ਸੋਨਭੱਦ੍ਰ : ਉੱਤਰ ਪ੍ਰਦੇਸ਼ ਦੇ ਸੋਨਭੱਦ੍ਰ ਵਿਚ ਭੂਤ ਪ੍ਰੇਤ ਦੇ ਚੱਕਰ ਕਾਰਨ 3 ਔਰਤਾਂ ਨੇ ਮਿਲ ਕੇ ਇਕ ਔਰਤ ਦੇ ਸਿਰ ਤੇ ਪੱਥਰ ਮਾਰ-ਮਾਰ ਕੇ ਕਤਲ ਕਰ ਦਿੱਤਾ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਭੂਤ ਪ੍ਰੇਤ ਦੇ ਚੱਕਰ 'ਚ ਪੈ ਕੇ ਪਿੰਡ ਦੀ ਸੂਰਸਤੀਯਾ ਦੇਵੀ, ਸੁਨੀਤਾ ਦੇਵੀ ਅਤੇ ਸਵੀਤਾ ਦੇਵੀ ਨੇ ਮਿਲ ਕੇ ਜਯਰਾਮ ਚੇਰੋ ਦੀ 48 ਸਾਲ ਦੀ ਪਤਨੀ ਫੂਲਵੰਤੀ ਦਾ ਪੱਥਰ ਮਾਰ ਕਤਲ ਕਰ ਦਿੱਤਾ।
ਫੂਲਵੰਤੀ ਦੇ ਪਤੀ ਨੇ ਪੁਲਸ ਨੂੰ ਦੱਸਿਆ ਕਿ ਸ਼ਾਮ ਸਮੇਂ ਜਦੋਂ ਉਸਦੀ ਪਤਨੀ ਖੇਤਾਂ ਤੋਂ ਘਰ ਆ ਰਹੀ ਸੀ ਤਾਂ ਪਿੰਡ ਦੇ ਬਾਬਿਆਂ ਦੇ ਕਹਿਣ ਤੇ ਪਿੰਡ ਦੀ ਸੁਰਸਤੀਆ ਦੇਵੀ ਪਤਨੀ ਸ. ਰਾਜਿੰਦਰ, ਸੁਨੀਤਾ ਦੇਵੀ ਪਤਨੀ ਰਾਮਰਤਿ ਅਤੇ ਸਵੀਤਾ ਦੇਵੀ ਪਤਨੀ ਰਾਮਕੁਮਾਰ ਨੇ ਪਨਡੁਬੀਆ ਪੁਲਿਆ ਦੇ ਕੋਲ ਫੂਲਵੰਤੀ ਦਾ ਪੱਥਰ ਨਾਲ ਸਿਰ ਮਸਲ ਕੇ ਕਤਲ ਕਰ ਦਿੱਤਾ। ਤਿੰਨੋਂ ਔਰਤਾਂ ਜਦੋਂ ਲਾਸ਼ ਨੂੰ ਪੁੱਲ ਤੋਂ ਥੱਲ੍ਹੇ ਸੁੱਟ ਰਹੀਆਂ ਸਨ ਤਾਂ ਉਸੇ ਸਮੇਂ ਉਥੋਂ ਲੰਘ ਰਹੇ ਉਨ੍ਹਾਂ ਦੇ ਜਵਾਈ ਮਨੋਜ ਨੇ ਦੇਖ ਲਿਆ। ਉਸਨੇ ਰੌਲਾ ਪਾ ਕੇ ਲੋਕਾਂ ਨੂੰ ਇਕੱਠਾ ਕਰ ਲਿਆ ਅਤੇ ਘਟਨਾ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ।
ਸੂਚਨਾ ਮਿਲਣ ਤੇ ਪੁਲਸ ਨੇ ਲਾਸ਼ ਕਾਬੂ 'ਚ ਲੈ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਸ ਨੇ ਤਿੰਨੋਂ ਔਰਤਾਂ ਨੂੰ ਗ੍ਰਿਫਤਾਰ ਕਰਕੇ ਜੇਲ ਭੇਜ ਦਿੱਤਾ ਹੈ ਅਤੇ ਗਹਿਰਾਈ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ।
ਬਾਲੀਵੁੱਡ ਦੇ ਬਾਦਸ਼ਾਹ ਕਿੰਗ ਖਾਨ ਨੂੰ ਮਿਲੀ ਜੋਧਪੁਰ ਟੂਰਿਸਟ ਐਸੋਸੀਏਸ਼ਨ ਦੀ ਮੈਂਬਰਸ਼ਿਪ
NEXT STORY