ਨਵੀਂ ਦਿੱਲੀ, (ਭਾਸ਼ਾ)- ਕਾਂਗਰਸ ਦੇ ਡੀ. ਐੱਨ . ਏ. ’ਚ ਕਿਸਾਨਾਂ ਪ੍ਰਤੀ ਵਿਰੋਧ ਹੋਣ ਦਾ ਦੋਸ਼ ਲਾਉਂਦੇ ਹੋਏ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਸ਼ੁੱਕਰਵਾਰ ਕਿਹਾ ਕਿ 2014 ’ਚ ਸੱਤਾ ’ਚ ਆਉਣ ਤੋਂ ਬਾਅਦ ਨਰਿੰਦਰ ਮੋਦੀ ਸਰਕਾਰ ਨੇ ਖੇਤੀਬਾੜੀ ਦੇ ਖੇਤਰ ’ਚ ਤਰਜੀਹਾਂ ਬਦਲ ਦਿੱਤੀਆਂ, ਜਿਸ ਦੇ ਚੰਗੇ ਨਤੀਜੇ ਅੱਜ ਵੇਖਣ ਨੂੰ ਮਿਲ ਰਹੇ ਹਨ।
ਰਾਜ ਸਭਾ ’ਚ ਆਪਣੇ ਮੰਤਰਾਲਾ ਦੇ ਕੰਮਕਾਜ ’ਤੇ ਚਰਚਾ ਦਾ ਜਵਾਬ ਦਿੰਦੇ ਹੋਏ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਨੇ ਕਿਹਾ ਕਿ ਖੇਤੀਬਾੜੀ ਭਾਰਤੀ ਰਾਸ਼ਟਰ ਜਿੰਨੀ ਹੀ ਪ੍ਰਾਚੀਨ ਹੈ।
ਕਾਂਗਰਸ ਦੇ ਮੈਂਬਰ ਰਣਦੀਪ ਸਿੰਘ ਸੁਰਜੇਵਾਲਾ ਦਾ ਨਾਂ ਲੈਂਦਿਆਂ ਚੌਹਾਨ ਨੇ ਕਿਹਾ ਕਿ ਉਨ੍ਹਾਂ ਸ਼ਕੁਨੀ ਦਾ ਜ਼ਿਕਰ ਕੀਤਾ। ਸ਼ਕੁਨੀ ਧੋਖੇ ਦਾ ਪ੍ਰਤੀਕ ਹੈ। ਚੌਪਡ ਵਿਚ ਉਹ ਧੋਖੇ ਨਾਲ ਹੀ ਹਰਾਇਆ ਗਿਆ ਸੀ। ਚੱਕਰਵਿਊ ਵਿਚ ਉਹ ਨਿਰਪੱਖ ਜੰਗ ਰਾਹੀਂ ਨਹੀਂ ਸਗੋਂ ਘੇਰ ਕੇ ਮਾਰਿਆ ਗਿਆ ਸੀ।
ਉਨ੍ਹਾਂ ਸਵਾਲ ਕੀਤਾ ਕਿ ਕਾਂਗਰਸ ਨੂੰ ਹੁਣ ਚੱਕਰਵਿਊ, ਸ਼ਕੁਨੀ ਅਤੇ ਚੌਪਡ ਕਿਉਂ ਯਾਦ ਆ ਰਹੇ ਹਨ? ਜਦੋਂ ਅਸੀਂ ਮਹਾਭਾਰਤ ਕਾਲ ’ਚ ਜਾਂਦੇ ਹਾਂ ਤਾਂ ਸਾਨੂੰ ਸਿਰਫ ਭਗਵਾਨ ਕ੍ਰਿਸ਼ਨ ਯਾਦ ਆਉਂਦੇ ਹਨ। ਕਦੇ-ਕਦਾਈਂ ਧਰਮਸਿਆ ਯਾਦ ਆਉਂਦਾ ਹੈ, ਕਨ੍ਹਈਆ ਜੀ ਯਾਦ ਆਉਂਦੇ ਹਨ।
ਚੌਹਾਨ ਨੇ ਕਿਹਾ ਕਿ ਮੈਂ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਸਨਮਾਨ ਕਰਦਾ ਹਾਂ ਪਰ ਨਹਿਰੂ ਨੇ ਰਵਾਇਤੀ ਭਾਰਤੀ ਖੇਤੀ ਦੀ ਪ੍ਰਵਾਹ ਨਹੀਂ ਕੀਤੀ। ਨਹਿਰੂ ਨੇ 17 ਸਾਲ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਿਆ ਪਰ ਉਸ ਸਮੇਂ ਅਜਿਹਾ ਕੀ ਹੋਇਆ ਕਿ ਭਾਰਤ ਨੂੰ ਅਮਰੀਕਾ ਦੀ ਸੜੀ ਹੋਈ ਲਾਲ ਕਣਕ ਪੀ. ਐੱਲ.-4 ਖਾਣ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਦੋਸ਼ ਲਾਇਆ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਰਾਜ ਦੌਰਾਨ ਕਿਸਾਨਾਂ ਤੋਂ ਜ਼ਬਰਦਸਤੀ ‘ਲੇਵੀ’ ਵਸੂਲੀ ਜਾਂਦੀ ਸੀ।
ਉਨ੍ਹਾਂ ਇਹ ਵੀ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਵੀ ਖੇਤੀ ਮੁੱਲ ਨੀਤੀ ਦੀ ਗੱਲ ਕੀਤੀ ਪਰ ਕਿਸਾਨਾਂ ਦੀ ਆਮਦਨ ਵਧਾਉਣ ਲਈ ਕੋਈ ਉਸਾਰੂ ਕਦਮ ਨਹੀਂ ਚੁੱਕਿਆ।
ਬਲਰਾਮਪੁਰ ਦੇ ਮਦਰੱਸੇ ’ਚ ਵਿਦਿਆਰਥੀ ਦੀ ਲਾਸ਼ ਮਿਲੀ
NEXT STORY