ਨਵੀਂ ਦਿੱਲੀ— ਸੁਪਰੀਮ ਕੋਰਟ ਓਨਾਵ ਰੇਪ ਕਾਂਡ ਅਤੇ ਪੀੜਤ ਪਰਿਵਾਰ ਨਾਲ ਹੋਏ ਭਿਆਨਕ ਸੜਕ ਹਾਦਸੇ ਦੀ ਸੁਣਵਾਈ ਦੌਰਾਨ ਬੇਹੱਦ ਸਖਤ ਨਜ਼ਰ ਆ ਰਿਹਾ ਹੈ। ਮਾਮਲੇ 'ਤੇ ਸੁਣਵਾਈ ਦੌਰਾਨ ਸੀ.ਜੇ.ਆਈ. ਰੰਜਨ ਗੋਗੋਈ ਦੀ ਅਗਵਾਈ ਵਾਲੀ ਤਿੰਨ ਜੱਜਾਂ ਦੀ ਬੈਂਚ ਨੇ ਤਲਬ ਕੀਤੀ ਗਈ ਸੀ.ਬੀ.ਆਈ. ਦੀ ਜੁਆਇੰਟ ਡਾਇਰੈਕਟਰ ਸੰਪਤ ਮੀਨਾ ਤੋਂ ਪੀੜਤਾ ਦੇ ਪਿਤਾ ਦੀ ਹਿਰਾਸਤ 'ਚ ਹੋਈ ਮੌਤ ਨੂੰ ਲੈ ਕੇ ਕਈ ਸਵਾਲ ਕੀਤੇ। ਨਾਲ ਹੀ ਪੁੱਛਿਆ ਕਿ ਐਤਵਾਰ ਨੂੰ 28 ਜੁਲਾਈ ਨੂੰ ਹਾਦਸੇ ਦੀ ਸ਼ਿਕਾਰ ਹੋਈ ਪੀੜਤਾ ਦੀ ਸਿਹਤ ਹਾਲੇ ਕਿਵੇਂ ਹੈ ਅਤੇ ਕੀ ਉਸ ਨੂੰ ਦਿੱਲੀ ਸ਼ਿਫਟ ਕੀਤਾ ਜਾ ਸਕਦਾ ਹੈ?
ਖੁਦ ਚੀਫ ਜਸਟਿਸ ਨੇ ਉਨ੍ਹਾਂ ਤੋਂ ਪੁੱਛਿਆ,''ਕਈ ਆਰਮਜ਼ ਐਕਟ 'ਚ ਪੀੜਤਾ ਦੇ ਪਿਤਾ ਦੀ ਗ੍ਰਿਫ਼ਤਾਰੀ ਹੋਈ ਸੀ? ਕੀ ਪੀੜਤਾ ਦੇ ਪਿਤਾ ਦੀ ਮੌਤ ਹਿਰਾਸਤ 'ਚ ਹੋਈ ਸੀ? ਹਿਰਾਸਤ 'ਚ ਲਏ ਜਾਣ ਦੇ ਕਿੰਨੇ ਦੇਰ ਬਾਅਦ ਉਨ੍ਹਾਂ ਦੀ ਮੌਤ ਹੋਈ ਸੀ?'' ਸੁਪਰੀਮ ਕੋਰਟ ਦੀ ਬੈਂਚ ਨੇ ਹਸਪਤਾਲ 'ਚ ਇਲਾਜ ਅਧੀਨ ਪੀੜਤ ਦੀ ਹੈਲਥ ਰਿਪੋਰਟ 2 ਵਜੇ ਤੱਕ ਸੌਂਪਣ ਲਈ ਕਿਹਾ। ਜੱਜਾਂ ਨੇ ਪੁੱਛਿਆ ਕਿ ਕੀ ਜ਼ਖਮੀ ਪੀੜਤਾ ਨੂੰ ਹੁਣ ਏਅਰਲਿਫਟ ਕਰ ਕੇ ਦਿੱਲੀ ਲਿਆ ਕੇ ਏਮਜ਼ 'ਚ ਭਰਤੀ ਕਰਵਾਇਆ ਜਾ ਸਕਦਾ ਹੈ?
ਜ਼ਿਕਰਯੋਗ ਹੈ ਕਿ ਰੇਪ ਪੀੜਤਾ ਦੇ ਪਿਤਾ ਨੂੰ ਰੇਪ ਕਾਂਡ ਦੇ ਦੋਸ਼ੀ ਕੁਲਦੀਪ ਸਿੰਘ ਸੇਂਗਰ ਦੇ ਗੁੰਡਿਆਂ ਨੇ ਬੇਰਹਿਮੀ ਨਾਲ ਕੁੱਟਿਆ ਅਤੇ ਫਿਰ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਮਾਮਲੇ 'ਚ ਜੇਲ ਭਿਜਵਾ ਦਿੱਤਾ। ਉਨ੍ਹਾਂ ਦੀ ਜੇਲ 'ਚ ਹੀ ਮੌਤ ਹੋ ਗਈ ਸੀ। ਬਾਅਦ 'ਚ ਸੀ.ਬੀ.ਆਈ. ਦੀ ਜਾਂਚ 'ਚ ਪਤਾ ਲੱਗਾ ਸੀ ਕਿ ਪੁਲਸ ਵਾਲਿਆਂ ਨੇ ਹੀ ਪੀੜਤਾ ਦੇ ਪਿਤਾ ਨੂੰ ਗੈਰ-ਕਾਨੂੰਨੀ ਹਥਿਆਰ ਰੱਖਣ ਦੇ ਝੂਠੇ ਮੁਕੱਦਮੇ 'ਚ ਫਸਾਇਆ ਸੀ।
ਪਲੇਟਫਾਰਮ ਟਿਕਟ ਨਾਲ ਵੀ ਕਰ ਸਕਦੇ ਹੋ ਟ੍ਰੇਨ ਯਾਤਰਾ, ਰੱਖਣਾ ਹੋਵੇਗਾ ਇਨ੍ਹਾਂ ਗੱਲਾਂ ਦਾ ਧਿਆਨ
NEXT STORY