ਹੈਕਿ ਰੋਯਾਪੇੱਟਾਹ ’ਚ ਅੰਨਾਦਰਮੁਕ ਪਾਰਟੀ ਦੇ ਦਫਤਰ ’ਚ ਵੀ ਪਾਣੀ ਭਰ ਗਿਆ ਹੈ।
ਇਹ ਵੀ ਪੜ੍ਹੋ– ਤੇਜੀ ਨਾਲ ਵਧ ਰਹੇ ਓਮੀਕਰੋਨ ਦੇ ਮਾਮਲੇ, ਘਰ ’ਚ ਜ਼ਰੂਰ ਰੱਖੋ ਇਹ ਸਸਤੇ ਮੈਡੀਕਲ ਗੈਜੇਟਸ
ਟ੍ਰੈਫਿਕ ਪੁਲਸ ਨੇ ਬਿਆਨ ਜਾਰੀ ਕੀਤਾ ਕਿ ਚਾਰ ਸਬ-ਵੇਅ ਨੂੰ ਬੰਦ ਕਰ ਦਿੱਤਾ ਗਿਆ ਹੈ। ਕੁੱਲ 7 ਇਲਾਕਿਆਂ ’ਚ ਪਾਣੀ ਭਰ ਗਿਆ ਹੈ ਜਿਸਦੇ ਚਲਦੇ ਟ੍ਰੈਫਿਕ ਜਾਮ ਹੋ ਗਿਆ ਹੈ।
ਇਨ੍ਹਾਂ ਇਲਾਕਿਆਂ ’ਚ ਭਰਿਆ ਹੈ ਪਾਣੀ
- ਕੇ.ਕੇ. ਨਗਰ- ਰਾਜਾ ਮੰਨਾਰ ਰੋਡ
- ਮਾਇਲਾਪੁਰ
- ਏਵਰ ਸਲਾਈ
- ਸੇਂਬੀਆਮੀ
- ਕੋਲਾਥੁਰ
- 100 ਫੁੱਟ ਰੋਡ, ਪੇਰੀਯਾਰ ਪਥਾਈ
- ਨੁੰਗਮਬੱਕਮ
ਇਹ ਵੀ ਪੜ੍ਹੋ– ਬਿਨਾਂ ਹੱਥਾਂ-ਪੈਰਾਂ ਦੇ ਈ-ਰਿਕਸ਼ਾ ਚਲਾਉਣ ਵਾਲੇ ਸ਼ਖ਼ਸ ਨੂੰ ਆਨੰਦ ਮਹਿੰਦਰਾ ਨੇ ਦਿੱਤਾ ਇਹ ਖ਼ਾਸ ਆਫਰ (ਵੀਡੀਓ)
ਹਰਿਆਣਾ ’ਚ ਵਾਪਰਿਆ ਵੱਡਾ ਹਾਦਸਾ, ਪਹਾੜ ਖਿਸਕਣ ਨਾਲ ਦਰਜਨਾਂ ਵਾਹਨਾਂ ਸਮੇਤ ਕਈ ਲੋਕਾਂ ਦੇ ਦੱਬੇ ਹੋਣ ਦਾ ਖ਼ਦਸ਼ਾ
NEXT STORY