ਓਨਾਵ— ਓਨਾਵ 'ਚ ਇਕ ਵਾਰ ਫਿਰ ਰੇਪ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਨਿਆਂ ਲਈ ਕਾਫ਼ੀ ਸਮੇਂ ਤੋਂ ਭਟਕ ਰਹੀ ਰੇਪ ਪੀੜਤਾ ਨੇ ਸੋਮਵਾਰ ਨੂੰ ਐੱਸ.ਪੀ. ਦਫ਼ਤਰ ਦੇ ਬਾਹਰ ਖੁਦ ਨੂੰ ਅੱਗ ਲਗਾ ਲਈ। ਰੇਪ ਪੀੜਤਾ ਹਸਨਗੰਜ ਦੀ ਰਹਿਣ ਵਾਲੀ ਹੈ। ਫਿਲਹਾਲ ਪੁਲਸ ਨੇ ਅੱਗ ਬੁਝਾਉਣ ਤੋਂ ਬਾਅਦ ਕੁੜੀ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਹੈ।
ਦੱਸਣਯੋਗ ਹੈ ਕਿ ਕੁਝ ਦਿਨ ਪਹਿਲਾਂ ਹੀ ਓਨਾਵ 'ਚ ਗੈਂਗਰੇਪ ਪੀੜਤਾ ਨੂੰ ਸਾੜ ਕੇ ਮਾਰਨ ਦਾ ਮਾਮਲਾ ਸਾਹਮਣੇ ਆ ਚੁਕਿਆ ਹੈ। ਉਸ ਮਾਮਲੇ ਦੀ ਜਾਂਚ ਐੱਸ.ਆਈ.ਟੀ. ਕਰ ਰਹੀ ਹੈ। ਗੈਂਗਰੇਪ ਪੀੜਤਾ ਨੂੰ ਸਾੜਨ ਦੇ ਮਾਮਲੇ 'ਚ 5 ਦੋਸ਼ੀ ਗ੍ਰਿਫਤਾਰ ਵੀ ਹੋਏ ਹਨ, ਜਿਨ੍ਹਾਂ ਦੇ ਵਿਰੁੱਧ ਜਲਦ ਹੀ ਚਾਰਜਸ਼ੀਟ ਦਾਖਲ ਹੋ ਸਕਦੀ ਹੈ। ਇਸ ਤੋਂ ਪਹਿਲਾਂ ਓਨਾਵ 'ਚ ਹੀ ਭਾਜਪਾ ਦੇ ਬਰਖ਼ਾਸਤ ਵਿਧਾਇਕ ਕੁਲਦੀਪ ਸਿੰਘ ਸੇਂਗਰ 'ਤੇ ਵੀ ਕੁੜੀ ਨਾਲ ਰੇਪ ਦਾ ਦੋਸ਼ ਲੱਗਾ ਸੀ। ਉਨ੍ਹਾਂ 'ਤੇ ਦੋਸ਼ ਤੈਅ ਵੀ ਹੋ ਚੁਕਿਆ ਹੈ ਅਤੇ ਅੱਜ ਉਸ ਕੇਸ 'ਚ ਕੋਰਟ ਵੱਲੋਂ ਫੈਸਲਾ ਵੀ ਆਉਣ ਵਾਲਾ ਹੈ।
ਇਸ ਦਰਮਿਆਨ ਓਨਾਵ 'ਚ ਇਕ ਵਾਰ ਫਿਰ ਰੇ ਪੀੜਤਾ ਵਲੋਂ ਅੱਗ ਲਗਾਉਣ ਦੇ ਮਾਮਲੇ ਨੇ ਪ੍ਰਸ਼ਾਸਨ ਨੂੰ ਹਿਲਾ ਕੇ ਰੱਖ ਦਿੱਤਾ ਹੈ। ਐੱਸ.ਪੀ. ਮੌਕੇ 'ਤੇ ਪੁੱਜੇ ਹਨ। ਫਿਲਹਾਲ ਪੀੜਤਾ ਹਸਪਤਾਲ 'ਚ ਭਰਤੀ ਹਨ। ਦੱਸਣਯੋਗ ਹੈ ਕਿ ਪਿਛਲੇ ਦਿਨੀਂ ਹੀ ਇਸ ਤਰ੍ਹਾਂ ਦੇ ਮਾਮਲਿਆਂ 'ਚ ਗੰਭੀਰਤਾ ਵਰਤਦੇ ਹੋਏ ਮੁੱਖ ਮੰਤਰੀ ਯੋਗੀ ਆਦਿੱਤਿਯਨਾਥ ਨੇ ਪੁਲਸ ਨੂੰ ਇਨ੍ਹਾਂ ਅਪਰਾਧਾਂ 'ਤੇ ਰੋਕ ਲਈ ਸਖਤ ਨਿਰਦੇਸ਼ ਦਿੱਤੇ ਸਨ।
'ਨਾਗਰਿਕਤਾ ਸਾਬਤ ਕਰਨ ਲਈ ਵੋਟਰ Voter ID ਅਤੇ ਪਾਸਪੋਰਟ ਸਹੀ ਦਸਤਾਵੇਜ਼'
NEXT STORY