ਮੁਰਾਦਾਬਾਦ— ਉੱਤਰ ਪ੍ਰਦੇਸ਼ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਮੁਰਾਦਾਬਾਦ ਦੇ 7 ਚਮੜਾ ਕਾਰੋਬਾਰੀਆਂ 'ਤੇ ਨਿਯਮ ਵਿਰੁੱਧ ਚਮੜਾ ਭੰਡਾਰਨ ਕਰਨ ਦੇ ਦੋਸ਼ 'ਚ 9 ਕਰੋੜ 88 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਦੇ ਖੇਤਰੀ ਅਧਿਕਾਰੀ ਅਜੇ ਸ਼ਰਮਾ ਨੇ ਵੀਰਵਾਰ ਨੂੰ ਇੱਥੇ ਦੱਸਿਆ ਕਿ ਮੁਰਾਦਾਬਾਦ 'ਚ ਗੋਦਾਮਾਂ ਤੋਂ ਨਿਕਲਣ ਵਾਲੀ ਬੱਦਬੂ ਨਾਲ ਜਨਜੀਵਨ ਪ੍ਰਭਾਵਿਤ ਹੋ ਰਿਹਾ ਸੀ। ਸ਼ਿਕਾਇਤ ਮਿਲਣ ਤੋਂ ਬਾਅਦ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਸਥਾਨਕ ਟੀਮ ਵਲੋਂ ਨਿਰੀਖਣ ਕੀਤਾ ਗਿਆ। ਜਾਂਚ 'ਚ ਸ਼ਿਕਾਇਤ ਸਹੀ ਪਾਏ ਜਾਣ 'ਤੇ ਨਿਯਮ ਅਨੁਸਾਰ ਜ਼ੁਰਮਾਨੇ ਦੀ ਕਾਰਵਾਈ ਕੀਤੀ ਗਈ।
ਉਨ੍ਹਾਂ ਨੇ ਦੱਸਿਆ ਕਿ ਚਮੜਾ ਕਾਰੋਬਾਰੀਆਂ 'ਤੇ 9 ਕਰੋੜ 88 ਲੱਖ ਰੁਪਏ ਜ਼ੁਰਮਾਨਾ ਲਗਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਮਾਮਲੇ 'ਚ ਕਾਰੋਬਾਰੀਆਂ ਨੂੰ ਇਕ ਹਫਤੇ ਅੰਦਰ ਜ਼ੁਰਮਾਨਾ ਅਦਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਮੁਰਾਦਾਬਾਦ 'ਚ ਵਧਦੇ ਪ੍ਰਦੂਸ਼ਣ ਦੇ ਮੱਦੇਨਜ਼ਰ ਪ੍ਰਦੂਸ਼ਣ ਫੈਲਾਉਣ ਵਾਲੀਆਂ ਇਕਾਈਆਂ 'ਤੇ ਲਗਾਤਾਰ ਕਾਰਵਾਈ ਜਾਰੀ ਹੈ। ਅਜੇ ਸ਼ਰਮਾ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਗਲਸ਼ਹੀਦ ਖੇਤਰ 'ਚ ਅਸਾਲਤਪੁਰਾ 'ਚ 7 ਚਮੜਾ ਗੋਦਾਮ ਮਾਲਕਾਂ 'ਤੇ 9 ਕਰੋੜ 88 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਹੈ। ਟੀਮ ਨੇ ਸ਼ਿਕਾਇਤ ਤੋਂ ਬਾਅਦ ਇੱਥੇ ਦਾ ਨਿਰੀਖਣ ਕਰ ਕੇ ਹੈੱਡ ਕੁਆਰਟਰ ਰਿਪੋਰਟ ਭੇਜੀ ਸੀ। ਇੰਨੇ ਵੱਡੇ ਜ਼ੁਰਮਾਨੇ ਨਾਲ ਚਮੜਾ ਕਾਰੋਬਾਰੀਆਂ 'ਚ ਹੜਕੰਪ ਮਚਿਆ ਹੋਇਆ ਹੈ। ਫਿਲਹਾਲ ਸਥਾਨਕ ਅਧਿਕਾਰੀਆਂ ਨੇ ਇਨ੍ਹਾਂ ਸਾਰੇ ਗੋਦਾਮਾਂ ਦੇ ਲਾਈਟ ਅਤੇ ਪਾਣੀ ਦੇ ਕੁਨੈਕਸ਼ਨ ਕੱਟਣ ਦੇ ਨਿਰਦੇਸ਼ ਦਿੱਤੇ ਹਨ।
ਕਦੋਂ ਤੇ ਕਿੱਥੇ ਸਰਜੀਕਲ ਸਟਰਾਈਕ ਕੀਤੀ, ਇਸ ਬਾਰੇ ਦੇਸ਼ ਨੂੰ ਦੱਸੇ ਭਾਜਪਾ : ਕਮਲਨਾਥ
NEXT STORY