ਮਿਰਜ਼ਾਪੁਰ (ਵਾਰਤਾ)— ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ਜ਼ਿਲ੍ਹੇ 'ਚ 90 ਦੇ ਦਹਾਕੇ ਦੀਆਂ ਮਸਾਲਾ ਹਿੰਦੀ ਫਿਲਮਾਂ ਦੀ ਤਰਜ਼ 'ਤੇ ਇਕ ਪ੍ਰੇਮੀ ਜੋੜਾ ਇਕ-ਦੂਜੇ ਦਾ ਹੋ ਗਿਆ। ਦਰਅਸਲ ਚੀਲਹ ਥਾਣਾ ਖੇਤਰ ਦੇ ਬਿਸ਼ਣੂਪੱਟੀ ਪਿੰਡ ਵਾਸੀ ਕੈਲਾਸ਼ ਦੀ ਪੁੱਤਰੀ ਮਨੀਸ਼ਾ ਉਰਫ ਰਿਆ (18) ਦਾ ਔਰਾਈ ਦੇ ਬਾਰੀਪੁਰ ਵਾਸੀ ਸ਼ਿਵ ਕੁਮਾਰ (23) ਨਾਲ ਇਕ ਸਾਲ ਤੋਂ ਪ੍ਰੇਮ ਪ੍ਰਸੰਗ ਚੱਲ ਰਿਹਾ ਸੀ। ਸ਼ਿਵ ਕੁਮਾਰ ਦੀ ਭੈਣ ਦਾ ਵਿਆਹ ਬਿਸ਼ਣੂਪੱਟੀ 'ਚ ਮਨੀਸ਼ਾ ਦੇ ਗੁਆਂਢ ਵਿਚ ਹੋਇਆ ਹੈ। ਰਿਸ਼ਤੇਦਾਰੀ ਵਿਚ ਆਉਣ-ਜਾਣ ਕਾਰਨ ਮਨੀਸ਼ਾ ਅਤੇ ਸ਼ਿਵ ਕੁਮਾਰ ਇਕ-ਦੂਜੇ ਨੂੰ ਦਿਲ ਦੇ ਬੈਠੇ ਸਨ।
ਪੁਲਸ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸ਼ਿਵ ਕੁਮਾਰ ਬਿਸ਼ਣੂਪੱਟੀ 'ਚ ਆਪਣੀ ਪ੍ਰੇਮਿਕਾ ਮਨੀਸ਼ਾ ਨੂੰ ਮਿਲ ਗਿਆ ਅਤੇ ਗੱਲਬਾਤ ਕਰ ਰਿਹਾ ਸੀ। ਇਹ ਗੱਲ ਮਨੀਸ਼ਾ ਦੇ ਪਰਿਵਾਰ ਨੂੰ ਚੰਗੀ ਨਹੀਂ ਲੱਗੀ ਅਤੇ ਦੋਹਾਂ ਪੱਖਾਂ 'ਚ ਕੁੱਟਮਾਰ ਹੋ ਗਈ। ਪਿੰਡ ਦੇ ਲੋਕਾਂ ਦੀ ਸੂਚਨਾ 'ਤੇ ਪੁੱਜੀ ਪੁਲਸ ਨੂੰ ਮਾਜਰਾ ਸਮਝ 'ਚ ਆ ਗਿਆ ਸੀ। ਪੁਲਸ ਦੋਹਾਂ ਪੱਖਾਂ ਨੂੰ ਥਾਣੇ ਲੈ ਗਈ। ਪੁਲਸ ਦੇ ਸਮਝਾਉਣ 'ਤੇ ਦੋਵੇਂ ਪੱਖ ਵਿਆਹ ਲਈ ਸਹਿਮਤ ਹੋ ਗਏ। ਸ਼ੁੱਕਰਵਾਰ ਨੂੰ ਹੀ ਦੇਰ ਸ਼ਾਮ ਰਾਧਾਕ੍ਰਿਸ਼ਨ ਮੰਦਰ ਪਰਿਵਾਰ ਵਾਲਿਆਂ ਦੀ ਮੌਜੂਦਗੀ ਵਿਚ ਸ਼ਿਵ ਕੁਮਾਰ ਅਤੇ ਮਨੀਸ਼ ਵਿਆਹ ਦੇ ਬੰਧਨ ਵਿਚ ਬੱਝ ਗਏ। ਪ੍ਰੇਮੀ ਜੋੜੇ ਦੇ ਚਿਹਰੇ 'ਤੇ ਖੁਸ਼ੀ ਸਾਫ ਨਜ਼ਰ ਆ ਰਹੀ ਸੀ। ਉੱਥੇ ਹੀ ਦੋਹਾਂ ਨੇ ਪੁਲਸ ਨੂੰ ਧੰਨਵਾਦ ਕਿਹਾ।
ਰਾਜਸਥਾਨ 'ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 23901 ਹੋਈ, ਹੁਣ ਤੱਕ 507 ਲੋਕਾਂ ਦੀ ਗਈ ਜਾਨ
NEXT STORY