ਨਵੀਂ ਦਿੱਲੀ (ਵਾਰਤਾ)— ਅਰਬ ਸਾਗਰ ਵਿਚ ਸਥਿਤ ਕੇਂਦਰ ਸ਼ਾਸਿਤ ਪ੍ਰਦੇਸ਼ਾਂ— ਦਮਨ-ਦੀਵ ਅਤੇ ਦਾਦਰ-ਨਾਗਰ ਹਵੇਲੀ ਨੂੰ ਮਿਲਾ ਕੇ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਵਾਲਾ ਬਿੱਲ ਮੰਗਲਵਾਰ ਨੂੰ ਸੰਸਦ 'ਚ ਪੇਸ਼ ਕੀਤਾ ਗਿਆ। ਗ੍ਰਹਿ ਰਾਜ ਮੰਤਰੀ ਜੀ. ਕਿਸ਼ਨ ਰੈੱਡੀ ਨੇ ਮੰਗਲਵਾਰ ਭਾਵ ਅੱਜ ਲੋਕ ਸਭਾ 'ਚ ਇਹ ਬਿੱਲ ਪੇਸ਼ ਕੀਤਾ। ਨਵੇਂ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਨਾਂ 'ਦਾਦਰ ਅਤੇ ਨਾਗਰ ਹਵੇਲੀ ਤੇ ਦਮਨ ਅਤੇ ਦੀਵ' ਹੋਵੇਗਾ। ਦੋਵੇਂ ਇਸ ਸਮੇਂ ਬਾਂਬੇ ਹਾਈ ਕੋਰਟ ਦੇ ਦਾਇਰੇ ਵਿਚ ਹਨ ਅਤੇ ਨਵਾਂ ਪ੍ਰਦੇਸ਼ ਵੀ ਬਾਂਬੇ ਹਾਈ ਕੋਰਟ ਨਾਲ ਸੰਬੰਧ ਹੋਵੇਗਾ। ਦੋਵੇਂ ਕੇਂਦਰ ਸ਼ਾਸਿਤ ਪ੍ਰਦੇਸ਼ ਕਿਸੇ ਦਿਨ ਤੋਂ ਇਕ ਹੋਣਗੇ, ਇਹ ਤੈਅ ਕਰਨ ਦਾ ਅਧਿਕਾਰ ਸਰਕਾਰ ਕੋਲ ਹੋਵੇਗਾ। ਸਰਕਾਰ ਇਕ ਨੋਟੀਫਿਕੇਸ਼ਨ ਜਾਰੀ ਕਰ ਕੇ ਇਸ ਦਾ ਦਿਨ ਤੈਅ ਕਰੇਗੀ।
ਦਰਅਸਲ ਦੋਹਾਂ ਸੰਘ ਰਾਜ ਖੇਤਰਾਂ 'ਚ ਦੋ ਵੱਖਰੇ ਸੰਵਿਧਾਨਕ ਅਤੇ ਪ੍ਰਸ਼ਾਸਨਕ ਸੱਤਾ ਹੋਣ ਕਾਰਨ ਇਕ ਕੰਮ 'ਚ ਦੋਹਰਾਪਨ ਹੁੰਦਾ ਹੈ, ਕੰਮ ਕਰਨ ਦੀ ਸਮਰੱਥਾ 'ਚ ਕਮੀ ਆਉਂਦੀ ਹੈ ਅਤੇ ਫਜ਼ੂਲ ਖਰਚੀ ਵਧਦੀ ਹੈ। ਇਸ ਤੋਂ ਇਲਾਵਾ ਇਹ ਸਰਕਾਰ 'ਤੇ ਬੇਲੋੜੀਂ ਵਿੱਤੀ ਭਾਰ ਦਾ ਕਾਰਨ ਵੀ ਹੈ। ਕਰਮਚਾਰੀਆਂ ਦੇ ਕੇਡਰ ਮੈਨੇਜਰ ਅਤੇ ਕਰੀਅਰ ਤਰੱਕੀ ਲਈ ਵੀ ਵੱਖ-ਵੱਖ ਚੁਣੌਤੀਆਂ ਹਨ।
ਰਾਜ ਸਭਾ 'ਚ ਪਾਸ ਹੋਇਆ ਟਰਾਂਸਜੈਂਡਰ ਲੋਕਾਂ ਨਾਲ ਸੰਬੰਧਤ ਬਿੱਲ
NEXT STORY