ਲਖਨਊ— ਬਿਜਲੀ ਮਹਿਕਮੇ 'ਚ ਨੌਕਰੀ ਕਰਨ ਦੇ ਚਾਹਵਾਨ ਨੌਜਵਾਨਾਂ ਲਈ ਸੁਨਹਿਰੀ ਮੌਕਾ ਹੈ। ਇੰਜੀਨੀਅਰਿੰਗ ਦੇ ਵੱਖ-ਵੱਖ ਫੈਕਲਟੀ ਵਿਚ ਡਿਪਲੋਮਾ ਕਰਨ ਵਾਲੇ ਨੌਜਵਾਨਾਂ ਲਈ ਉੱਤਰ ਪ੍ਰਦੇਸ਼ ਸਰਕਾਰ ਨੇ ਭਰਤੀਆਂ ਕੱਢੀਆਂ ਹਨ। ਇਹ ਭਰਤੀਆਂ ਉੱਤਰ ਪ੍ਰਦੇਸ਼ ਪਾਵਰ ਕਾਰਪੋਰੇਸ਼ਨ ਲਿਮਟਿਡ (UPPCL) 'ਚ ਜੂਨੀਅਰ ਇੰਜੀਨੀਅਰ (Junior Engineer) ਦੇ ਅਹੁਦਿਆਂ 'ਤੇ ਨਿਕਲੀਆਂ ਹਨ।
ਅਹੁਦਿਆਂ ਦਾ ਵੇਰਵਾ—
ਜੂਨੀਅਰ ਇੰਜੀਨੀਅਰ ਇਲੈਕਟ੍ਰਿਕਲ- 191 ਅਹੁਦੇ
ਜੂਨੀਅਰ ਇੰਜੀਨੀਅਰ ਇਲੈਕਟ੍ਰਾਨਿਕਸ/ਦੂਰ ਸੰਚਾਰ- 21 ਅਹੁਦੇ
ਕੁੱਲ ਅਹੁਦੇ- 122
ਜ਼ਰੂਰੀ ਯੋਗਤਾ—
ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਇਲੈਕਟ੍ਰਿਕਲ/ਇਲੈਕਟ੍ਰਾਨਿਕਸ/ ਟੈਲੀ ਸੰਚਾਰ ਇੰਜੀਨੀਅਰਿੰਗ 'ਚ ਡਿਪਲੋਮਾ ਕੀਤਾ ਹੋਵੇ।
ਉਮਰ ਹੱਦ—
ਉਮਰ 18 ਸਾਲ ਤੋਂ ਲੈ ਕੇ 40 ਸਾਲ ਦਰਮਿਆਨ ਹੋਵੇ। ਰਿਜ਼ਰਵਡ ਵਰਗਾਂ ਨੂੰ ਵੱਧ ਤੋਂ ਵੱਧ ਉਮਰ ਹੱਦ 'ਚ ਛੋਟ ਮਿਲੇਗੀ।
ਇੰਝ ਹੋਵੇਗੀ ਚੋਣ—
ਇਨ੍ਹਾਂ ਅਹੁਦਿਆਂ 'ਤੇ ਯੋਗ ਉਮੀਦਵਾਰਾਂ ਦੀ ਚੋਣ ਆਬਜ਼ੈਕਟਿਵ ਟਾਇਪ ਲਿਖਤੀ ਪ੍ਰੀਖਿਆ ਦੇ ਆਧਾਰ 'ਤੇ ਕੀਤੀ ਜਾਵੇਗੀ।
ਇੰਝ ਕਰੋ ਅਪਲਾਈ—
ਇਸ ਭਰਤੀ ਲਈ ਉਮੀਦਵਾਰਾਂ ਨੂੰ ਆਨਲਾਈਨ ਐਪਲੀਕੇਸ਼ਨ ਫਾਰਮ ਭਰਨਾ ਹੋਵੇਗਾ। ਅਪਲਾਈ ਕਰਨ ਦੀ ਪ੍ਰਕਿਰਿਆ 4 ਦਸੰਬਰ 2020 ਤੋਂ ਸ਼ੁਰੂ ਹੋਵੇਗੀ। ਇਸ ਲਈ ਅਧਿਕਾਰਤ ਵੈੱਬਸਾਈਟ https://www.upenergy.in 'ਤੇ ਅਪਲਾਈ ਕੀਤਾ ਜਾ ਸਕਦਾ ਹੈ।
ਜ਼ਰੂਰੀ ਤਾਰੀਖ਼ਾਂ—
ਅਪਲਾਈ ਕਰਨ ਦੀ ਆਖ਼ਰੀ ਤਾਰੀਖ਼— 28 ਦਸੰਬਰ 2020
ਅਰਜ਼ੀ ਫ਼ੀਸ ਭਰਨ ਦੀ ਆਖ਼ਰੀ ਤਾਰੀਖ਼— 30 ਦਸੰਬਰ 2020
ਪ੍ਰੀਖਿਆ ਦੀ ਸੰਭਾਵਿਤ ਤਾਰੀਖ਼— ਫਰਵਰੀ 2021 ਦੇ ਪਹਿਲੇ ਹਫ਼ਤੇ ਵਿਚ
ਅਰਜ਼ੀ ਫ਼ੀਸ—
ਆਮ ਵਰਗ, ਓ. ਬੀ. ਸੀ. ਅਤੇ ਹੋਰ ਵਰਗਾਂ ਲਈ ਅਰਜ਼ੀ ਫ਼ੀਸ 1000 ਰੁਪਏ ਹੈ। ਉੱਤਰ ਪ੍ਰਦੇਸ਼ ਦੇ ਐੱਸ. ਸੀ, ਐੱਸ. ਟੀ, ਨੂੰ 700 ਰੁਪਏ ਅਤੇ ਦਿਵਯਾਂਗ ਉਮੀਦਵਾਰਾਂ ਨੂੰ 10 ਰੁਪਏ ਅਰਜ਼ੀ ਫ਼ੀਸ ਦੇਣੀ ਹੋਵੇਗੀ। ਫ਼ੀਸ ਦਾ ਭੁਗਤਾਨ ਡੇਬਿਟ ਕਾਰਡ, ਕ੍ਰੇਡਿਟ ਕਾਰਡ, ਨੈੱਟ ਬੈਂਕਿੰਗ ਜ਼ਰੀਏ ਕਰ ਸਕਦੇ ਹਨ।
ਖ਼ੌਫ਼ਨਾਕ ਵਾਰਦਾਤ : ਦੋ ਸਕੀਆਂ ਭੈਣਾਂ ਦੀਆਂ ਅੱਖਾਂ ਕੱਢ ਛੱਪੜ 'ਚ ਸੁੱਟੀਆਂ ਲਾਸ਼ਾਂ, ਦਹਿਸ਼ਤ 'ਚ ਲੋਕ
NEXT STORY