ਲਖਨਊ- ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਤੋਂ ਇਕ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਅਲੀਗੰਜ ਦੇ ਗੁਲਾਚੀਨ ਮੰਦਰ ਨੇੜੇ ਮੰਗਲਵਾਰ ਦੇਰ ਰਾਤ ਕਰੀਬ 2 ਵਜੇ ਇਕ ਤੇਜ਼ ਰਫ਼ਤਾਰ ਸਕਾਰਪੀਓ ਨੇ ਸਕੂਟੀ ਨੂੰ ਟੱਕਰ ਮਾਰ ਦਿੱਤੀ। ਹਾਦਸੇ ਤੋਂ ਬਾਅਦ ਸਕੂਟੀ ਸਕਾਰਪੀਓ ਦੇ ਹੇਠਾਂ ਫਸ ਗਈ। ਸਕੂਟੀ ਸਵਾਰ ਜੋੜਾ ਅਤੇ ਦੋ ਬੱਚੇ ਕਰੀਬ 100 ਮੀਟਰ ਤੱਕ ਘਸੀੜਦੇ ਰਹੇ। ਇਸ ਹਾਦਸੇ 'ਚ ਪਰਿਵਾਰ ਦੇ ਚਾਰੋਂ ਜੀਆਂ ਦੀ ਮੌਤ ਹੋ ਗਈ ਹੈ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ।
ਕਿੱਥੇ ਵਾਪਰਿਆ ਹਾਦਸਾ?
ਮਾਮਲਾ ਲਖਨਊ ਦੇ ਅਲੀਗੰਜ ਸਥਿਤ ਗੁਲਾਚੀਨ ਮੰਦਰ ਨੇੜੇ ਦਾ ਹੈ। ਇੱਥੇ 30 ਅਤੇ 31 ਮਈ ਦੀ ਦਰਮਿਆਨੀ ਰਾਤ ਨੂੰ ਕਰੀਬ 2 ਵਜੇ ਇਕ ਤੇਜ਼ ਰਫ਼ਤਾਰ ਸਕਾਰਪੀਓ ਕਾਰ ਨੇ ਸਕੂਟੀ ਨੂੰ ਟੱਕਰ ਮਾਰ ਦਿੱਤੀ। ਟੱਕਰ ਤੋਂ ਬਾਅਦ ਸਕਾਰਪੀਓ ਕਾਰ ਸਵਾਰ ਸਕੂਟੀ ਨੂੰ ਕਰੀਬ 100 ਮੀਟਰ ਤੱਕ ਘਸੀੜਦੀ ਲੈ ਗਈ ਅਤੇ ਆਖਰਕਾਰ ਕਾਰ ਖੰਭੇ ਨਾਲ ਜਾ ਟਕਰਾਈ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਵਿਕਾਸ ਨਗਰ ਥਾਣਾ ਮੁਖੀ ਸ਼ਿਵਾਨੰਦ ਮਿਸ਼ਰਾ ਪੁਲਸ ਫੋਰਸ ਸਮੇਤ ਮੌਕੇ 'ਤੇ ਪਹੁੰਚ ਗਏ। ਜਿੱਥੇ ਉਨ੍ਹਾਂ ਸਕੂਟੀ 'ਚ ਫਸੇ ਪਤੀ-ਪਤਨੀ ਅਤੇ 2 ਬੱਚਿਆਂ ਨੂੰ ਬਾਹਰ ਕੱਢਿਆ। ਹਾਦਸੇ 'ਚ ਗੰਭੀਰ ਰੂਪ 'ਚ ਜ਼ਖ਼ਮੀ ਹੋਏ ਪਤੀ-ਪਤਨੀ ਅਤੇ ਬੱਚਿਆਂ ਨੂੰ ਕਿੰਗ ਜਾਰਜ ਮੈਡੀਕਲ ਯੂਨੀਵਰਸਿਟੀ ਦੇ ਟਰਾਮਾ ਸੈਂਟਰ ਲਿਜਾਇਆ ਗਿਆ ਜਿੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।
ਹਾਦਸਾ ਵੇਖਣ ਵਾਲਿਆਂ ਦੀ ਕੰਬ ਗਈ ਰੂਹ
ਚਸ਼ਮਦੀਦਾਂ ਨੇ ਦੱਸਿਆ ਕਿ ਸਕਾਰਪੀਓ ਉਲਟ ਪਾਸੇ ਤੋਂ ਆ ਰਹੀ ਸੀ। ਗੁਲਾਚੀਨ ਮੰਦਰ ਤੋਂ ਕਰੀਬ 100 ਮੀਟਰ ਪਹਿਲਾਂ ਸਕੂਟੀ ਦੀ ਟੱਕਰ ਹੋ ਗਈ। ਸਾਰੇ ਸਕੂਟੀ ਸਵਾਰ ਸਕਾਰਪੀਓ ਦੇ ਹੇਠਾਂ ਆ ਗਏ। ਸਕੂਟੀ 'ਤੇ ਸਵਾਰ ਲੋਕ ਸਕਾਰਪੀਓ ਹੇਠਾਂ ਫਸ ਗਏ ਅਤੇ ਘਸੀੜਦੇ ਚੱਲੇ ਗਏ। ਜਿਸ ਤੋਂ ਬਾਅਦ ਉੱਚੀ-ਉੱਚੀ ਚੀਕਣ ਦੀ ਆਵਾਜ਼ ਆਈ। ਇਹ ਹਾਦਸਾ ਵੇਖਣ ਵਾਲਿਆਂ ਦੀ ਰੂਹ ਕੰਬ ਗਈ। ਓਧਰ ਡੀ. ਸੀ. ਪੀ ਉੱਤਰੀ ਜ਼ੋਨ ਕਾਸਿਮ ਅਬਦੀ ਨੇ ਦੱਸਿਆ ਕਿ ਪੁਲਸ ਨੇ ਸਕੂਟੀ ਨੰਬਰ ਦੇ ਆਧਾਰ ’ਤੇ ਚਾਰ ਮ੍ਰਿਤਕਾਂ ਬਾਰੇ ਪਤਾ ਲਾਉਣ ਦੀ ਕੋਸ਼ਿਸ਼ ਕੀਤੀ। ਮ੍ਰਿਤਕ ਸਕੂਟੀ ਚਾਲਕ ਦੀ ਪਛਾਣ ਰਾਮ ਸਿੰਘ ਵਾਸੀ ਸੀਤਾਪੁਰ ਵਜੋਂ ਹੋਈ ਹੈ। ਬਾਕੀ ਮਰਨ ਵਾਲਿਆਂ ਵਿਚ ਰਾਮ ਸਿੰਘ ਦੀ ਪਤਨੀ ਅਤੇ ਦੋ ਬੱਚੇ ਸ਼ਾਮਲ ਹਨ। ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਇਸ ਹਾਦਸੇ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਇਕ ਟਵੀਟ ਵਿਚ ਮੁੱਖ ਮੰਤਰੀ ਦਫ਼ਤਰ ਵਲੋਂ ਕਿਹਾ ਕਿ ਮੁੱਖ ਮੰਤਰੀ ਨੇ ਮ੍ਰਿਤਕਾਂ ਦੀ ਆਤਮਾ ਦੀ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ।
ਦਰੱਖਤ ਨਾਲ ਟਕਰਾਉਣ ਤੋਂ ਬਾਅਦ ਕਾਰ 'ਚ ਲੱਗੀ ਅੱਗ, ਇਕ ਹੀ ਪਰਿਵਾਰ ਦੇ 4 ਲੋਕ ਜਿਊਂਦੇ ਸੜੇ
NEXT STORY