ਨਵੀਂ ਦਿੱਲੀ — ਦੇਸ਼ ਭਰ ’ਚ ਕਰੀਬ 100 ਹਵਾਈ ਅੱਡਿਆਂ ਦਾ ਸੰਚਾਲਨ ਕਰਨ ਵਾਲੀ ਸਰਕਾਰੀ ਕੰਪਨੀ ਭਾਰਤੀ ਏਅਰਪੋਰਟ ਅਥਾਰਟੀ (ਏ. ਏ. ਆਈ.) ਦੀ 979 ਏਕਡ਼ ਤੋਂ ਜ਼ਿਆਦਾ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਹੋ ਗਿਆ ਹੈ, ਜਿਸ ਨਾਲ ਅਥਾਟਰੀ ਨੂੰ ਸਾਲਾਨਾ ਕਰੋਡ਼ਾਂ ਰੁਪਏ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਮੰਤਰਾਲਾ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ,‘‘ਦੇਸ਼ ਦੇ 25 ਹਵਾਈ ਅੱਡਿਆਂ ’ਤੇ ਉਸ ਦੀ 979.11 ਏਕਡ਼ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਹੋ ਗਿਆ ਹੈ। ਇਸ ਕਾਰਨ ਉਹ ਇਸ ਜ਼ਮੀਨ ਦੀ ਵਰਤੋਂ ਨਹੀਂ ਕਰ ਪਾ ਰਿਹਾ। ਇਸ ’ਚ ਕੁੱਝ ਜ਼ਮੀਨ ਤਾਂ ਮੁੰਬਈ ਅਤੇ ਅਹਿਮਦਾਬਾਦ ਵਰਗੇ ਸ਼ਹਿਰਾਂ ’ਚ ਹੈ, ਜਿੱਥੇ ਜ਼ਮੀਨ ਦੀ ਕੀਮਤ ਕਰੋਡ਼ਾਂ ’ਚ ਹੈ।
ਮੱਧ ਪ੍ਰਦੇਸ਼ ਦੇ ਸਤਨਾ ’ਚ ਅਥਾਰਟੀ ਦੀ ਜ਼ਮੀਨ ’ਤੇ ਸਭ ਤੋਂ ਜ਼ਿਆਦਾ ਨਾਜਾਇਜ਼ ਕਬਜ਼ਾ ਹੋਇਆ ਹੈ। ਉੱਥੇ 341.93 ਏਕਡ਼ ਜ਼ਮੀਨ ’ਤੇ ਨਾਜਾਇਜ਼ ਨਿਰਮਾਣ ਹੋ ਗਿਆ ਹੈ। ਸੂਬੇ ਦੀ ਰਾਜਧਾਨੀ ਭੋਪਾਲ ’ਚ ਵੀ ਅਥਾਰਟੀ ਦੀ 106.76 ਏਕਡ਼ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਹੋ ਗਿਆ ਸੀ ਪਰ ਉਸ ਨੇ ਪਿਛਲੇ ਸਾਲ ਜੂਨ ’ਚ ਮੱਧ ਪ੍ਰਦੇਸ਼ ਸਰਕਾਰ ਨੂੰ ਨਾਜਾਇਜ਼ ਕਬਜ਼ੇ ਵਾਲੀ ਜ਼ਮੀਨ ਦੇ ਕੇ ਬਦਲੇ ’ਚ ਉਸ ਤੋਂ ਭੋਪਾਲ ਹਵਾਈ ਅੱਡੇ ਨਜ਼ਦੀਕ 96.56 ਏਕਡ਼ ਜ਼ਮੀਨ ਲੈ ਲਈ। ਉਸ ਦਾ ਦਾਅਵਾ ਹੈ ਕਿ ਅਦਲਾ-ਬਦਲੀ ਕੀਤੀ ਗਈ ਜ਼ਮੀਨ ਦੀ ਕੀਮਤ ਬਰਾਬਰ ਹੈ।
ਦੇਸ਼ ਦੀ ਅਾਰਥਿਕ ਰਾਜਧਾਨੀ ਮੁੰਬਈ ਹਵਾਈ ਅੱਡੇ ਨਜ਼ਦੀਕ ਏ. ਏ. ਆਈ. ਦੀ 308 ਏਕਡ਼ ਜ਼ਮੀਨ ’ਤੇ ਨਾਜਾਇਜ਼ ਕਬਜ਼ਾ ਹੋ ਗਿਆ ਹੈ। ਇਸ ਜ਼ਮੀਨ ਦੀ ਕੀਮਤ ਕਈ ਕਰੋਡ਼ ਹੈ। ਮੁੰਬਈ ਦੇ ਹੀ ਜੁਹੂ ’ਚ ਵੀ ਅਥਾਰਟੀ ਦੀ 38.15 ਏਕਡ਼ ਜ਼ਮੀਨ ਨਾਜਾਇਜ਼ ਕਬਜ਼ੇ ’ਚ ਹੈ।
RFID ਟੈਗ ਬਿਨਾਂ ਦਿੱਲੀ ’ਚ ਅੱਜ ਤੋਂ ਵਾਹਨਾਂ ਦਾ ਪ੍ਰਵੇਸ਼ ਬੰਦ
NEXT STORY