ਲਖਨਊ—ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਬੁੱਧਵਾਰ ਨੂੰ ਸੈਰ ਸਪਾਟਾ ਯੋਜਨਾ ਦਾ ਐਲਾਨ ਕੀਤਾ। ਯੋਗੀ ਨੇ ਕਿਹਾ ਹੈ ਕਿ ਸਮਾਰਟ ਸਿਟੀ ਦੇ ਤਹਿਤ ਉਤਰ ਪ੍ਰਦੇਸ਼ ਦੇ 10 ਸ਼ਹਿਰਾਂ ਦੀ ਚੋਣ ਕੀਤੀ ਗਈ ਹੈ ਜਦਕਿ ਸੂਬੇ 'ਚ ਨਗਰ ਨਿਗਮ 17 ਹਨ। ਬਾਕੀ ਬਚੇ 7 ਸ਼ਹਿਰਾਂ ਨੂੰ 'ਸਮਾਰਟ ਸਿਟੀ' ਦੇ ਰੂਪ 'ਚ ਵਿਕਾਸ ਸੂਬਾ ਸਰਕਾਰ ਵੱਲੋਂ ਕੀਤਾ ਜਾਵੇਗਾ। ਯੋਗੀ ਨੇ ਵਿੱਤੀ ਸਾਲ 2019-20 ਦੀ ਪਹਿਲੀਆਂ ਅਨੁਪੂਰਕ ਮੰਗਾਂ 'ਤੇ ਵਿਧਾਨ ਸਭਾ 'ਚ ਬੋਲਦੇ ਹੋਏ ਕਿਹਾ ਹੈ ਕਿ ਉਹ 'ਮੁੱਖ ਮੰਤਰੀ ਸੈਰ ਸਪਾਟਾ ਪ੍ਰਮੋਸ਼ਨ ਯੋਜਨਾ' ਦਾ ਐਲਾਨ ਕਰ ਰਹੇ ਹਨ। ਉਨ੍ਹਾਂ ਨੇ ਸਦਨ 'ਚ ਮੌਜੂਦ ਵਿਧਾਇਕਾਂ ਨੂੰ ਕਿਹਾ, '' ਇਸ ਰਾਹੀਂ ਤੁਹਾਡੇ ਪਿੰਡ 'ਚ, ਵਿਧਾਨ ਸਭਾ ਖੇਤਰ 'ਚ ਕਿਸੇ ਇੱਕ ਸੈਰ-ਸਪਾਟਾ ਕੇਂਦਰ ਨੂੰ ਵਿਕਸਿਤ ਕੀਤਾ ਜਾਵੇਗਾ।''
ਯੋਗੀ ਨੇ ਕਿਹਾ ਹੈ ਕਿ ਇਸ ਦੇ ਲਈ ਕੁਝ ਪੈਸਾ ਸਰਕਾਰ ਦੇਵੇਗੀ, ਕੁਝ ਵਿਧਾਇਕਾਂ ਦੇ ਫੰਡ ਹੋਣਗੇ, ਕੁਝ ਜਨਤਕ ਸਹਿਯੋਗ ਅਤੇ ਸੀ. ਐੱਸ. ਆਰ (ਕਾਰਪੋਰੇਟ ਸਮਾਜਿਕ ਜ਼ਿੰਮੇਵਾਰੀ) ਰਾਹੀਂ ਪੈਸੇ ਦੀ ਪੂਰਤੀ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਹੈ ਕਿ ਸੂਬੇ 'ਚ ਯਾਤਰੀ ਵਿਕਾਸ ਦੀ ਕਾਫੀ ਸੰਭਾਵਨਾਵਾਂ ਹਨ। ਉਨ੍ਹਾਂ ਨੇ ਦੱਸਿਆ ਹੈ ਕਿ ਦੇਸ਼ 'ਚ 100 ਸ਼ਹਿਰ 'ਸਮਾਰਟ ਸਿਟੀ' ਦੇ ਰੂਪ 'ਚ ਵਿਕਸਿਤ ਕੀਤੇ ਜਾ ਰਹੇ ਹਨ। ਉਨ੍ਹਾਂ 'ਚ 10 ਸ਼ਹਿਰ ਬਿਹਾਰ ਦੇ ਵੀ ਹਨ, ਜਿੱਥੇ ਵਿਕਾਸ ਦੇ ਲਈ ਕੰਮ ਯੋਜਨਾ ਬਣੀ ਹੈ। ਜ਼ਿਕਰਯੋਗ ਹੈ ਕਿ ਸਮਾਰਟ ਸਿਟੀ ਪ੍ਰੋਜੈਕਟ ਦੇ ਤਹਿਤ ਉਤਰ ਪ੍ਰਦੇਸ਼ ਦੇ ਸ਼ਹਿਰ ਲਖਨਊ, ਪ੍ਰਯਾਗਰਾਜ, ਅਲੀਗੜ੍ਹ, ਕਾਨਪੁਰ, ਝਾਂਸੀ, ਵਾਰਾਣਸੀ, ਆਗਰਾ, ਬਰੇਲੀ, ਮੁਰਾਦਾਬਾਦ ਅਤੇ ਸਹਾਰਨਪੁਰ ਹਨ।
ਕੂੜਾ ਗੱਡੀ 'ਚ ਹਸਪਤਾਲ ਲੈ ਕੇ ਗਏ ਲਾਸ਼, ਕਮਲਨਾਥ ਨੇ ਦਿੱਤੇ ਕਾਰਵਾਈ ਦੇ ਨਿਰਦੇਸ਼
NEXT STORY