Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, AUG 19, 2026

    10:02:13 AM

  • school complex incident

    ਸਕੂਲ ਨੇੜੇ ਹੋ ਗਿਆ ਧਮਾਕਾ ! ਦਰਜਨਾਂ ਵਿਦਿਆਰਥੀ ਹੋਏ...

  • kolkata hotel fire 9 people

    Breaking: ਚੜ੍ਹਦੀ ਸਵੇਰ ਕੋਲਕਾਤਾ ਦੇ ਹੋਟਲ 'ਚ ਮਚੇ...

  • gold mine collapse 30 miners

    ਖੁਦਾਈ ਦੌਰਾਨ ਢਹਿ-ਢੇਰੀ ਹੋਈ ਸੋਨੇ ਦੀ ਖਾਨ! 30...

  • pm cares fund  pm narendra modi

    ‘PM ਕੇਅਰਜ਼’ ਦਾ ਘਰੇਲੂ ਚੰਦਾ 30 ਫ਼ੀਸਦੀ ਘਟਿਆ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • New Delhi
  • ਦਰਦ : ਦੂਜੀਆਂ ਜ਼ੁਬਾਨਾਂ ਦੇ ਮੁਕਾਬਲੇ ਸੁੰਗੜ ਰਹੀ ਹੈ ਉਰਦੂ : ਗੁਲਾਮ ਨਬੀ ਆਜ਼ਾਦ

NATIONAL News Punjabi(ਦੇਸ਼)

ਦਰਦ : ਦੂਜੀਆਂ ਜ਼ੁਬਾਨਾਂ ਦੇ ਮੁਕਾਬਲੇ ਸੁੰਗੜ ਰਹੀ ਹੈ ਉਰਦੂ : ਗੁਲਾਮ ਨਬੀ ਆਜ਼ਾਦ

  • Edited By Anuradha,
  • Updated: 31 Mar, 2022 08:28 PM
New Delhi
urdu is shrinking compared to other languages ghulam nabi azad
  • Share
    • Facebook
    • Tumblr
    • Linkedin
    • Twitter
  • Comment

ਨਵੀਂ ਦਿੱਲੀ (ਨਵੋਦਿਆ ਟਾਈਮਸ) : ਦੂਜੀਆਂ ਜ਼ੁਬਾਨਾਂ ਦੇ ਮੁਕਾਬਲੇ ਉਰਦੂ ਦੇ ਸੁੰਗੜਨ ਦਾ ਦਰਦ ਬੁੱਧਵਾਰ ਨੂੰ ਇਕ ਸਮਾਗਮ ਵਿਚ ਸਪੱਸ਼ਟ ਨਜ਼ਰ ਆਇਆ। ਦਿੱਲੀ ਦੇ ਇਸਲਾਮਿਕ ਕਲਚਰਲ ਸੈਂਟਰ ਵਿਚ ਉਰਦੂ ਜਰਨਲਿਜ਼ਮ ਬਾਈਸੈਂਟੇਨਰੀ ਸੈਲੀਬ੍ਰੇਸ਼ਨਜ਼ ਕਮੇਟੀ ਵੱਲੋਂ ਆਯੋਜਿਤ ਪੁਰਸਕਾਰ ਸਮਾਗਮ ਵਿਚ ਬੁੱਧਵਾਰ ਨੂੰ ਕਾਂਗਰਸੀ ਨੇਤਾ ਗੁਲਾਮ ਨਬੀ ਆਜ਼ਾਦ ਨੇ ਕਿਹਾ ਕਿ ਇਕ ਪਾਸੇ ਉਰਦੂ ਸੁੰਗੜ ਰਹੀ ਹੈ ਤਾਂ ਦੂਜੇ ਪਾਸੇ ਅੰਗਰੇਜ਼ੀ ਆਪਣੇ ਸਿਖਰ ’ਤੇ ਹੈ। ਲੋਕ ਬੱਚਿਆਂ ਨੂੰ ਅੰਗਰੇਜ਼ੀ ਵਿਚ ਸਿੱਖਿਆ ਦੇਣੀ ਚੰਗਾ ਸਮਝਦੇ ਹਨ ਪਰ ਇਸ ਨਾਲ ਉਰਦੂ ਖਤਮ ਹੋ ਰਹੀ ਹੈ। ਜੇ ਦੇਸ਼ ਦੇ ਕੁਝ ਸੂਬਿਆਂ ਦੀ ਗੱਲ ਕਰੀਏ ਤਾਂ ਤਮਿਲ, ਤੇਲਗੂ, ਮਲਿਆਲਮ ਤੇ ਮਰਾਠੀ ਵਰਗੀਆਂ ਖੇਤਰੀ ਭਾਸ਼ਾਵਾਂ ਨੂੰ ਉੱਥੋਂ ਦੇ ਲੋਕਾਂ ਨੇ ਬਚਾਅ ਕੇ ਰੱਖਿਆ ਹੋਇਆ ਹੈ।

ਉਰਦੂ ਪੱਤਰਕਾਰਤਾ ਦੇ 200 ਸਾਲ ਪੂਰੇ ਹੋਣ ’ਤੇ ਆਯੋਜਿਤ ਹੋਇਆ ਸਨਮਾਨ ਸਮਾਗਮ
ਇਸੇ ਤਰ੍ਹਾਂ ਉਰਦੂ ਨੂੰ ਵੀ ਬਚਾਈ ਰੱਖਣ ਦੀ ਲੋੜ ਹੈ। ਹਿੰਦੁਸਤਾਨ ਵਿਚ ਉਰਦੂ ਬੋਲਣ, ਪੜ੍ਹਨ ਵਾਲਿਆਂ ਦੀ ਗਿਣਤੀ ਨੂੰ ਘਟਣ ਤੋਂ ਰੋਕਣ ਦੀ ਲੋੜ ਹੈ। ਆਜ਼ਾਦ ਨੇ ਕਿਹਾ ਕਿ ਉਨ੍ਹਾਂ 10ਵੀਂ ਜਮਾਤ ਤਕ ਉਰਦੂ ਪੜ੍ਹੀ ਅਤੇ ਉਰਦੂ ਲਾਇਬ੍ਰੇਰੀ ’ਚ ਵੀ ਜਾਂਦੇ ਸਨ ਪਰ ਹੁਣ ਉਰਦੂ ਲਾਇਬ੍ਰੇਰੀ ਵਿਚ ਜਾਣ ਵਾਲੇ ਲੋਕ ਵੀ ਘੱਟ ਹੋ ਰਹੇ ਹਨ। ਉਨ੍ਹਾਂ ਕਿਹਾ ਕਿ 1947 ਵਿਚ ਆਜ਼ਾਦੀ ਦੇ ਸੰਗਰਾਮ ਨੂੰ ਸਾਰੀਆਂ ਭਾਸ਼ਾਵਾਂ ਵਿਚ ਲਾਜ਼ਮੀ ਵਿਸ਼ਾ ਨਾ ਬਣਾਉਣਾ ਵੱਡੀ ਗਲਤੀ ਸੀ, ਜਿਸ ਨਾਲ ਲੋਕਾਂ ਨੂੰ ਇਕ-ਦੂਜੇ ਦੀ ਦੇਸ਼-ਭਗਤੀ ਅਤੇ ਦੇਸ਼ ਪ੍ਰਤੀ ਉਨ੍ਹਾਂ ਦੇ ਯੋਗਦਾਨ ’ਤੇ ਸਵਾਲ ਉਠਾਉਣ ਦਾ ਮੌਕਾ ਮਿਲਿਆ। ਸਮਾਗਮ ਵਿਚ ਮੁੱਖ ਮਹਿਮਾਨ ਸਾਬਕਾ ਉਪ-ਰਾਸ਼ਟਰਪਤੀ ਹਾਮਿਦ ਅੰਸਾਰੀ ਨੇ ਕਿਹਾ ਕਿ ਉਰਦੂ ਹੁਣ ਸਿਰਫ ਹਿੰਦੁਸਤਾਨ ਜਾਂ ਉਪ-ਮਹਾਦੀਪ ਦੀ ਜ਼ੁਬਾਨ ਨਹੀਂ ਹੈ, ਸਗੋਂ ਇਹ ਸੰਸਾਰਕ ਭਾਸ਼ਾ ਬਣ ਗਈ ਹੈ।

ਪੰਜਾਬ ਕੇਸਰੀ ਸਮੂਹ ਦੇ ਐਡੀਟਰ ਇਨ ਚੀਫ ਸ਼੍ਰੀ ਵਿਜੇ ਕੁਮਾਰ ਚੋਪੜਾ ਹੋਏ ਸਨਮਾਨਿਤ
ਪੁਰਸਕਾਰ ਸਮਾਗਮ ਵਿਚ ਹਾਮਿਦ ਅੰਸਾਰੀ ਤੇ ਗੁਲਾਮ ਨਬੀ ਆਜ਼ਾਦ ਨੇ ਹਿੰਦ ਸਮਾਚਾਰ ਸਮੂਹ ਤੇ ਪੰਜਾਬ ਕੇਸਰੀ ਦੇ ਐਡੀਟਰ ਇਨ ਚੀਫ ਸ਼੍ਰੀ ਵਿਜੇ ਕੁਮਾਰ ਚੋਪੜਾ ਨੂੰ ਉਰਦੂ ਦੇ ਖੇਤਰ ਵਿਚ ਦਹਾਕਿਆਂ ਤੋਂ ਸ਼ਾਨਦਾਰ ਪੱਤਰਕਾਰਤਾ ਕਰਨ ਲਈ ਸਨਮਾਨਿਤ ਕੀਤਾ। ਯਾਦ ਰਹੇ ਕਿ ਪੰਜਾਬ ਕੇਸਰੀ ਸਮੂਹ ਦਾ ਹਿੰਦ ਸਮਾਚਾਰ ਅਖਬਾਰ ਉਰਦੂ ਭਾਸ਼ਾ ਵਿਚ ਪਿਛਲੇ 74 ਸਾਲਾਂ ਤੋਂ ਲਗਾਤਾਰ ਪ੍ਰਕਾਸ਼ਿਤ ਹੋ ਰਿਹਾ ਹੈ। ਸਮਾਗਮ ਵਿਚ ਅਹਿਮਦ ਸਈਦ ਮਲੀਹਾਬਾਦੀ, ਅਹਿਮਦ ਇਬਰਾਹਿਮ ਅਲਬੀ, ਐੱਸ. ਐੱਮ. ਅਸ਼ਰਫ ਸ਼ਰੀਫ ਤੇ ਇਜ਼ਰਾਲ ਸਿੱਦੀਕੀ ਸਮੇਤ 20 ਪੱਤਰਕਾਰਾਂ ਨੂੰ ਉਰਦੂ ਪੱਤਰਕਾਰਤਾ ਦੇ ਖੇਤਰ ਵਿਚ ਲੰਬੇ ਸਮੇਂ ਤੋਂ ਕੰਮ ਕਰਨ ਲਈ ਸਨਮਾਨਿਤ ਕੀਤਾ ਗਿਆ।

ਪੁਰਸਕਾਰ ਸਮਾਗਮ ਦਾ ਸੰਚਾਲਨ ਕਰ ਰਹੇ ਮਾਸੂਮ ਮੋਰਾਦਾਬਾਦੀ ਨੇ ਕਿਹਾ ਕਿ ਇਹ ਪੁਰਸਕਾਰ ਸਮਾਗਮ ਇਸ ਕੜੀ ਦਾ ਪਹਿਲਾ ਪ੍ਰੋਗਰਾਮ ਹੈ। ਉਰਦੂ ਪੱਤਰਕਾਰਤਾ ਦੇ 200 ਸਾਲ ਪੂਰੇ ਹੋਣ ਦੇ ਸਿਲਸਿਲੇ ’ਚ ਦੇਸ਼ ਦੇ ਹੋਰ ਹਿੱਸਿਆਂ ਵਿਚ ਵੀ ਇਸੇ ਤਰ੍ਹਾਂ ਦੇ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ। ਪੁਰਸਕਾਰ ਸਮਾਗਮ ਦੀ ਸ਼ੁਰੂਆਤ ਵਿਚ ਉਰਦੂ ਪੱਤਰਕਾਰਤਾ ਦੇ ਇਤਿਹਾਸ ਨੂੰ ਬਿਆਨ ਕਰਦੀ ਇਕ ਡਾਕੂਮੈਂਟਰੀ ਦਾ ਵੀ ਪ੍ਰਸਾਰਣ ਕੀਤਾ ਗਿਆ। ਇਸ ਮੌਕੇ ’ਤੇ ਉਰਦੂ ਜ਼ੁਬਾਨ ਨੂੰ ਪਸੰਦ ਕਰਨ ਵਾਲੇ, ਉਰਦੂ ਪੱਤਰਕਾਰ ਤੇ ਸਿੱਖਿਆ ਮਾਹਿਰਾਂ ਸਮੇਤ ਹੋਰ ਲੋਕ ਮੌਜੂਦ ਰਹੇ ।

  • Ghulam Nabi Azad
  • Hamid Ansari
  • Languages
  • Urdu
  • ਗੁਲਾਮ ਨਬੀ ਆਜ਼ਾਦ
  • ਹਾਮਿਦ ਅੰਸਾਰੀ
  • ਭਾਸ਼ਾਵਾਂ
  • ਉਰਦੂ

ਯੂਕ੍ਰੇਨ ਸੰਕਟ : ਭਾਰਤ ਦੌਰੇ 'ਤੇ ਪਹੁੰਚੇ ਰੂਸ ਦੇ ਵਿਦੇਸ਼ ਮੰਤਰੀ ਸਰਗੇਈ, ਕੱਲ ਜੈਸ਼ੰਕਰ ਨਾਲ ਕਰਨਗੇ ਮੁਲਾਕਾਤ

NEXT STORY

Stories You May Like

  • nabi  s strength lies   pathan
    ਨਬੀ ਦੀ ਤਾਕਤ ਬੱਲੇਬਾਜ਼ਾਂ ਨੂੰ ਰੱਖਿਆਤਮਕ ਢੰਗ ਨਾਲ ਖੇਡਣ ਲਈ ਮਜਬੂਰ ਕਰਕੇ ਆਊਟ ਕਰਨ ਵਿੱਚ : ਪਠਾਨ
  • preeti sapru stands with punjab against drugs
    ਫਿਲਮੀ ਦੁਨੀਆ ਦੀ ਚਮਕ ਛੱਡ ਪੰਜਾਬ ਦੇ ਦਰਦ ਨਾਲ ਖੜ੍ਹੀ ਹੋਈ ਪ੍ਰੀਤੀ ਸਪਰੂ
  • famous bollywood actress bought mahindra thar roxx
    ਮਸ਼ਹੂਰ ਬਾਲੀਵੁੱਡ ਅਦਾਕਾਰਾ ਨੇ ਖਰੀਦੀ ਮਹਿੰਦਰਾ ਥਾਰ ਰੌਕਸ, 28 ਲੱਖ ਦੇ ਕਰੀਬ ਦੱਸੀ ਜਾ ਰਹੀ ਹੈ ਕੀਮਤ
  • i kept telling myself i had to win the gold medal at any cost  asmita
    ਖੁਦ ਨੂੰ ਲਗਾਤਾਰ ਕਹਿ ਰਹੀ ਸੀ ਕਿ ਹਰ ਹਾਲਤ 'ਚ ਸੋਨ ਤਗਮਾ ਜਿੱਤਣਾ ਹੈ: ਅਸਮਿਤਾ
  • iffjk 2026 competition announced
    IFFJK 2026 ਮੁਕਾਬਲੇ ਦਾ ਐਲਾਨ; ਜੰਮੂ-ਕਸ਼ਮੀਰ ਦੇ ਉਭਰਦੇ ਫਿਲਮ ਨਿਰਮਾਤਾਵਾਂ ਲਈ ਸੁਨਹਿਰੀ ਮੌਕਾ
  • sri muktsar sahib  transport raid
    ਸ੍ਰੀ ਮੁਕਤਸਰ ਸਾਹਿਬ ਦੇ ਟਰਾਂਸਪੋਰਟ ਦੇ ਘਰ ਛਾਪਾਮਾਰੀ, ਜਾਣੋ ਕੀ ਹੈ ਪੂਰਾ ਮਾਮਲਾ
  • rupee falls by six paise against usd
    ਅਮਰੀਕੀ ਡਾਲਰ ਮੁਕਾਬਲੇ ਛੇ ਪੈਸੇ ਡਿੱਗੀ ਭਾਰਤੀ ਕਰੰਸੀ
  • indian rupee fell by 8 paise against usd
    ਅਮਰੀਕੀ ਡਾਲਰ ਮੁਕਾਬਲੇ 8 ਪੈਸੇ ਡਿੱਗਿਆ ਭਾਰਤੀ ਰੁਪਿਆ
  • heavy rain warning in punjab for next 48 hours
    ਪੰਜਾਬ 'ਚ ਅਗਲੇ 48 ਘੰਟੇ ਭਾਰੀ ਮੀਂਹ ਦੀ ਚਿਤਾਵਨੀ, ਜਾਣੋ ਆਉਣ ਵਾਲੇ ਦਿਨਾਂ ਦੀ...
  • designer water tanks of punjab have become as popular as lassi and phulkari
    ਲੱਸੀ-ਫੁਲਕਾਰੀ ਵਾਂਗ ਮਸ਼ਹੂਰ ਹੋਈਆਂ ਪੰਜਾਬ ਦੀਆਂ ਡਿਜ਼ਾਈਨਰ ਪਾਣੀ ਦੀਆਂ ਟੈਂਕੀਆਂ
  • female ias kanwalpreet brar appears before ed in money laundering case
    ਮਨੀ ਲਾਂਡਰਿੰਗ ਮਾਮਲੇ 'ਚ ਮਹਿਲਾ IAS ਕੰਵਲਪ੍ਰੀਤ ਬਰਾੜ ਈਡੀ ਸਾਹਮਣੇ ਪੇਸ਼
  • tarun chugh  national office  bjp office
    ਭਾਜਪਾ 'ਚ ਤਰੁਣ ਚੁੱਘ ਦਾ ਵਧਿਆ ਕੱਦ, ਰਾਸ਼ਟਰੀ ਮੁੱਖ ਦਫ਼ਤਰ ਦੀ ਕਮਾਨ ਮਿਲਣ ਨਾਲ...
  • paper leak case
    ਪੇਪਰ ਲੀਕ ਮਾਮਲਾ: ਹਰਜੋਤ ਬੈਂਸ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਯੂਥ ਕਾਂਗਰਸ ਨੇ...
  • strike in jalandhar municipal corporation explodes
    ਜਲੰਧਰ ਨਗਰ ਨਿਗਮ 'ਚ ਹੜਤਾਲ ਦਾ ਧਮਾਕਾ, 20 ਅਗਸਤ ਤੋਂ ਅਣਮਿੱਥੇ ਸਮੇਂ ਲਈ ਕੰਮਕਾਜ...
  • power cut in punjab
    ਪੰਜਾਬ 'ਚ ਲੱਗੇਗਾ 5 ਘੰਟਿਆਂ ਦਾ POWER CUT! ਬੰਦ ਰਹੇਗੀ ਇਨ੍ਹਾਂ ਇਲਾਕਿਆਂ ਦੀ...
  • jalandhar travel agent company embroiled in controversy
    ਵਿਵਾਦਾਂ 'ਚ ਘਿਰੀ ਜਲੰਧਰ ਦੀ ਟ੍ਰੈਵਲ ਏਜੰਟ ਕੰਪਨੀ, ਲੱਗੇ ਧੋਖਾਦੇਹੀ ਦੇ ਦੋਸ਼
Trending
Ek Nazar
ghalibaf visit iraq

ਈਰਾਕ ਜਾਣਗੇ ਈਰਾਨੀ ਸੰਸਦ ਦੇ ਸਪੀਕਰ ਮੁਹੰਮਦ ਬਘੇਰੀ ਗਾਲਿਬਾਫ

norway king hospitalised

ਨਾਰਵੇ ਦੇ ਰਾਜਾ ਹਰਾਲਡ ਹਸਪਤਾਲ 'ਚ ਦਾਖਲ

fake messages sent to uk prime minister

ਬ੍ਰਿਟਿਸ਼ ਪ੍ਰਧਾਨ ਮੰਤਰੀ ਬਰਨਹੈਮ ਨੂੰ ਟਰੰਪ ਦੇ ਇੱਕ ਸਹਾਇਕ ਦੇ ਨਾਮ 'ਤੇ ਮਿਲੇ...

new york mayor mamdani speech

ਨਿਊਯਾਰਕ ਦੇ ਮੇਅਰ ਮਮਦਾਨੀ ਨੇ ਬੰਗਾਲੀ, ਮੈਂਡਰਿਨ ਅਤੇ ਸਪੈਨਿਸ਼ 'ਚ ਦਿੱਤਾ ਭਾਸ਼ਣ

indian musician arrested upon arrival in america

ਭਾਰਤੀ ਮਿਊਜ਼ੀਸ਼ੀਅਨ ਅਮਰੀਕਾ ਪਹੁੰਚਦਿਆਂ ਹੀ ਹੋ ਗਿਆ ਗ੍ਰਿਫ਼ਤਾਰ ! ਰੋ-ਰੋ ਦੱਸਿਆ...

famous actor suddenly loses weight

ਮਸ਼ਹੂਰ ਅਦਾਕਾਰ ਦਾ ਅਚਾਨਕ ਘਟ ਗਿਆ ਭਾਰ ! ਬੀਮਾਰੀ ਦਾ ਕੀਤਾ ਖੁਲਾਸਾ

famous actress banned from leaving the country

ਮਸ਼ਹੂਰ ਅਦਾਕਾਰਾ ਦੇ ਦੇਸ਼ ਤੋਂ ਬਾਹਰ ਜਾਣ 'ਤੇ ਲੱਗੀ ਰੋਕ ! ਜ਼ਮਾਨਤ ਮਿਲਣ ਦੇ...

designer water tanks of punjab have become as popular as lassi and phulkari

ਲੱਸੀ-ਫੁਲਕਾਰੀ ਵਾਂਗ ਮਸ਼ਹੂਰ ਹੋਈਆਂ ਪੰਜਾਬ ਦੀਆਂ ਡਿਜ਼ਾਈਨਰ ਪਾਣੀ ਦੀਆਂ ਟੈਂਕੀਆਂ

pakistan defense agreements

ਪਾਕਿਸਤਾਨ ਵੱਲੋਂ ਕੀਤੇ ਰੱਖਿਆ ਸਮਝੌਤੇ ਦੇ ਚਾਰ ਦਿਨ ਬਾਅਦ ਹੀ ਵਾਪਰੀ ਅਣਹੋਣੀ

celebrated  80th independence day

ਟੈਕਸਾਸ 'ਚ ਭਾਰਤੀ ਪ੍ਰਵਾਸੀਆਂ ਨੇ ਸੱਭਿਆਚਾਰਕ ਜਸ਼ਨਾਂ ਨਾਲ ਮਨਾਇਆ 80ਵਾਂ ਆਜ਼ਾਦੀ...

famous actress made a big statement

'ਹਾਂ, ਮੈਂ ਹਾਂ ਅੰਧਭਗਤ, ਪਰ..!' ਮਸ਼ਹੂਰ ਅਦਾਕਾਰਾ ਨੇ ਦਿੱਤਾ ਵੱਡਾ ਬਿਆਨ

hichilema elected president of zambia

ਹਿਚਿਲੇਮਾ ਦੂਜੇ ਕਾਰਜਕਾਲ ਲਈ ਚੁਣ ਗਏ ਜ਼ੈਂਬੀਆ ਦੇ ਰਾਸ਼ਟਰਪਤੀ

actress left bold industry after vrindavan visit

ਵ੍ਰਿੰਦਾਵਨ 'ਚ ਅਦਾਕਾਰਾ ਨੇ ਸ਼ੂਟ ਕੀਤੀ 'ਬੋਲਡ ਫ਼ਿਲਮ' ! ਹੁਣ ਹੋ ਰਿਹਾ ਪਛਤਾਵਾ...

horoscope astrology

ਮਾਲੋਮਾਲ ਹੋ ਜਾਣਗੇ ਇਨ੍ਹਾਂ 3 ਰਾਸ਼ੀਆਂ ਵਾਲੇ ਲੋਕ! ਜਹਾਜ਼ ਦਾ ਝੂਟਾ ਲੈਣ ਦੇ ਵੀ ਬਣ...

appeal against metta

ਮੈਟਾ 'ਤੇ 1.4 ਲੱਖ ਕਰੋੜ ਡਾਲਰ ਦਾ ਮੁਕੱਦਮਾ ! ਬੱਚਿਆਂ 'ਤੇ ਸੋਸ਼ਲ ਮੀਡੀਆ ਦੇ...

kushner talk with netanyahu

ਗਾਜ਼ਾ 'ਤੇ ਗੱਲਬਾਤ ਲਈ ਨੇਤਨਯਾਹੂ ਨਾਲ ਬੈਠੇ ਕੁਸ਼ਨਰ

statement of israeli minister

ਹਰ ਰਾਤ '30 ਤੋਂ 40' ਲੋਕਾਂ ਦਾ ਕਰ ਦਿਓ ਖਾਤਮਾ ! ਇਜ਼ਰਾਈਲੀ ਮੰਤਰੀ ਨੇ ਦਿੱਤਾ...

orry reveals why he keeps salman khan s photo by his bedside

ਓਰੀ ਆਪਣੇ ਬੈੱਡ ਕੋਲ ਰੱਖਦੈ ਸਲਮਾਨ ਖਾਨ ਦੀ ਫੋਟੋ, ਵਜ੍ਹਾ ਜਾਣ ਤੁਸੀਂ ਵੀ ਰਹਿ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਦੇਸ਼ ਦੀਆਂ ਖਬਰਾਂ
    • slum dweller commits 357 crore tax fraud
      ਝੁੱਗੀ 'ਚ ਰਹਿਣ ਵਾਲੀ ਔਰਤ ਨੇ ਕੀਤਾ 357 ਕਰੋੜ ਰੁਪਏ ਦਾ ਟੈਕਸ ਫਰਾਡ
    • second hydraulic fault in air india flight in 10 days
      10 ਦਿਨਾਂ 'ਚ Air India ਦੀ ਫਲਾਈਟ 'ਚ ਹਾਈਡ੍ਰੌਲਿਕ ਖ਼ਰਾਬੀ ਦਾ ਦੂਜਾ ਮਾਮਲਾ,...
    • satyendar jain arrested in jal board scam case
      ACB ਦੀ ਵੱਡੀ ਕਾਰਵਾਈ: ਜਲ ਬੋਰਡ ਘੁਟਾਲਾ ਮਾਮਲੇ 'ਚ ਦਿੱਲੀ ਦੇ ਸਾਬਕਾ ਮੰਤਰੀ...
    • one year maternity leave will be available on the birth of the third child
      ਹੁਣ ਤੀਜੇ ਬੱਚੇ ਦੇ ਜਨਮ 'ਤੇ ਮਿਲੇਗੀ ਇੱਕ ਸਾਲ ਦੀ ਮੈਟਰਨਿਟੀ ਲੀਵ, ਇਸ ਸੂਬਾ...
    • cousin murdered  body packed in suitcase and dumped i
      ਚਚੇਰੀ ਭੈਣ ਦੀ ਹੱਤਿਆ ਕਰ ਕੇ ਲਾਸ਼ ਸੂਟਕੇਸ ’ਚ ਪੈਕ ਕਰ ਕੇ ਸੁੰਨਸਾਨ ਜਗ੍ਹਾ ’ਤੇ...
    • rain alert tomorrow
      ਬੁੱਧਵਾਰ ਨੂੰ ਪਵੇਗਾ ਭਾਰੀ ਮੀਂਹ! ਪੰਜਾਬ ਸਣੇ ਇਨ੍ਹਾਂ ਸੂਬਿਆਂ ਲਈ ਹੋਈ ਭਵਿੱਖਬਾਣੀ
    • gold silver prices take a long jump know how much
      Gold-Silver ਦੀਆਂ ਕੀਮਤਾਂ ਨੇ ਮਾਰੀ ਲੰਮੀ ਛਾਲ, ਜਾਣੋ ਕਿੰਨੇ ਹੋਏ ਕੀਮਤੀ ਧਾਤਾਂ...
    • shameful son beats elderly mother
      ਸ਼ਰਮਨਾਕ ! ਸ਼ਰਾਬ ਪੀਣ ਤੋਂ ਰੋਕਣ ’ਤੇ ਪੁੱਤਰ ਨੇ ਕੁੱਟ-ਕੁੱਟ ਕੇ ਮਾਰ ਦਿੱਤੀ...
    • recruitment scam case ed raids 21 places in karnataka and gujarat
      ਭਰਤੀ ਘਪਲੇ ਦਾ ਮਾਮਲਾ : ਕਰਨਾਟਕ ਤੇ ਗੁਜਰਾਤ ’ਚ 21 ਥਾਵਾਂ ’ਤੇ ਈ. ਡੀ. ਦੀ...
    • health minister nadda undergoes angioplasty at aiims
      ਸਿਹਤ ਮੰਤਰੀ ਨੱਡਾ ਦੀ ਏਮਜ਼ ’ਚ ਹੋਈ ‘ਐਂਜੀਓਪਲਾਸਟੀ’, ਹਾਲਤ ਸਥਿਰ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +