ਮੁਰਾਦਾਬਾਦ: ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ 'ਚ ਇੱਕ ਦਿਲ ਕੰਬਾਊ ਘਟਨਾ ਸਾਹਮਣੇ ਆਈ ਹੈ, ਜਿੱਥੇ ਕਥਿਤ ਤੌਰ 'ਤੇ 'ਆਨਰ ਕਿਲਿੰਗ' ਦੇ ਮਾਮਲੇ 'ਚ ਇੱਕ ਨੌਜਵਾਨ ਜੋੜੇ ਦੀ ਹੱਤਿਆ ਕਰਕੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਖੇਤ ਵਿੱਚ ਦਬਾ ਦਿੱਤਾ ਗਿਆ। ਪੁਲਸ ਨੇ ਵੀਰਵਾਰ ਨੂੰ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਤੋਂ ਲਾਪਤਾ ਇਸ ਜੋੜੇ ਦੀਆਂ ਲਾਸ਼ਾਂ ਗਗਨ ਨਦੀ ਦੇ ਕੰਢੇ ਨੀਮ ਕਰੋਲੀ ਬਾਬਾ ਮੰਦਰ ਦੇ ਕੋਲ ਇੱਕ ਟੋਏ 'ਚੋਂ ਬਰਾਮਦ ਹੋਈਆਂ ਹਨ।
ਕੀ ਹੈ ਪੂਰਾ ਮਾਮਲਾ?
ਮ੍ਰਿਤਕਾਂ ਦੀ ਪਛਾਣ ਕਾਜਲ, ਜੋ ਕਿ ਇੱਕ ਵਿਦਿਆਰਥਣ ਸੀ ਅਤੇ ਪ੍ਰਾਈਵੇਟ ਸਕੂਲ ਵਿੱਚ ਪੜ੍ਹਾਉਂਦੀ ਸੀ, ਅਤੇ ਉਸਦੇ ਸਾਥੀ ਅਰਮਾਨ ਵਜੋਂ ਹੋਈ ਹੈ। ਦੋਵੇਂ 20 ਸਾਲਾਂ ਦੇ ਕਰੀਬ ਸਨ ਅਤੇ ਪਿਛਲੇ ਦੋ ਸਾਲਾਂ ਤੋਂ ਰਿਲੇਸ਼ਨਸ਼ਿਪ ਵਿੱਚ ਸਨ। ਪੁਲਸ ਅਨੁਸਾਰ, 18 ਜਨਵਰੀ ਦੀ ਰਾਤ ਨੂੰ ਉਮਰੀ ਸਬਜੀਪੁਰ ਪਿੰਡ ਵਿੱਚ ਜਦੋਂ ਲੜਕੀ ਦੇ ਪਰਿਵਾਰ ਵਾਲਿਆਂ ਨੇ ਦੋਵਾਂ ਨੂੰ ਇਕੱਠੇ ਦੇਖ ਲਿਆ, ਤਾਂ ਇਸ ਖੂਨੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ।
ਭਰਾਵਾਂ ਨੇ ਕਬੂਲਿਆ ਜ਼ੁਰਮ
ਸੀਨੀਅਰ ਪੁਲਸ ਕਪਤਾਨ (SSP) ਸਤਪਾਲ ਅੰਤਿਲ ਨੇ ਦੱਸਿਆ ਕਿ ਜਾਂਚ ਦੌਰਾਨ ਜਦੋਂ ਲੜਕੀ ਦੇ ਪਰਿਵਾਰ 'ਤੇ ਸ਼ੱਕ ਹੋਇਆ ਤਾਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਗਈ। ਕਾਜਲ ਦੇ ਭਰਾਵਾਂ ਨੇ ਕਬੂਲ ਕੀਤਾ ਕਿ ਉਨ੍ਹਾਂ ਨੇ ਗੁੱਸੇ ਵਿੱਚ ਆ ਕੇ ਕਾਜਲ ਅਤੇ ਅਰਮਾਨ ਦਾ ਕਤਲ ਕਰ ਦਿੱਤਾ ਅਤੇ ਸਬੂਤ ਮਿਟਾਉਣ ਲਈ ਲਾਸ਼ਾਂ ਨੂੰ ਦਬਾ ਦਿੱਤਾ ਸੀ। ਪੁਲਸ ਨੇ ਦੋ ਭਰਾਵਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ, ਜਦਕਿ ਤੀਜੇ ਭਰਾ ਦੀ ਸ਼ਮੂਲੀਅਤ ਦੀ ਜਾਂਚ ਕੀਤੀ ਜਾ ਰਹੀ ਹੈ।
ਇਲਾਕੇ 'ਚ ਭਾਰੀ ਪੁਲਸ ਬਲ ਤਾਇਨਾਤ
ਕਿਉਂਕਿ ਮ੍ਰਿਤਕ ਵੱਖ-ਵੱਖ ਭਾਈਚਾਰਿਆਂ ਨਾਲ ਸਬੰਧਤ ਸਨ, ਇਸ ਲਈ ਸਥਿਤੀ ਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਇਲਾਕੇ ਵਿੱਚ ਵਾਧੂ ਪੁਲਿਸ ਫੋਰਸ ਅਤੇ PAC (ਪ੍ਰੋਵਿੰਸ਼ੀਅਲ ਆਰਮਡ ਕਾਂਸਟੇਬਲਰੀ) ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਲਾਸ਼ਾਂ ਨੂੰ ਮੈਜਿਸਟ੍ਰੇਟ ਦੀ ਮੌਜੂਦਗੀ ਵਿੱਚ ਬਾਹਰ ਕੱਢਿਆ ਗਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਅਰਮਾਨ ਦੇ ਪਿਤਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਦੁੱਧ ਲੈਣ ਗਈ ਕੁੜੀ ਨੂੰ ਪੈ ਗਏ ਕੁੱਤੇ ! ਕਰ'ਤਾ ਲਹੂ-ਲੁਹਾਨ
NEXT STORY